ਬਠਿੰਡਾ: ਪੰਜਾਬ ਦੇ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਮੂੰਗੀ ਦੀ ਫ਼ਸਲ 'ਤੇ ਐਮਐਸਪੀ ਦੇਣ ਦਾ ਐਲਾਨ ਕੀਤਾ ਸੀ। ਇਸੇ ਐਲਾਨ ਦੇ ਚੱਲਦਿਆਂ ਹਰ ਸਾਲ ਮੂੰਗੀ ਦੀ ਫਸਲ 'ਤੇ ਐਮਐਸਪੀ ਦਿੱਤੀ ਜਾ ਰਹੀ ਹੈ ਪਰ ਮੂੰਗੀ ਦੀ ਫਸਲ 'ਤੇ ਐਮਐਸਪੀ ਦਿੱਤੇ ਜਾਣ ਦੇ ਬਾਵਜੂਦ ਕਈ ਜ਼ਿਲ੍ਹਿਆਂ ਵਿੱਚ ਸਰਕਾਰੀ ਖਰੀਦ ਨਹੀਂ ਹੋ ਰਹੀ, ਜਿਸ ਕਾਰਨ ਹੁਣ ਕਿਸਾਨ ਪਰੇਸ਼ਾਨ ਹੋ ਰਹੇ ਹਨ।
ਐਮਐਸਪੀ ਤੋਂ ਘੱਟ ਰੇਟ 'ਤੇ ਮੂੰਗੀ ਦੀ ਫ਼ਸਲ: ਨਰਮੇ ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹਮਲੇ ਕਾਰਨ ਪੰਜਾਬ ਦੀ ਮਾਲਵਾ ਬੈਲਟ ਵਿੱਚ ਕਈ ਜ਼ਿਲ੍ਹਿਆਂ ਵਿੱਚ ਮੂੰਗੀ ਦੀ ਫਸਲ ਦੀ ਸਰਕਾਰੀ ਖਰੀਦ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਪ੍ਰਾਈਵੇਟ ਵਪਾਰੀਆਂ ਵੱਲੋਂ ਐਮਐਸਪੀ ਤੋਂ ਘੱਟ ਰੇਟ 'ਤੇ ਮੂੰਗੀ ਦੀ ਫਸਲ ਖਰੀਦੀ ਜਾ ਰਹੀ ਹੈ। ਪ੍ਰਾਈਵੇਟ ਪਲੇਅਰਾਂ ਵੱਲੋਂ ਐਮਐਸਪੀ ਤੋਂ ਘੱਟ ਰੇਟ 'ਤੇ ਮੂੰਗੀ ਦੀ ਫਸਲ ਖਰੀਦੇ ਜਾਣ ਕਾਰਨ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ।
ਝੋਨੇ ਅਤੇ ਕਣਕ ਦੇ ਫਸਲੀ ਚੱਕਰ: ਮੂੰਗੀ 'ਤੇ ਐਮਐਸਪੀ ਦੇ ਐਲਾਨ ਤੋਂ ਬਾਅਦ ਕਿਸਾਨਾਂ ਵੱਲੋਂ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ 2021 ਵਿੱਚ ਪੰਜਾਬ ਵਿੱਚ ਕਰੀਬ 50 ਹਜ਼ਾਰ ਏਕੜ ਰਕਬੇ ਵਿੱਚ ਮੂੰਗੀ ਦੀ ਫਸਲ ਬੀਜੀ ਗਈ ਸੀ। ਜਦੋਂ 2022 ਵਿੱਚ ਐਮਐਸਪੀ 'ਤੇ ਮੂੰਗੀ ਦੀ ਫਸਲ ਦੀ ਖਰੀਦ ਹੋਣ ਲੱਗੀ ਤਾਂ ਇਹ ਰਕਬਾ 50 ਹਜ਼ਾਰ ਤੋਂ ਵੱਧ ਕੇ 97,250 ਏਕੜ ਹੋ ਗਿਆ। ਪੰਜਾਬ ਦੇ ਕਈ ਹਿੱਸਿਆਂ ਵਿੱਚ ਮੂੰਗੀ ਦੀ ਫਸਲ 'ਤੇ ਐਮਐਸਪੀ ਦਿੱਤੇ ਜਾਣ ਦੇ ਬਾਵਜੂਦ ਖਰੀਦ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਫਿਰ ਤੋਂ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਨੂੰ ਅਪਣਾਇਆ ਗਿਆ।
ਮੂੰਗੀ ਦੀ ਫ਼ਸਲ ਦਾ ਘਟਿਆ ਰਕਬਾ: ਸਾਲ 2023 ਵਿੱਚ ਮੂੰਗੀ ਦੀ ਫਸਲ ਹੇਠ ਰਕਬਾ ਘੱਟ ਕੇ ਪੰਜਾਬ ਵਿੱਚ 67 ਹਜ਼ਾਰ ਏਕੜ ਰਹਿ ਗਿਆ। ਜਿਸ ਦੇ ਦੋ ਵੱਡੇ ਕਾਰਨ ਮੰਨੇ ਗਏ, ਇੱਕ ਵੱਡਾ ਕਾਰਨ ਇਹ ਸੀ ਕਿ ਮੂੰਗੀ ਦੀ ਫਸਲ ਕਾਰਨ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ ਨਰਮੇ ਦੀ ਫਸਲ 'ਤੇ ਵੱਧ ਗਿਆ ਸੀ। ਦੂਸਰਾ ਵੱਡਾ ਕਾਰਨ ਕਈ ਖੇਤਰਾਂ ਵਿੱਚ ਐਮਐਸਪੀ ਹੋਣ ਦੇ ਬਾਵਜੂਦ ਪ੍ਰਾਈਵੇਟ ਪਲੇਅਰਾਂ ਵੱਲੋਂ ਮੂੰਗੀ ਦੀ ਫਸਲ ਦੀ ਕੁਆਲਿਟੀ ਨੂੰ ਵੇਖਦੇ ਹੋਏ ਘੱਟ ਰੇਟ 'ਤੇ ਖਰੀਦ ਕੀਤੀ ਗਈ। ਜਿਸ ਕਾਰਨ ਕਿਸਾਨਾਂ ਦਾ ਮੂੰਗੀ ਦੀ ਫਸਲ ਨਾਲੋਂ ਹੌਲੀ ਹੌਲੀ ਮੋਹ ਭੰਗ ਹੁੰਦਾ ਗਿਆ।
ਮੂੰਗੀ ਦੀ ਫ਼ਸਲ ਦਾ ਝਾੜ ਗਰਮੀ ਕਾਰਨ ਇਸ ਵਾਰ ਕੁਝ ਖਾਸ ਨਹੀਂ ਰਿਹਾ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੁਝ ਮਦਦ ਕੀਤੀ ਜਾਵੇ, ਕਿਉਂਕਿ ਉਹ ਤਾਂ ਕਹਿ ਰਹੇ ਕਿ ਫ਼ਸਲੀ ਚੱਕਰ ਤੋਂ ਨਿਕਲ ਕੇ ਮੂੰਗੀ ਦੀ ਬਿਜਾਈ ਕਰੋ ਪਰ ਸਾਡੇ ਪੱਲੇ ਕੁਝ ਵੀ ਨਹੀਂ ਪੈ ਰਿਹਾ। ਮੂੰਗੀ ਦਾ ਬੀਜ ਹੀ ਬਹੁਤ ਮਹਿੰਗਾ ਸੀ ਤੇ ਸਾਰੇ ਖ਼ਰਚੇ ਪਾ ਕੇ ਕਿਸਾਨਾਂ ਦੇ ਪੱਲੇ ਕੁਝ ਵੀ ਪੈ ਰਿਹਾ ਹੈ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਤੇ ਐਮਐਸਪੀ 'ਤੇ ਫਸਲ ਖਰੀਦੀਣੀ ਚਾਹੀਦੀ ਹੈ ਕਿਉਂਕਿ ਇਸ ਲਈ ਕਿਸਾਨਾਂ ਨੂੰ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ।- ਕਿਸਾਨ
ਗਰਮੀ ਕਾਰਨ ਮੂੰਗੀ ਦੀ ਫਸਲ ਦਾ ਝਾੜ ਘੱਟ: ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਅਧੀਨ ਆਉਂਦੇ ਪਿੰਡ ਮੰਡੀ ਕਲਾਂ ਦੇ ਕਿਸਾਨ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਉਹਨਾਂ ਵੱਲੋਂ ਮੂੰਗੀ ਦੀ ਫਸਲ ਦੀ ਪੈਦਾਵਾਰ ਕੀਤੀ ਗਈ ਸੀ ਪਰ ਕੁਆਲਿਟੀ ਦੇ ਚੱਲਦਿਆਂ ਐਮਐਸਪੀ ਤੋਂ ਘੱਟ ਖਰੀਦੀ ਗਈ ਸੀ। ਇਸ ਵਾਰ ਉਹਨਾਂ ਵੱਲੋਂ ਮੂੰਗੀ ਦੀ ਫਸਲ ਕੱਟਣ ਉਪਰੰਤ ਉਸ ਨੂੰ ਮੰਡੀ ਵਿੱਚ ਸੁੱਕਾਇਆ ਜਾ ਰਿਹਾ ਹੈ ਤਾਂ ਜੋ ਮੂੰਗੀ ਦੀ ਫਸਲ ਦੀ ਕੁਆਲਿਟੀ ਵਧੀਆ ਹੋ ਸਕੇ। ਉਹਨਾਂ ਕਿਹਾ ਕਿ ਇਸ ਵਾਰ ਗਰਮੀ ਜਿਆਦਾ ਪੈਣ ਕਾਰਨ ਮੂੰਗੀ ਦੀ ਫਸਲ ਦਾ ਝਾੜ ਘਟਿਆ ਹੈ ਅਤੇ ਉਮੀਦ ਹੈ ਇਸ ਵਾਰ ਉਨਾਂ ਦੀ ਫਸਲ ਐਮਐਸਪੀ 'ਤੇ ਖਰੀਦੀ ਜਾਵੇਗੀ ਕਿਉਂਕਿ ਪਿਛਲੀ ਵਾਰ ਉਹਨਾਂ ਦੀ ਫਸਲ ਐਮਐਸਪੀ ਤੋਂ ਬਹੁਤ ਘੱਟ ਰੇਟ 'ਤੇ ਵਿਕੀ ਸੀ।
ਪ੍ਰਾਈਵੇਟ ਵਪਾਰੀਆਂ ਵਲੋਂ ਕੀਤੀ ਜਾ ਰਹੀ ਲੁੱਟ: ਰਾਮਪੁਰਾ ਫੂਲ ਦੇ ਬਲਵਿੰਦਰ ਸਿੰਘ ਨੇ ਕਿਹਾ ਉਹ ਮੰਡੀ ਵਿੱਚ ਮੂੰਗੀ ਦੀ ਫਸਲ ਲੈ ਕੇ ਆਏ ਹਨ ਪਰ ਮੰਡੀ ਵਿੱਚ ਐਮਐਸਪੀ ਦੇ ਬਾਵਜੂਦ ਮੂੰਗੀ ਦੀ ਫਸਲ ਘੱਟ ਰੇਟ 'ਤੇ ਪ੍ਰਾਈਵੇਟ ਪਲੇਅਰ ਵੱਲੋਂ ਖਰੀਦ ਕੀਤੀ ਜਾ ਰਹੀ ਹੈ। ਸਰਕਾਰੀ ਪਲੇਅਰ ਮੰਡੀ ਵਿੱਚ ਮੂੰਗੀ ਦੀ ਫਸਲ ਖਰੀਦ ਕਰਨ ਨਹੀਂ ਆ ਰਹੇ, ਜਿਸ ਕਾਰਨ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਫਸਲੀ ਚੱਕਰ ਵਿੱਚੋਂ ਕੱਢਣ ਲਈ ਕਿਸਾਨਾਂ ਨੂੰ ਮੂੰਗੀ ਬੀਜਣ ਲਈ ਪ੍ਰੇਰਿਤ ਕੀਤਾ ਗਿਆ ਪਰ ਹੁਣ ਉਹਨਾਂ ਦੀ ਫਸਲ ਐਮਐਸਪੀ ਦੇ ਰੇਟ 'ਤੇ ਨਹੀਂ ਖਰੀਦੀ ਜਾ ਰਹੀ। ਜਿਸ ਕਾਰਨ ਕਿਸਾਨ ਹੁਣ ਮੁੜ ਝੋਨੇ ਅਤੇ ਕਣਕ ਵੱਲ ਪ੍ਰੇਰਿਤ ਹੋਣਗੇ।
- ਖੰਨਾ 'ਚ ਜਾਮਣ ਤੋੜਣ ਲਈ ਦਰੱਖਤ 'ਤੇ ਚੜ੍ਹੇ 12 ਸਾਲ ਦੇ ਬੱਚੇ ਦੀ ਹੇਠਾਂ ਡਿੱਗਣ ਕਾਰਨ ਮੌਤ - child died falling down from tree
- ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ - Suicide by jumping from water tank
- ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਲਏ ਅਹਿਮ ਫੈਸਲੇ - Mazdoor Mukti Morcha Punjab