ETV Bharat / state

ਪ੍ਰਨੀਤ ਕੌਰ ਤੇ ਡਾ.ਗਾਂਧੀ ਪਟਿਆਲਾ ਪਾਰਲੀਮੈਂਟ ਹਲਕੇ ਲਈ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ - Lok Sabha Election 2024 - LOK SABHA ELECTION 2024

ਲੋਕ ਸਭਾ ਚੋਣਾਂ ਨੂੰ ਲੈਕੇ ਪਾਰਟੀ ਉਮੀਦਵਾਰ ਪ੍ਰਚਾਰ ਵਿੱਚ ਰੁਝੇ ਹੋਏ ਹਨ,ਉਥੇ ਹੀ ਪਟਿਆਲਾ ਪਾਰਲੀਮਾਨੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਕਿਹਾ ਕਿ ਲੋਕਾਂ ਦਾ ਉਤਸ਼ਾਹ ਸਾਫ ਹੈ ਕਿ ਲੋਕ ਖੇਤਰੀ ਪਾਰਟੀ ਨੁੰ ਵੋਟ ਪਾਉਣਗੇ।

Praneet Kaur and Dr. Gandhi could not bring a single big project for Patiala Parliament Constituency: NK Sharma
ਪ੍ਰਨੀਤ ਕੌਰ ਤੇ ਡਾ.ਗਾਂਧੀ ਪਟਿਆਲਾ ਪਾਰਲੀਮੈਂਟ ਹਲਕੇ ਲਈ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ (Patiala)
author img

By ETV Bharat Punjabi Team

Published : May 18, 2024, 6:18 PM IST

ਪਟਿਆਲਾ ਚ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ (Patiala)

ਪਟਿਆਲਾ: ਲੋਕ ਸਭਾ ਚੋਣਾ ਨੂੰ ਕੁਝ ਹੀ ਸਮਾਂ ਬਾਕੀ ਹੈ। ਇਸ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਆਗੂ ਸਰਗਰਮ ਹਨ। ਉਥੇ ਹੀ ਪਟਿਆਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ ਸ਼ਰਮਾ ਵੀ ਜ਼ੋਰਾਂ ਸ਼ੋਰਾਂ ਨਾਲ ਪਾਰਟੀ ਦੇ ਪਰਚਾਰ ਵਿੱਚ ਜੁਟੇ ਹੋਏ ਹਨ। ਪ੍ਰਚਾਰ ਦੌਰਾਨ ਉਹਨਾਂ ਨੇ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਟਿਆਲਾ ਤੋਂ ਚਾਰ ਵਾਰ ਐਮਪੀ ਰਹੇ ਪ੍ਰਨੀਤ ਕੌਰ ਤੇ ਇੱਕ ਵਾਰ ਐਮਪੀ ਰਹੇ ਡਾ.ਧਰਮਵੀਰ ਗਾਂਧੀ ਪਟਿਆਲਾ ਲਈ ਕੇਂਦਰ ਸਰਕਾਰ ਤੋਂ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ। ਇਹ ਹੀ ਕਾਰਨ ਹੈ ਕਿ ਪਟਿਆਲਾ ਅੱਜ ਵੀ ਪੱਛੜਿਆ ਹੋਇਆ ਹੈ।

ਦੱਸਣਯੋਗ ਹੈ ਕਿ ਐਨ. ਕੇ. ਸ਼ਰਮਾ ਇਥੇ ਸਾਬਕਾ ਕੌਂਸਲਰ ਮਾਲਵਿੰਦਰ ਸਿੰਘ ਝਿੱਲ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਜਿਸ ਨੇ ਰੈਲੀ ਦਾ ਰੂਪ ਧਾਰ ਲਿਆ ਹੈ। ਸੰਬੋਧਨ ਕਰਦਿਆਂ ਐਨਕੇ ਸ਼ਰਮਾ ਨੇ ਕਿਹਾ ਕਿ ਇਹਨਾਂ ਦੋਵਾਂ ਆਗੂਆਂ ਦੀ ਬਦੌਲਤ ਪਟਿਆਲਾ ਪਾਰਲੀਮਾਨੀ ਹਲਕੇ ਨੇ 25 ਸਾਲ ਗੁਆ ਲਏ ਹਨ। ਉਹਨਾਂ ਕਿਹਾ ਕਿ ਕੇਂਦਰ ਤੋਂ ਬਹੁਤ ਵੱਡੇ-ਵੱਡੇ ਪ੍ਰਾਜੈਕਟ ਲੈ ਕੇ ਪਟਿਆਲਾ ਦਾ ਸਰਵ ਪੱਖੀ ਵਿਕਾਸ ਕੀਤਾ ਜਾ ਸਕਦਾ ਸੀ। ਇਥੇ ਰੋਜ਼ਗਾਰ ਪੈਦਾ ਕੀਤਾ ਜਾ ਸਕਦਾ ਸੀ ਪਰ ਇਹਨਾਂ ਦੋਵਾਂ ਦੀ ਨਲਾਇਕੀ ਕਾਰਣ ਮੁਸ਼ਕਿਲਾਂ ਪਟਿਆਲਾ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਝੱਲਣੀਆਂ ਪਈਆਂ।

ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਮੰਤਵ : ਉਹਨਾਂ ਕਿਹਾ ਕਿ ਹੁਣ ਜੇਕਰ ਲੋਕ ਉਹਨਾਂ ਦੀ ਝੋਲੀ ਇਹ ਸੀਟ ਪਾਉਣਗੇ ਤਾਂ ਉਹ ਕੰਮ ਕਰ ਕੇ ਵਿਖਾਉਣਗੇ ਕਿ ਇਕ ਸੰਸਦ ਮੈਂਬਰ ਆਪਣੇ ਹਲਕੇ ਵਾਸਤੇ ਕੀ ਕੁਝ ਕਰ ਸਕਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਕੜੀ ’ਤੇ ਵੋਟਾਂ ਪਾ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਕਿਉਂਕਿ ਅਕਾਲੀ ਦਲ ਹੀ ਪੰਜਾਬੀਆਂ ਦੀ ਆਪਣੀ ਪਾਰਟੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਦਿਹਾਤੀ ਦੇ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ, ਸਾਬਕਾ ਐਮ ਪੀ ਪਰਮਜੀਤ ਸਿੰਘ ਪੰਮਾ, ਹਰਵਿੰਦਰ ਸਿੰਘ ਬੱਬੂ, ਗੁਰਵਿੰਦਰ ਸਿੰਘ ਧੀਮਾਨ, ਰਾਜਿੰਦਰ ਵਿਰਕ,ਜਗਰਾਜ ਝਿੱਲ, ਕੁਲਦੀਪ ਰੱਫਾ, ਮਾਸਟਰ ਜਗਪਾਲ ਸਿੰਘ, ਜਰਨੈਲ ਸਿੰਘ ਸਰਪੰਚ, ਸੁਰਜੀਤ ਸਿੰਘ ਸਰਪੰਚ, ਤੋਤਾ ਸਿੰਘ, ਫਤਿਹਜੀਤ ਸਿੰਘ ਜੌਲੀ, ਦਵਿੰਦਰ ਟੋਕੇਵਾਲਾ, ਰਾਜ ਟਿਵਾਣਾ, ਗੁਰਿੰਦਰਪਾਲ ਸਿੰਘ, ਕਰਮ ਸਿੰਘ ਟੌਹੜਾ,ਵਿਨੋਦ ਜਿੰਦਲ, ਰਣਜੀਤ ਨੰਬਰਦਾਰ, ਬਿਕਰਮਜੀਤ ਸਿੰਘ ਭੱਟੀ, ਡਾ. ਨਛੱਤਰ, ਪਰਸ ਰਾਮ, ਦਲਜੀਤ ਮਾਂਗਟ, ਜੋਗਿੰਦਰ ਸ਼ਰਮਾ, ਗੁਰਚਰਨ ਸਿੰਘ ਡੋਗਰ, ਬਖਸ਼ੀਸ਼ ਸੰਧੂ, ਬਲਜਿੰਦਰ ਗਾਂਧੀ, ਨਰੇਸ਼ ਕੁਮਾਰ, ਸੰਦੀਪ ਮਾਮਾ, ਮਨਪ੍ਰੀਤ ਖਰੋੜ, ਅਵਤਾਰ ਸਿੰਘ ਤਾਰੀ, ਡਿਪਟੀ ਡਾਇਰੈਕਟਰ ਮਾਨ ਸਾਹਿਬ, ਬੀਬੀ ਕਰਮਜੀਤ ਕੌਰ ਝਿੱਲ, ਬੀਬੀ ਚਰਨਜੀਤ ਕੌਰ ਅਤੇ ਲਾਭ ਸਿੰਘ ਆਦਿ ਪਤਵੰਤੇ ਹਾਜ਼ਰ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.