ਚੰਡੀਗੜ੍ਹ/ਮੋਹਾਲੀ: ਬੀਤੇ ਦਿਨੀਂ ਮੋਹਾਲੀ 'ਚ ਡਿੱਗੀ ਬਹੁ-ਮੰਜ਼ਿਲਾ ਇਮਾਰਤ ਦੇ ਮਾਮਲੇ 'ਚ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਹਿਚਾਣ 31 ਸਾਲ ਦੇ ਗਗਨਦੀਪ ਸਿੰਘ ਹੈ ਵੱਜੋਂ ਹੋਈ ਹੈ ਜੋ ਕਿ ਸੋਹਾਨਾ ਦੇ ਹੀ ਪਿੰਡ ਚਾਉਮਾਜਰਾ ਦਾ ਰਹਿਣ ਵਾਲਾ ਹੈ।
ਇਸ ਕਾਰਨ ਵਾਪਰਿਆ ਹਾਦਸਾ
ਜ਼ਿਕਰਯੋਗ ਹੈ ਕਿ ਮੋਹਾਲੀ 'ਚ ਸੋਹਾਣਾ ਸਾਹਿਬ ਗੁਰੂਦੁਆਰਾ ਸਾਹਿਬ ਦੇ ਕੋਲ ਬੇਸਮੈਂਟ ਦੀ ਖੁਦਾਈ ਕਾਰਨ ਇਹ ਬਹੁ-ਮੰਜਿਲਾ ਇਮਾਰਤ ਢਹਿ ਗਈ। ਲੋਕਾਂ ਮੁਤਾਬਿਕ ਇਹ ਇਮਾਰਤ ਕਰੀਬ 10 ਸਾਲ ਪੁਰਾਣੀ ਸੀ। ਇਸ ਦੇ ਨਾਲ ਹੀ ਬੇਸਮੈਂਟ ਦੀ ਖੁਦਾਈ ਚੱਲ ਰਹੀ ਸੀ, ਜਿਸ ਕਾਰਨ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਅਤੇ ਇਮਾਰਤ ਡਿੱਗ ਗਈ। ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪੁਲਿਸ ਬਲ, ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਅਤੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਘਟਨਾ ਦੇ ਕਰੀਬ 2 ਘੰਟੇ ਬਾਅਦ ਐਨ.ਡੀ.ਆਰ.ਐਫ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਚਾਰਜ ਸੰਭਾਲ ਲਿਆ। ਬਾਅਦ 'ਚ ਫੌਜ ਨੂੰ ਮੌਕੇ 'ਤੇ ਬੁਲਾਇਆ ਗਿਆ।
ਇਹਨਾਂ ਲੋਕਾਂ ਦੀ ਗਈ ਜਾਨ
ਕਾਬਲੇਜ਼ਿਕਰ ਹੈ ਕਿ ਸ਼ਨੀਵਾਰ ਸ਼ਾਮ 4 ਵਜੇ ਇਹ ਹਾਦਸਾ ਵਾਪਰਿਆ ਸੀ, ਜਿਸ ਵਿੱਚ ਸਭ ਤੋਂ ਪਹਿਲਾਂ ਹਿਮਾਚਲ ਦੀ ਰਹਿਣ ਵਾਲੀ ਲੜਕੀ ਮਿਲੀ। ਇਸ ਤੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਕਰੀਬ ਇੱਕ ਘੰਟਾ ਚਾਰ ਮਿੰਟ ਬਾਅਦ ਰਾਤ 8:04 ਵਜੇ ਐਨਡੀਆਰਐਫ ਦੀ ਟੀਮ ਨੇ 29 ਸਾਲਾ ਦ੍ਰਿਸ਼ਟੀ ਵਰਮਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਾਹਰ ਕੱਢਿਆ। ਹਿਮਾਚਲ ਦੇ ਰੋਹੜੂ ਦੀ ਰਹਿਣ ਵਾਲੀ ਦ੍ਰਿਸ਼ਟੀ ਰਾਤ 11 ਵਜੇ ਉਸ ਦੀ ਮੌਤ ਹੋ ਗਈ। ਜਦਕਿ ਅੰਬਾਲਾ ਦੇ ਰਹਿਣ ਵਾਲੇ ਨੌਜਵਾਨ ਦੀ ਲਾਸ਼ ਐਤਵਾਰ ਸਵੇਰੇ 11 ਵਜੇ ਮਿਲੀ। ਹਾਲਾਂਕਿ ਪਹਿਲਾਂ 5 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਪਰ ਤਲਾਸ਼ੀ ਦੌਰਾਨ ਸਿਰਫ 2 ਹੀ ਮਿਲੇ। ਸ਼ਾਮ ਕਰੀਬ 5 ਵਜੇ ਬਚਾਅ ਕਾਰਜ ਰੋਕ ਦਿੱਤਾ ਗਿਆ।
- ਮੋਹਾਲੀ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗਣ ਨਾਲ ਹੁਣ ਤੱਕ ਦੋ ਲੋਕਾਂ ਦੀ ਮੌਤ, ਵੱਧ ਸਕਦੀ ਗਿਣਤੀ; ਬਚਾਅ ਕਾਰਜ ਜਾਰੀ, ਪ੍ਰਤਾਪ ਬਾਜਵਾ ਮੌਕੇ 'ਤੇ ਪਹੁੰਚੇ
- ਮੋਹਾਲੀ 'ਚ ਹੋਇਆ ਵੱਡਾ ਹਾਦਸਾ, ਸੀਐਮ ਮਾਨ ਨੇ ਜਤਾਇਆ ਦੁੱਖ, ਭਾਰਤੀ ਫੌਜ ਵੀ ਬਚਾਅ ਕਾਰਜ ਵਿੱਚ ਹੋਈ ਸ਼ਾਮਿਲ
- ਕਿਸਾਨੀ ਅੰਦੋਲਨ 'ਚ 'ਨਵੀਂ' ਜਾਨ!, ਖੇਤੀਬਾੜੀ ਕਮੇਟੀ ਵੱਲੋਂ ਵੀ ਐਮਐਸਪੀ ਦੀ ਸਿਫ਼ਾਰਿਸ਼, ਕੀ ਹੁਣ ਝੁਕੇਗੀ ਸਰਕਾਰ !
ਜਲਦੀ ਸੌਂਪੀ ਜਾਵੇ ਜਾਂਚ ਰਿਪੋਰਟ
ਉਪ ਮੰਡਲ ਮੈਜਿਸਟ੍ਰੇਟ, ਮੁਹਾਲੀ ਦਮਨਦੀਪ ਕੌਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ ਤਿੰਨ ਹਫ਼ਤਿਆਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਸਾਰੀ ਕਾਰਵਾਈ ਨੂੰ ਮੁਕੰਮਲ ਹੋਣ ਤੱਕ ਜ਼ਿਲ੍ਹਾ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਬਾਰੀਕੀ ਨਾਲ ਨਿਗਰਾਨੀ ਕੀਤੀ ਗਈ। ਅੱਜ ਰਾਹਤ ਕਾਰਜਾਂ ਦੌਰਾਨ ਏ. ਡੀ. ਸੀ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐੱਸ. ਪੀ ਜ਼ਿਲ੍ਹਾ ਪੁਲਿਸ ਜਯੋਤੀ ਯਾਦਵ ਬੈਂਸ ਤੋਂ ਇਲਾਵਾ ਡੀ. ਆਈ. ਜੀ ਹਰਚਰਨ ਸਿੰਘ ਭੁੱਲਰ ਤੇ ਹੋਰ ਅਧਿਕਾਰੀ ਮੌਜੂਦ ਰਹੇ।