ਲੁਧਿਆਣਾ/ਮਾਨਸਾ/ਬਠਿੰਡਾ/ਅੰਮ੍ਰਿਤਸਰ/ਹੁਸ਼ਿਆਰਪੁਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਸਪਲਾਈ ਨੂੰ ‘ਪੁਆਇੰਟ ਆਫ ਸੇਲ’ (ਮੌਕਾ-ਏ-ਫ਼ਰੋਖ਼ਤ) ’ਤੇ ਹੀ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਵਿਰੁੱਧ ਆਪਣੀ ਸ਼ਿਕੰਜਾਕਸੀ ਜਾਰੀ ਰੱਖੀ ਅਤੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਨਸ਼ਿਆਂ ਖਿਲਾਫ਼ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਆਪ੍ਰੇਸ਼ਨ ਦੌਰਾਨ ਨਸ਼ੇ ਦੇ ਲਈ ਬਦਨਾਮ ਲੁਧਿਆਣਾ ਦੀ ਘੋੜਾ ਕਲੋਨੀ ਤੇ ਅੱਜ ਸਵੇਰੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਦੀ ਅਗਵਾਈ ਦੇ ਵਿੱਚ ਲੁਧਿਆਣਾ ਪੁਲਿਸ ਦੀਆਂ ਟੀਮਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਛਾਪੇਮਾਰੀ ਕੀਤੀ ਗਈ ਅਤੇ ਜਿੱਥੇ-ਜਿੱਥੇ ਪੁਲਿਸ ਨੂੰ ਨਸ਼ੇ ਦੀ ਵਿੱਕਰੀ ਅਤੇ ਨਸ਼ੇ ਦੇ ਸੇਵਨ ਸਬੰਧੀ ਗੁਪਤ ਜਾਣਕਾਰੀ ਸੀ ਉਹਨਾਂ ਘਰਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਦੱਸਿਆ ਕਿ ਸਾਨੂੰ ਕੁਝ ਨਸ਼ਾ ਜਰੂਰ ਬਰਾਮਦ ਹੋਇਆ ਹੈ, ਜਿਸ ਸਬੰਧੀ ਦੇਰ ਸ਼ਾਮ ਨੂੰ ਪ੍ਰੈਸ ਨੋਟ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਓਪਰੇਸ਼ਨ ਦੇ ਤਹਿਤ ਸੀਨੀਅਰ ਪੁਲਿਸ ਅਫਸਰ ਵੀ ਮੌਕੇ ਉੱਤੇ ਮੌਜੂਦ ਰਹੇ, ਜਿਨਾਂ ਨੇ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ।
ਇਸ ਦੌਰਾਨ ਸਥਾਨਕ ਲੋਕਾਂ ਨੇ ਪੁਲਿਸ ਅਤੇ ਨਸ਼ੇ ਦੇ ਸੌਦਾਗਰਾਂ ਉੱਤੇ ਇਲਜ਼ਾਮ ਵੀ ਲਗਾਏ। ਉਹਨਾਂ ਨੇ ਕਿਹਾ ਕਿ ਪੁਲਿਸ ਨਸ਼ਾ ਵੇਚਣ ਵਾਲਿਆਂ ਦੇ ਘਰ ਉੱਤੇ ਛਾਪੇਮਾਰੀ ਕਰੇ ਉਹਨਾਂ ਦੀ ਤਲਾਸ਼ੀ ਲਵੇ ਪਰ ਜੋ ਲੋਕ ਚੰਗੇ ਹਨ ਜਿਨਾਂ ਦੇ ਕਾਰੋਬਾਰ ਚੱਲਦੇ ਹਨ ਉਹਨਾਂ ਦੇ ਘਰ ਵਿੱਚ ਪੁਲਿਸ ਛਾਪੇਮਾਰੀ ਕਿਉਂ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਨਸ਼ੇ ਦੇ ਸੌਦਾਗਰਾਂ ਨੂੰ ਪਤਾ ਲੱਗ ਜਾਂਦਾ ਹੈ, ਇਸ ਕਰਕੇ ਉਹ ਪਹਿਲਾ ਹੀ ਨਸ਼ਾ ਜਾਂ ਤਾਂ ਲੁਕੋ ਦਿੰਦੇ ਹਨ ਜਾਂ ਫਿਰ ਉਹ ਖੁਦ ਲੈ ਕੇ ਇੱਧਰ ਉੱਧਰ ਚਲੇ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਵੀ ਇਸ ਸਬੰਧੀ ਧਿਆਨ ਰੱਖਣ ਦੀ ਲੋੜ ਹੈ।
ਸਥਾਨਕ ਲੋਕਾਂ ਨੇ ਕਿਹਾ ਕਿ ਜਦੋਂ ਪੁਲਿਸ ਛਾਪੇਮਾਰੀ ਕਰਨ ਤੋਂ ਬਾਅਦ ਚਲੀ ਜਾਂਦੀ ਹੈ ਤਾਂ ਇੱਕ ਦੋ ਦਿਨ ਬਾਅਦ ਮੁੜ ਤੋਂ ਅਜਿਹੇ ਹੀ ਹਾਲਾਤ ਬਣ ਜਾਂਦੇ ਹਨ। ਮੁੜ ਤੋਂ ਨਸ਼ਾ ਤਸਕਰ ਨਸ਼ਾ ਵੇਚਣਾ ਸ਼ੁਰੂ ਕਰ ਦਿੰਦੇ ਹਨ ਅਤੇ ਨਸ਼ੇ ਦਾ ਬੋਲਬਾਲਾ ਇਲਾਕੇ ਦੇ ਵਿੱਚ ਸਿਰ ਚੜ ਕੇ ਬੋਲਦਾ ਹੈ। ਉਹਨਾਂ ਕਿਹਾ ਕਿ ਇਸ ਦਾ ਪੱਕਾ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਕਲੋਨੀ ਪੂਰੀ ਤਰ੍ਹਾਂ ਬਦਨਾਮ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਡਾਕਟਰ ਅੰਬੇਡਕਰ ਦੇ ਨਾਂ ਤੇ ਇਸ ਇਲਾਕੇ ਦਾ ਨਾਂ ਰੱਖਿਆ ਗਿਆ ਸੀ ਪਰ ਅੱਜ ਇਸ ਇਲਾਕੇ ਦਾ ਨਾਂ ਨਸ਼ੇ ਦੇ ਸੌਦਾ ਕਰਾਂ ਕਰਕੇ ਜਾਣਿਆ ਜਾਂਦਾ ਹੈ।
ਬਠਿੰਡਾ 'ਚ ਛਾਪੇਮਾਰੀ : ਨਸ਼ਿਆਂ ਦੇ ਮਾਮਲੇ ਵਿੱਚ ਬਦਨਾਮ ਬਠਿੰਡਾ ਦੀ ਬੀੜ ਤਲਾਬ ਬਸਤੀ ਵਿਖੇ ਅੱਜ ਆਪਰੇਸ਼ਨ ਈਗਲ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਵੱਡੀ ਪੱਧਰ 'ਤੇ ਫੋਰਸ ਲੈ ਕੇ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਦੀ ਅਗਵਾਈ ਏਡੀਜੀਪੀ ਬਠਿੰਡਾ ਪਰ ਐਸਪੀਐਸ ਪਰਮਾਰ ਵੱਲੋਂ ਕੀਤੀ ਗਈ। ਇਸ ਮੌਕੇ ਐਸਐਸਪੀ ਬਠਿੰਡਾ ਦੀਪਕ ਪਰਿਕ ਵੀ ਮੌਜੂਦ ਰਹੇ। ਇਸ ਮੌਕੇ ਹਰ ਉਸ ਵਿਅਕਤੀ ਦੇ ਘਰਾਂ ਉੱਤੇ ਛਾਪੇਮਾਰੀ ਕੀਤੀ ਗਈ ਜੋ ਨਸ਼ੇ ਦੇ ਮਾਮਲੇ ਨਾਲ ਜੁੜੇ ਹੋਏ ਹਨ ਅਤੇ ਪੁਲਿਸ ਵੱਲੋਂ ਸਰਚ ਕੀਤੀ ਗਈ ਅਤੇ ਕਈ ਨਸ਼ਾ ਤਸਕਰ ਘਰਾਂ ਨੂੰ ਜ਼ਿੰਦਰੇ ਮਾਰ ਕੇ ਫ਼ਰਾਰ ਹੋ ਗਏ ਮੀਡੀਏ ਨਾਲ ਗੱਲਬਾਤ ਕਰਦੇ ਹੋਏ ਐਸਪੀਐਸ ਪਰਮਾਰ ਨੇ ਕਿਹਾ ਕਿ ਨਸ਼ਿਆਂ ਖਿਲਾਫ ਉਹਨਾਂ ਦੀ ਇਹ ਮੁਹਿਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਪੰਜਾਬ ਵਿੱਚ ਕਿਸੇ ਵੀ ਹਾਲਾਤ ਵਿੱਚ ਨਸ਼ੇ ਦਾ ਕਾਰੋਬਾਰ ਨਹੀਂ ਚੱਲਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜੋ ਵਿਅਕਤੀ ਨਸ਼ਾ ਛੱਡਣਾ ਚਾਹੁੰਦੇ ਹਨ। ਪੁਲਿਸ ਉਹਨਾਂ ਨੂੰ ਡੀ ਅਡਿਕਸ਼ਨ ਸੈਂਟਰ ਤੋਂ ਇਲਾਜ ਕਰਵਾਵੇਗੀ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅਜਿਹੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ ਅਤੇ ਉਨਾਂ ਦੀ ਨਸ਼ਾ ਛੱਡਣ ਵਿੱਚ ਸਹਾਇਤਾ ਔਰ ਇਸ ਵਿਭਾਗ ਵੱਲੋਂ ਕਰਵਾਈ ਜਾਵੇਗੀ
ਅੰਮ੍ਰਿਤਸਰ 'ਚ ਛਾਪੇਮਾਰੀ : ਇਸ ਲੜੀ ਤਹਿਤ ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਵੱਲੋਂ ਥਾਣਾ ਗੇਟ ਹਕੀਮਾਂ ਦੇ ਇਲਾਕੇ ਅੰਨਗੜ੍ਹ ਅਤੇ ਫਤਿਹ ਸਿੰਘ ਕਲੋਨੀ ਅਤੇ ਮਕਬੂਲਪੁਰਾ ਇਲਾਕੇ ਵਿੱਚ ਵੀ ਸਰਚ-ਅਪ੍ਰੇਸ਼ਨ ਚਲਾਇਆ ਗਿਆ। ਇਸ ਮੌਕੇ ਪੁਲਿਸ ਟੀਮਾਂ ਵੱਲੋਂ ਇੱਕ-ਇੱਕ ਘਰ ਦੀ ਤਲਾਸ਼ੀ ਲਈ ਗਈ। ਇਸ ਮੌਕੇ ਵੱਲੋ ਏਡੀਜੀਪੀ ਐਮ ਐਫ ਫਰੋਕੀ ਅਤੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੇ ਅਪਰਾਧੀ ਲੋਕਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਦੇ ਘਰਾਂ ਵਿੱਚ ਰੇਡ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਪਰਾਧਿਕ ਲੋਕਾਂ ਜਿਨ੍ਹਾਂ ਦੇ ਘਰਾਂ ਵਿਚ ਰੇਡ ਕੀਤੀ ਗਈ ਹੈ, ਹੁਣ ਤੱਕ 30 ਗ੍ਰਾਮ ਹੈਰੋਇਨ ਸਮੇਤ ਤਿੰਨ ਲੋਕਾਂ ਨੂੰ ਵੀ ਕਾਬੂ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਜਿਹੜੇ ਜਿਹੜੇ ਇਲਾਕੇ ਸੰਵੇਦਨਸ਼ੀਲ ਹਨ, ਉਹਨਾਂ ਇਲਾਕਿਆਂ ਵਿੱਚ ਅੱਜ ਕਾਸੋ ਆਪਰੇਸ਼ਨ ਦੇ ਤਹਿਤ ਸਚ ਅਭਿਆਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਵਾਲ ਲੋਕ ਸਭਾ ਚੋਣਾਂ ਦੇ ਦੌਰਾਨ ਹੀ 15 ਹਜ਼ਾਰ ਕਰੋੜ ਰੁਪਏ ਦੀ ਹੈਰੋਇਨ ਰਿਕਵਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਇਸ ਸਮੇਂ ਪੰਜਾਬ ਪੁਲਿਸ ਦੇ ਨਾਲ ਬੀਐਸਐਫ ਪੂਰੀ ਤਰ੍ਹਾਂ ਚੌਕਸੀ ਵਰਤੀ ਹੋਈ ਹੈ ਤੇ ਬੀਐਸਐਫ ਦੇ ਅਧਿਕਾਰੀ ਵੀ ਪੂਰੀ ਤਰ੍ਹਾਂ ਚੌਕਸੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਨੂੰ ਜੜ ਤੋਂ ਹੀ ਖਤਮ ਕਰਨ ਦੇ ਅੰਦੇ ਉਪਰਾਲੇ ਤਹਿਤ ਇਹ ਅਪ੍ਰੇਸ਼ਨ ਚਲਾਏ ਜਾ ਰਹੇ ਹਨ । ਉਣਾ ਕਿਹਾ ਕਿ ਅਸੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਤੁਹਾਡੀ ਇਲਾਕ਼ੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਾਵੇ ਪੁਲੀਸ ਵਿਭਾਗ ਵੱਲੋਂ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਤਰ੍ਹਾਂ ਹੀ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਥਾਣਾ ਬਿਆਸ ਅਤੇ ਥਾਣਾ ਖਲਚੀਆਂ ਦੇ ਵੱਖ ਵੱਖ ਪਿੰਡਾਂ ਵਿੱਚ ਏ ਡੀ ਜੀ ਪੀ ਮੋਹਨੀਸ਼ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੀਆਂ ਪੁਲਿਸ ਟੀਮਾਂ ਵੱਲੋਂ ਕਰੀਬ 10 ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ।।ਇਸ ਦੌਰਾਨ ਗੱਲਬਾਤ ਕਰਦੇਆਂ ਏਡੀਜੀਪੀ ਮੋਹਨੀਸ਼ ਚਾਵਲਾ ਨੇ ਦੱਸਿਆ ਕਿ ਅੱਜ ਡੀਜੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਡਨ ਐਂਡ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।ਜਿਸ ਦੇ ਤਹਿਤ ਪਹਿਲਾਂ ਤੋਂ ਵੱਖ ਵੱਖ ਨਸ਼ੇ ਦੇ ਮਾਮਲਿਆਂ ਵਿੱਚ ਸ਼ਾਮਿਲ ਰਹੇ ਕਥਿਤ ਮੁਲਜ਼ਮਾਂ ਦੇ ਘਰਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਦਾ ਸਫਾਇਆ ਕਰਨ ਦੇ ਲਈ ਜਿੱਥੇ ਨਸ਼ਾ ਤਸਕਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਵਿੱਤੀ ਤੌਰ ਤੇ ਉਹਨਾਂ ਦਾ ਲੱਕ ਤੋੜਨ ਲਈ ਨਸ਼ੇ ਦੀ ਕਾਲੀ ਕਮਾਈ ਨਾਲ ਬਣਾਈਆਂ ਗਈਆਂ ਜਾਇਦਾਦਾਂ ਨੂੰ ਵੀ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਲਾਕੇ ਵਿੱਚ ਨਸ਼ੇ ਦੇ ਖਾਤਮੇ ਲਈ ਅਜਿਹੇ ਸਰਚ ਅਭਿਆਨ ਭਵਿੱਖ ਦੇ ਵਿੱਚ ਵੀ ਜਾਰੀ ਰਹਿਣਗੇ।ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਚੱਲੇ, ਇਸ ਸਰਚ ਆਪਰੇਸ਼ਨ ਦੀ ਜਿਲ੍ਹੇ ਭਰ ਦੇ ਵਿੱਚ ਹੋਈ ਰਿਕਵਰੀ ਦੀ ਰਿਪੋਰਟ ਦੇਰ ਸ਼ਾਮ ਤੱਕ ਮੀਡੀਆ ਨਾਲ ਸਾਂਝੀ ਕਰ ਦਿੱਤੀ ਜਾਵੇਗੀ।
ਗੜ੍ਹਸ਼ੰਕਰ/ਹੁਸ਼ਿਆਰਪੁਰ 'ਚ ਛਾਪੇਮਾਰੀ : ਇਸ ਮੌਕੇ ਡੀ.ਆਈ.ਜੀ ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਨਸ਼ਿਆਂ ਦੇ ਅੱਡੇ 'ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਹੁਸ਼ਿਆਰਪੁਰ ਜ਼ਿਲੇ 'ਚ ਨਸ਼ੇ ਲਈ ਬਦਨਾਮ ਇਕ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ਥਾਵਾਂ 'ਤੇ ਪੂਰੀ ਪਾਰਟੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਜਿੱਥੋਂ ਕੋਈ ਨਸ਼ੀਲੀ ਵਸਤੂ ਬਰਾਮਦ ਹੋਈ, ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਇਸ ਨਾਲ ਪੂਰੀ ਡਰੱਗ ਸਪਲਾਈ ਚੇਨ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਰਫ਼ ਹੁਸ਼ਿਆਰਪੁਰ ਵਿੱਚ ਹੀ ਨਹੀਂ, ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਸ਼ਿਆਂ ਦੇ ਖੋਖਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਚੈਕਿੰਗ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਛਾਪੇਮਾਰੀ ਦੌਰਾਨ ਕਿੰਨੇ ਵਿਅਕਤੀ ਫੜੇ ਗਏ ਹਨ ਅਤੇ ਕਿੰਨੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਹੋਈਆਂ ਹਨ, ਇਸ ਸਬੰਧੀ ਸ਼ਾਮ ਨੂੰ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਬੱਚੇ ਨਸ਼ੇ ਦੀ ਲਤ ਵਿੱਚ ਫਸ ਗਏ ਹਨ, ਉਨ੍ਹਾਂ ਦਾ ਇਲਾਜ ਕਰਵਾਉਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਆਮ ਲੋਕਾਂ ਨੂੰ ਅੱਗੇ ਆ ਕੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਪਿੰਡ ਵਿੱਚ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਲੋਕ ਅੱਗੇ ਆ ਕੇ ਇਸ ਨਸ਼ਾ ਮੁਹਿੰਮ ਵਿੱਚ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ।
ਪੰਜਾਬ ਪੁਲਿਸ ਵਲੋਂ ਸੂਬੇ ਭਰ ਦੇ ਵਿੱਚ ਚਲਾਏ ਕਾਸੋ ਓਪਰੈਸ਼ਨ ਤਹਿਤ ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖ਼ੁਰਦ ਵਿੱਖੇ ਸਤਨਾਮ ਸਿੰਘ ਡੀਐਸਪੀ ਗੜ੍ਹਸ਼ੰਕਰ ਅਤੇ ਗੁਰਿੰਦਰਜੀਤ ਸਿੰਘ ਨਗਰਾ ਐਸਐਚਓ ਗੜ੍ਹਸ਼ੰਕਰ ਦੀ ਅਗੁਵਾਈ ਵਿੱਚ ਕਾਸੋ ਆਪ੍ਰੇਸ਼ਨ ਦੌਰਾਨ ਤਸਕਰਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕਰਕੇ ਘਰਾਂ ਦੀ ਫਰੋਲਾ ਫਰਾਲੀ ਕੀਤੀ ਗਈ। ਇਸ ਮੌਕੇ ਸਤਨਾਮ ਸਿੰਘ ਡੀਐਸਪੀ ਗੜ੍ਹਸ਼ੰਕਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਸੋ ਆਪ੍ਰੇਸ਼ਨ ਦੌਰਾਨ ਨਸ਼ੇ ਦੇ ਨਾਲ ਜੁੜੇ ਸ਼ੱਕੀ ਅਸਥਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਨਸ਼ੇ ਨਾਲ ਜੁੜੇ ਸਮੱਗਲਰਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਫ਼ਿਰੋਜ਼ਪੁਰ 'ਚ ਛਾਪੇਮਾਰੀ : ਇਸੇ ਤਹਿਤ ਫ਼ਿਰੋਜ਼ਪੁਰ ਇਲਾਕਾ ਜ਼ੀਰਾ ਦੇ ਅਲੱਗ-ਅਲੱਗ ਮੁਹੱਲਿਆਂ ਵਿੱਚ ਡੀਐਸਪੀ ਗੁਰਦੀਪ ਸਿੰਘ ਅਤੇ ਐਸਐਚਓ ਕਮਲਜੀਤ ਰਾਏ, ਐਸਐਚਓ ਜਗਦੇਵ ਸਿੰਘ ਵੱਲੋਂ ਟੀਮਾਂ ਬਣਾ ਕੇ ਅਲੱਗ-ਅਲੱਗ ਮੁਹੱਲਿਆਂ ਵਿੱਚ ਰੇਡਾਂ ਕੀਤੀਆਂ ਗਈਆਂ ਅਤੇ ਨਸ਼ਾ ਵੇਚਣ ਵਾਲੇ ਉਹਨਾਂ ਅੰਸਰਾਂ ਨੂੰ ਅਗਾਹ ਕੀਤਾ ਗਿਆ ਕਿ ਜੇਕਰ ਉਨਾਂ ਵੱਲੋਂ ਨਸ਼ਾ ਵੇਚਣ ਦਾ ਕੰਮ ਬੰਦ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਨਾਂ ਦੀਆਂ ਜਾਇਦਾਦਾਂ ਜੋ ਨਸ਼ਾ ਵੇਚ ਕੇ ਬਣਾਈਆਂ ਗਈਆਂ ਹਨ. ਉਨਾਂ ਨੂੰ ਅਟੈਚ ਕੀਤਾ ਜਾਵੇਗਾ। ਇਸ ਸਭ ਦੀ ਜਾਣਕਾਰੀ ਡੀਐਸਪੀ ਗੁਰਦੀਪ ਸਿੰਘ ਵੱਲੋਂ ਦਿੱਤੀ ਗਈ।
ਮਾਨਸਾ 'ਚ ਛਾਪੇਮਾਰੀ : ਇਸ ਮੌਕੇ ਮੀਡੀਆ ਦੇ ਰੁਬਰੂਹ ਹੁੰਦਿਆਂ ਡੀਆਈਜੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਲਗਾਤਾਰ ਚਲਾਏ ਜਾ ਰਹੇ ਕਾਸੋ ਸਰਚ ਅਭਿਆਨ ਦੇ ਤਹਿਤ ਅੱਜ ਮਾਨਸਾ ਜਿਲ੍ਹੇ ਵਿੱਚ ਸਰਚ ਅਭਿਆਨ ਗਿਆ। ਉਹਨਾਂ ਕਿਹਾ ਕਿ ਜਿਲ੍ਹੇ ਦੇ 13 ਪੁਲਿਸ ਥਾਣਿਆਂ ਦੀ ਪੁਲਿਸ ਵੱਲੋਂ ਸਰਚ ਅਭਿਆਨ ਕੀਤਾ ਜਾ ਰਿਹਾ ਹੈ ਅਤੇ ਇਸ ਦੌਰਾਨ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 15 ਐਨਡੀਪੀਸੀ ਐਕਟ ਦੇ ਤਹਿਤ ਹੀ ਮਾਮਲੇ ਦਰਜ ਕੀਤੇ ਗਏ ਹਨ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਜੇਕਰ ਕੋਈ ਪੁਲਿਸ ਕਰਮਚਾਰੀ ਜਾਂ ਅਧਿਕਾਰੀ ਵੀ ਕਿਸੇ ਨਸ਼ਾ ਸਮਗਲਰ ਦੀ ਹਮਾਇਤ ਕਰਦਾ ਹੈ ਤਾਂ ਉਸ ਦੇ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿੱਥੇ ਹੁਣ ਤੱਕ ਪੰਜਾਬ ਭਰ ਦੇ ਵਿੱਚ ਵੱਡੀ ਨਸ਼ੇ ਦੀ ਪਿਛਲੇ ਸਮਿਆਂ ਦੇ ਦੌਰਾਨ ਰਿਕਵਰੀ ਕੀਤੀ ਗਈ ਹੈ, ਉਥੇ ਹੀ ਲਗਾਤਾਰ ਪੁਲਿਸ ਦਾ ਸਰਚ ਅਭਿਆਨ ਜਾਰੀ ਹੈ ਅਤੇ ਹੁਣ ਵੀ ਪੁਲਿਸ ਵੱਲੋਂ ਨਸ਼ੇ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
- ਗਰਮੀ ਕਾਰਨ ਸਬਜ਼ੀਆਂ ਦੀਆਂ ਕੀਮਤਾਂ 'ਚ ਹੋਇਆ ਵਾਧਾ, ਵਧਦੇ ਰੇਟਾ ਨੇ ਲੋਕਾਂ ਦੀ ਜੇਬ ਕੀਤੀ ਢਿੱਲੀ - Increase in prices of vegetables
- ਬਰਨਾਲਾ 'ਚ ਨਸ਼ੇ ਲਈ ਬਦਨਾਮ ਬਸਤੀਆਂ ਵਿੱਚ ਪੁਲਿਸ ਰੇਡ, ਡੀਆਈਜੀ ਭੁੱਲਰ ਕਰ ਰਹੇ ਹਨ ਰੇਡ ਦੀ ਅਗਵਾਈ - Campaign against drugs
- ਆਖ਼ਿਰ ਕੀ ਹੈ ਅਚਾਨਕ ਸੁਣਨਾ ਬੰਦ ਹੋਣ ਦੀ ਬਿਮਾਰੀ, ਜਿਸ ਦਾ ਸ਼ਿਕਾਰ ਹੋਈ ਬਾਲੀਵੁੱਡ ਗਾਇਕਾ ਅਲਕਾ ਯਾਗਨਿਕ, ਇੱਥੇ ਬਿਮਾਰੀ ਬਾਰੇ ਸਭ ਕੁੱਝ ਜਾਣੋ - singer Alka Yagnik