ਬਰਨਾਲਾ: ਜ਼ਿਲ੍ਹਾ ਬਰਨਾਲਾ ਵਿਖੇ ਸਿਹਤ ਵਿਭਾਗ ਵੱਲੋਂ ਡਾ.ਹਰਿੰਦਰ ਸ਼ਰਮਾ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਤੇ ਡਾ.ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਅਗਵਾਈ ਅਧੀਨ ਇੱਕ ਸਿਹਤ ਟੀਮ (ਜਿਸ ਵਿੱਚ ਗੁਰਜੀਤ ਸਿੰਘ ਜ਼ਿਲ੍ਹਾ ਪੀ.ਐਨ.ਡੀ.ਟੀ. ਕੋਆਰਡੀਨੇਟਰ) ਵੱਲੋਂ 4 ਸਕੈਨ ਸੈਂਟਰਾਂ ਅਤੇ ਪਸ਼ੂ ਵਿਭਾਗ ਦੇ ਹਸਪਤਾਲ ਵਿੱਚ ਸਥਿਤ ਅਲਟਰਾਸਾਊਂਡ ਮਸ਼ੀਨ ਦੀ ਜਾਂਚ ਕੀਤੀ ਗਈ।
ਵੱਖ ਵੱਖ ਅਲਟਰਾਸਾਊਂਡ ਦੀ ਜਾਂਚ: ਇਸ ਮੌਕੇ ਡਾ.ਪ੍ਰਵੇਸ਼ ਕੁਮਾਰ ਨੇ ਦੱਸਿਆ ਇਹ ਇੱਕ ਨਿਯਮਤ ਜਾਂਚ ਹੁੰਦੀ ਹੈ। ਜਿਸ ਵਿੱਚ ਪੀ.ਐਨ.ਡੀ.ਟੀ. ਐਕਟ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਨ ਸਬੰਧੀ ਸਮੇਂ ਸਮੇਂ ‘ਤੇ ਵੱਖ ਵੱਖ ਅਲਟਰਾਸਾਊਂਡ ਦੀ ਜਾਂਚ ਕੀਤੀ ਜਾਂਦੀ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ੳਨ੍ਹਾਂ ਦੀ ਟੀਮ ਵੱਲੋਂ ਲਾਇਫ ਲਾਇਨ ਹਸਪਤਾਲ, ਹਰੀ ਓਮ ਸਕੈਨ ਸੈਂਟਰ, ਸਿਟੀ ਹਸਪਤਾਲ ,ਪਸ਼ੂ ਪਾਲਣ ਵਿਭਾਗ ਦੇ ਹਸਪਤਾਲ ਵਿੱਚ ਸਥਿਤ ਅਲਟਰਾਸਾਊਂਡ ਮਸ਼ੀਨ ਅਤੇ ਨੂਰ ਹਸਪਤਾਲ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਰਾ ਕੁਝ ਤਸੱਲੀਬਖਸ਼ ਪਾਇਆ ਗਿਆ ਅਤੇ ਅਗਲੇਰੇ ਸਮੇਂ ਵਿੱਚ ਵੀ ਇਹ ਜਾਂਚ ਨਿਰੰਤਰ ਹੁੰਦੀ ਰਹੇਗੀ।
ਪੀ.ਸੀ.ਪੀ.ਐਨ.ਡੀ.ਟੀ. ਐਕਟ 1994: ਗੁਰਜੀਤ ਸਿੰਘ ਜ਼ਿਲ੍ਹਾ ਪੀ.ਐਨ.ਡੀ.ਟੀ. ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਨੋਟੀਫੀਕੇਸਨ ਅਨੁਸਾਰ ਪੀ.ਸੀ.ਪੀ.ਐਨ.ਡੀ.ਟੀ. ਐਕਟ 1994/ ਐਮ.ਟੀ.ਪੀ. ਐਕਟ ਤਹਿਤ ਭਾਰਤ ਦੇ ਕਿਸੇ ਵੀ ਸੂਬੇ ਜਾਂ ਜ਼ਿਲ੍ਹੇ ਵਿੱਚ ਹੋ ਰਹੇ ਅਣ-ਅਧਿਕਾਰਿਤ ਲਿੰਗ ਜਾਂਚ ਜਾਂ ਗਰਭਪਾਤ ਸਬੰਧੀ ਪੱਕੀ ਸੂਚਨਾ ਦੇਣ ਵਾਲੇ ਨੂੰ 50 ਹਜਾਰ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਜਿਹੜੀ ਇਸਤਰੀ ਫਰਜੀ ਗਾਹਕ (ਡੀਕੁਆਏ ਪੇਸੈਂਟ) ਬਣ ਕੇ ਜਾਵੇਗੀ, ਉਸ ਨੂੰ ਸਿਹਤ ਵਿਭਾਗ ਵੱਲੋਂ ਇੱਕ ਲੱਖ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਇਸ ਸਬੰਧੀ ਸੂਚਨਾ ਦੇਣ ਅਤੇ ਫਰਜੀ ਗਾਹਕ ਬਣ ਕੇ ਮੁਲਜ਼ਮਾਂ ਨੂੰ ਫੜਾਉਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਸਬੰਧੀ ਸੂਚਨਾ ਕੋਈ ਵੀ ਨਿੱਜੀ ਤੌਰ 'ਤੇ ਲਿਖਤੀ ਰੂਪ 'ਚ ਦਫਤਰ ਸਿਵਲ ਸਰਜਨ ਬਰਨਾਲਾ ਵਿਖੇ ਦਿੱਤੀ ਜਾ ਸਕਦੀ ਹੈ।
- ਸ੍ਰੀ ਅਕਾਲ ਤਖ਼ਤ 'ਤੇ ਅਰਦਾਸ ਉਪਰੰਤ ਸਿੱਖ ਕੌਮ ਦੇ ਇਤਿਹਾਸ ਨਾਲ ਜੁੜਿਆ ਕਿਤਾਬਚਾ ਕੀਤਾ ਰਿਲੀਜ਼ - booklet released on sikh history
- ਗੜ੍ਹੇਮਾਰੀ ਕਾਰਨ ਬਰਬਾਦ ਹੋਈਆਂ ਫ਼ਸਲਾਂ ਦੇ ਮੁਆਵਜ਼ੇ ਦੇ ਐਲਾਨ 'ਤੇ ਕਿਸਾਨਾਂ ਵੱਲੋਂ ਖੜ੍ਹੇ ਕੀਤੇ ਗਏ ਸਵਾਲ, ਕਿਸਾਨ ਆਗੂਆਂ ਨੇ ਕਹੀ ਇਹ ਵੱਡੀ ਗੱਲ - Compensation For Crops
- ਬਿਕਰਮ ਮਜੀਠੀਆ ਨੇ 'ਆਪ' 'ਤੇ ਸਾਧਿਆ ਨਿਸ਼ਾਨ, ਕਿਹਾ- ਕੁਲਦੀਪ ਧਾਲੀਵਾਲ ਦੀ ਜ਼ਮਾਨਤ ਹੋਵੇਗੀ ਜ਼ਬਤ - Bikram Majithia targeted AAP