ਅੰਮ੍ਰਿਤਸਰ : ਅਜੋਕੇ ਦੌਰ ਦੇ ਵਿੱਚ ਜਿੱਥੇ ਲਗਾਤਾਰ ਰੁੱਖਾਂ ਦੀ ਕਟਾਈ ਅਤੇ ਕੁਦਰਤੀ ਸੋਮਿਆਂ ਦੇ ਨਾਲ ਹੋ ਰਹੇ ਖਿਲਵਾੜ ਦੇ ਕਾਰਨ ਗਰਮੀਆਂ ਦੌਰਾਨ ਤਾਪਮਾਨ 48 ਡਿਗਰੀ ਤੱਕ ਪਹੁੰਚ ਚੁੱਕਾ ਹੈ। ਉੱਥੇ ਹੀ ਇਸ ਤਾਪਮਾਨ ਨੂੰ ਮੁੜ ਤੋਂ ਆਮ ਸੀਰੀਜ ਦੇ ਵਿੱਚ ਲਿਆਉਣ ਦੇ ਲਈ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਹੀ ਜਿੱਥੇ ਕੁਝ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਦਰਿਆਵਾਂ ਦੇ ਪਾਣੀ ਬਚਾਉਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਕੋਸ਼ਿਸ਼ਾਂ ਜਾਰੀ ਹਨ।
ਆਉਂਦੇ ਜਾਂਦੇ ਰਾਹੀਗਰਾਂ ਨੂੰ ਬੂਟੇ ਵੰਡੇ ਜਾ ਰਹੇ : ਉੱਥੇ ਹੀ ਵਾਤਾਵਰਨ ਬਚਾਉਣ ਦੇ ਲਈ ਇਨ੍ਹਾਂ ਸਮਾਜ ਸੇਵੀ ਨੌਜਵਾਨਾਂ ਵੱਲੋਂ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੰਦਿਆਂ ਮੁਫਤ ਪੌਦੇ ਵੰਡੇ ਜਾ ਰਹੇ ਹਨ। ਅੰਮ੍ਰਿਤਸਰ ਲੁਹਾਰਕਾ ਰੋਡ ਸਥਿਤ ਇੰਪੀਰੀਅਲ ਸਿਟੀ ਐਸੋਸੀਏਸ਼ਨ ਵੱਲੋਂ ਕਲੋਨੀ ਵਾਸੀਆਂ ਦੇ ਨਾਲ ਮਿਲ ਕੇ ਆਉਂਦੇ ਜਾਂਦੇ ਰਾਹੀਗਰਾਂ ਨੂੰ ਬੂਟੇ ਵੰਡੇ ਜਾ ਰਹੇ ਹਨ। ਇਸ ਮੌਕੇ ਤੇ ਜੋਬਨਜੀਤ ਪੰਨੂ ਨੇ ਦੱਸਿਆ ਕਿ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਰੁੱਖਾਂ ਦੀ ਸੇਵਾ ਕਰਦੇ ਆ ਰਹੇ ਹਾਂ ਅਤੇ ਇਸੇ ਤਰ੍ਹਾਂ ਹੀ ਸ਼ਹਿਰ ਦੇ ਵੱਖ-ਵੱਖ ਇਲਾਕੇ ਵਿੱਚ ਬੂਟੇ ਲਗਾਏ ਗਏ ਨੇ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋ ਕੇ ਬੂਟੇ ਵੰਡਣ ਦੀ ਸੇਵਾ ਕਰ ਰਹੇ ਹਾਂ।
ਵਾਤਾਵਰਨ ਸਬੰਧੀ ਜਾਗਰੂਕਤਾ : ਰੁੱਖ ਲਗਾਓ ਜੀਵਨ ਬਚਾਓ ਦਾ ਨਾਰਾ ਲਾ ਕੇ ਹਰ ਇੱਕ ਨੂੰ ਪੌਦੇ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਵਿੱਚ ਰੁੱਖਾਂ ਦੀ ਕਟਾਈ ਬਹੁਤ ਵੱਡੇ ਪੱਧਰ ਤੇ ਹੋਈ ਹੈ ਪਰ ਸੋਸ਼ਲ ਮੀਡੀਆ ਤੇ ਜਦੋਂ ਦਾ ਵਾਤਾਵਰਨ ਸਬੰਧੀ ਜਾਗਰੂਕਤਾ ਦਿਖਾਈ ਜਾ ਰਹੀ ਹੈ, ਉਦੋਂ ਤੋਂ ਲੋਕ ਕਾਫੀ ਜਾਗਰੂਕ ਹੋਏ ਹਨ ਅਤੇ ਵੱਡੇ ਪੱਧਰ ਤੇ ਰੁੱਖ ਲਗਾਏ ਜਾ ਰਹੇ ਹਨ। ਇਸ ਮੌਕੇ ਤੇ ਵੱਡਿਆਂ ਤੋਂ ਲੈ ਕੇ ਛੋਟੇ ਬੱਚਿਆਂ ਤੱਕ ਰੁੱਖਾਂ ਦੇ ਬੂਟੇ ਵੰਡਣ ਦੀ ਸੇਵਾ ਕੀਤੀ ਗਈ।
ਜੂਨ ਦੇ ਮਹੀਨੇ ਵਿੱਚ ਤਾਪਮਾਨ ਰਿਕਾਰਡ ਦਾ ਵਾਧਾ: ਦੱਸ ਦੇਈਏ ਕਿ ਪੰਜਾਬ ਵਿੱਚ ਆਏ ਦਿਨ ਹੀ ਗਰਮੀ ਵੱਧਦੀ ਜਾ ਰਹੀ ਹੈ ਅਤੇ ਜੂਨ ਦੇ ਮਹੀਨੇ ਵਿਚ ਪਾਰਾ 40 ਡਿਗਰੀ ਤੋਂ ਲੈ ਕੇ 48 ਡਿਗਰੀ ਤੱਕ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਵੱਧਦੀ ਗਰਮੀ ਤੋਂ ਰਾਹਤ ਪਾਉਣ ਲਈ ਜਿੱਥੇ ਲੋਕ ਏਸੀ ਦਾ ਸਹਾਰਾ ਲੈ ਰਹੇ ਹਨ, ਉੱਥੇ ਹੀ ਕਈ ਸਮਾਜਸੇਵੀ ਸੰਸਥਾਵਾਂ ਵੱਲੋਂ ਹੁਣ ਬੂਟੇ ਵੰਡਣੇ ਸ਼ੁਰੂ ਕੀਤੇ ਗਏ ਹਨ ਤਾਂ ਜੋ ਕਿ ਵੱਧ ਤੋਂ ਵੱਧ ਲੋਕ ਬੂਟੇ ਲਗਾਣ ਤੇ ਹਰਿਆਲੀ ਹੋਵੇ ਤੇ ਗਰਮੀ ਤੋਂ ਰਾਹਤ ਮਿਲ ਸਕੇ।
ਬੂਟੇ ਵੰਡਣ ਦਾ ਇੱਕ ਪਹਿਲ ਕਦਮੀ : ਜਿਸ ਦੇ ਚਲਦੇ ਅੰਮ੍ਰਿਤਸਰ ਦੀ ਇੰਪੀਰੀਅਲ ਕਲੋਨੀ ਵੱਲੋਂ ਅੱਜ ਇਲਾਕੇ ਦੇ ਵਿੱਚ ਬੂਟੇ ਵੰਡਣ ਦਾ ਇੱਕ ਪਹਿਲ ਕਦਮੀ ਕੀਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਕਿੰਨੇ ਕੁ ਬੂਟੇ ਆਪਣੇ ਘਰਾਂ ਵਿੱਚ ਲਗਾਉਂਦੇ ਹਨ ਅਤੇ ਕਿੰਨੀ ਕੁ ਇਨ੍ਹਾਂ ਦੀ ਦੇਖਰੇਖ ਕਰਦੇ ਹਨ।
- ਨੇਤਰਹੀਣ ਸਰਕਾਰੀ ਅਧਿਆਪਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, 'ਆਪ' ਆਗੂਆਂ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ - sangrur blind teacher suicide case
- ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਤੰਗ ਆਏ ਹੁਸ਼ਿਆਰਪੁਰ ਵਾਸੀ, ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ - lack of drainage in Hoshiarpur
- ਕੋਟਕਪੂਰਾ ਦੇ ਬਠਿੰਡਾ ਰੋਡ 'ਤੇ ਵਾਪਰਿਆਂ ਦਰਦਨਾਕ ਹਾਦਸਾ, ਨੌਜਵਾਨ ਸਕੂਟਰ ਸਵਾਰ ਦੀ ਮੌਤ - Faridkot bus accident