ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਛੋਹਲੇ ਦੇ ਲੋਕ ਪਿਛਲੇ 6 ਸਾਲਾਂ ਤੋਂ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ। ਦਰਅਸਲ ਪਿੰਡ ਦੇ ਵਿੱਚ ਕਰੋੜਾਂ ਰੁਪਏ ਦੀ ਗਰਾਂਟ ਆਉਣ ਦੇ ਬਾਵਜੂਦ ਵੀ ਪਿੰਡ ਦੇ ਕੰਮ ਨਹੀਂ ਹੋਏ। ਕੁਝ ਸਮੇਂ ਪਹਿਲਾਂ ਹੀ ਪਿੰਡ ਦਾ ਸ਼ਮਸ਼ਾਨ ਘਾਟ ਬਣਿਆ ਹੈ, ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨੇੜਲੀ ਕਲੋਨੀਆਂ ਤੋਂ ਪਾਣੀ ਆਉਣ ਕਰਕੇ ਸੀਵਰੇਜ ਜਾਮ ਹੋ ਗਿਆ ਹੈ ਅਤੇ ਨਵਾਂ ਸੀਵਰੇਜ ਪਾਉਣ ਲਈ ਜੋ ਪਾਈਪਲਾਈਨ ਪੱਟੀ ਗਈ ਹੈ ਉਸ ਵਿੱਚ ਹੁਣ ਤੱਕ ਕੰਮ ਨਹੀਂ ਹੋਇਆ। ਜਿਸ ਕਰਕੇ ਲੋਕਾਂ ਦਾ ਇੱਥੋਂ ਲੰਘਣਾ ਵੀ ਔਖਾ ਹੈ। ਪਿੰਡ ਦੀਆਂ ਸੜਕਾਂ ਵਿੱਚ ਟੋਏ ਪਏ ਹੋਏ ਹਨ।
ਤੰਗ ਪਰੇਸ਼ਾਨ ਹੋਕੇ ਨੂਹਾਂ ਘਰ ਛੱਡ ਕੇ ਜਾ ਰਹੀਆਂ ਹਨ: ਹਾਲਾਤ ਇਹ ਨੇ ਕਿ ਪਿੰਡ ਦੀਆਂ ਨੂਹਾਂ ਘਰ ਛੱਡ ਕੇ ਜਾ ਰਹੀਆਂ ਹਨ ਕਿਉਂਕਿ ਬੱਚੇ ਸਕੂਲ ਵੀ ਨਹੀਂ ਜਾ ਪਾ ਰਹੇ। ਖਾਸ ਕਰਕੇ ਜਦੋਂ ਮੀਂਹ ਪੈ ਜਾਂਦਾ ਹੈ, ਤਾਂ ਸੜਕ ਦੇ ਵਿੱਚ ਪਏ ਖੱਡੇ ਵੀ ਨਹੀਂ ਵਿਖਾਈ ਦਿੰਦੇ ਜਿਸ ਕਰਕੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਪਿੰਡ ਦੇ ਵਿੱਚ ਕੋਈ ਰਿਸ਼ਤਾ ਵੀ ਨਹੀਂ ਕਰਦਾ, ਕਿਉਂਕਿ ਪਿੰਡ ਦੇ ਹਾਲਾਤ ਬਹੁਤ ਮਾੜੇ ਹਨ। ਉਨ੍ਹਾਂ ਕਿਹਾ ਕਿ ਥੋੜ੍ਹੇ ਨਹੀਂ ਬਹੁਤ ਜ਼ਿਆਦਾ ਸਮੇਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਹਾਲਾਤ ਬੁਰੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰ ਵੇਲੇ ਉਹਨਾਂ ਦੇ ਕੰਮ ਨਹੀਂ ਹੋਏ।
- ਬਠਿੰਡਾ ਵਿਖੇ ਚਾਰ ਗਾਵਾਂ ਦੀਆਂ ਸ਼ੱਕੀ ਹਾਲਤ 'ਚ ਮਿਲੀਆਂ ਲਾਸ਼ਾਂ, ਪੁਲਿਸ ਕਰ ਰਹੀ ਜਾਂਚ - Dead bodies of four cows
- ਹੁਣ ਕਿਸਾਨ ਚੰਡੀਗੜ੍ਹ 'ਚ ਲਾਉਣਗੇ ਪੱਕਾ ਮੋਰਚਾ; ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ, ਜਾਣੋ ਕੀ ਨੇ ਮੰਗਾਂ - Farmer Protest At Chandigarh
- "ਵਿਵਾਦਿਤ ਬੋਲਾਂ ਕਰਕੇ ਹੀ ਵੱਜਿਆ ਸੀ ਕੰਗਣਾ ਦੇ ਥੱਪੜ", ਕੰਗਣਾ ਰਣੌਤ ਦੇ ਬਿਆਨ 'ਤੇ ਕਿਸਾਨ ਆਗੂ ਦੀ ਸਖ਼ਤ ਟਿੱਪਣੀ - Farmer leader comment on Kangana
ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ: ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਪਿੰਡ ਵੱਲ ਧਿਆਨ ਦਿੱਤਾ ਜਾਵੇ ਅਤੇ ਇੱਥੇ ਦੇ ਲੋਕ ਜੋ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਉਹਨਾਂ ਨੂੰ ਇਸ ਤੋਂ ਬਾਹਰ ਕੱਢਿਆ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਨਿਤ ਦਿਨ ਹਾਦਸੇ ਹੋ ਰਹੇ ਹਨ। ਪਿੰਡ ਦੇ 6 ਵਾਰ ਮੈਂਬਰ ਪੰਚਾਇਤ ਨੇ ਵੀ ਕਿਹਾ ਕਿ ਇੱਥੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਪਿੰਡ ਵਿੱਚ ਕੰਮ ਨਹੀਂ ਹੋਇਆ।