ETV Bharat / state

ਲੁਧਿਆਣਾ ਦੇ ਇਸ ਇਲਾਕੇ 'ਚ ਪਾਣੀ ਦੀ ਸਮੱਸਿਆ ਕਰਕੇ ਲੋਕ ਪਰੇਸ਼ਾਨ, ਪਾ ਰਹੇ ਪ੍ਰਸ਼ਾਸਨ ਨੂੰ ਲਾਹਣਤਾਂ, ਐਮਐਲਏ ਨੇ ਦਿੱਤਾ ਭਰੋਸਾ - water problem in Ludhiana - WATER PROBLEM IN LUDHIANA

ਜ਼ਿਲ੍ਹਾ ਲੁਧਿਆਣਾ ਦੇ ਕੈਂਪ ਇਲਾਕੇ ਵਿੱਚ ਲੋਕ ਪਿਛਲੇ 5 ਦਿਨਾਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਘਰ ਵਿੱਚ ਪੀਣ ਲਈ ਪਾਣੀ ਵੀ ਮੁੱਕ ਚੁੱਕ ਹੈ।

MLA ASSURED TO SOLVE THE PROBLEM
ਪਾਣੀ ਦੀ ਸਮੱਸਿਆ ਕਰਕੇ ਲੋਕ ਪਰੇਸ਼ਾਨ (etv bharat punjab (ਰਿਪੋਟਰ ਲੁਧਿਆਣਾ))
author img

By ETV Bharat Punjabi Team

Published : Jul 22, 2024, 6:37 PM IST

ਐਮਐਲਏ ਨੇ ਦਿੱਤਾ ਭਰੋਸਾ (etv bharat punjab (ਰਿਪੋਟਰ ਲੁਧਿਆਣਾ))

ਲੁਧਿਆਣਾ: ਕੈਂਪ ਇਲਾਕੇ ਵਿੱਚ ਬੀਤੇ ਕਈ ਦਿਨਾਂ ਤੋਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਕਈ ਦਿਨਾਂ ਤੋਂ ਬੰਦ ਹੈ ਜਿਸ ਕਰਕੇ ਲੋਕਾਂ ਦਾ ਕੰਮ ਉੱਤੇ ਜਾਣਾ ਵੀ ਮੁਹਾਲ ਹੋ ਗਿਆ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਬੀਤੇ ਪੰਜ ਦਿਨ ਤੋਂ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੈ। ਕਈ ਵਾਰ ਉਹ ਇਲਾਕੇ ਦੇ ਕੌਂਸਲਰ ਦਾਅਵੇਦਾਰਾਂ ਨੂੰ ਜਾ ਕੇ ਦੱਸ ਚੁੱਕੇ ਹਨ। ਸਥਾਨਕ ਮੋਹਤਵਾਰਾਂ ਨੂੰ ਦੱਸ ਚੁੱਕੇ ਹਨ ਪਰ ਹਲੇ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਉਹਨਾਂ ਕਿਹਾ ਕਿ ਸਾਡਾ ਜਿਉਣਾ ਮੁਹਾਲ ਹੋ ਗਿਆ ਹੈ। ਜਿੱਥੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਪਾਣੀ ਦੀ ਸਪਲਾਈ ਠੱਪ ਹੈ।

ਪਾਣੀ ਦੀ ਡਿਮਾਂਡ ਲਗਾਤਾਰ ਵਧੀ: ਹਾਲਾਂਕਿ ਇਸ ਸਬੰਧੀ ਜਦੋਂ ਸਥਾਨਕ ਐਮਐਲਏ ਨੂੰ ਦੱਸਿਆ ਗਿਆ ਤਾਂ ਉਹਨਾਂ ਕਿਹਾ ਕਿ ਦੋ ਟਿਊਵੈੱਲ ਇਲਾਕੇ ਦੇ ਵਿੱਚ ਖਰਾਬ ਹੋ ਗਏ ਸਨ ਉਹਨਾਂ ਦਾ ਪਾਣੀ ਹੇਠਾਂ ਚਲਾ ਗਿਆ ਸੀ ਕਿਉਂਕਿ ਪਾਣੀ ਦੀ ਡਿਮਾਂਡ ਲਗਾਤਾਰ ਵਧਦੀ ਜਾ ਰਹੀ ਹੈ ਜਦੋਂ ਕਿ ਟਿਊਵੈੱਲ ਲਗਾਤਾਰ ਡੂੰਘੇ ਹੁੰਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਦੋ ਟਿਊਵੈੱਲ ਠੀਕ ਕਰਵਾ ਦਿੱਤੇ ਹਨ। ਜੋ ਬਾਕੀ ਟਿਊਵੈੱਲ ਹਨ ਉਹਨਾਂ ਨੂੰ ਵੀ ਦਰੁੱਸਤ ਕਰਵਾਇਆ ਜਾ ਰਿਹਾ ਹੈ।

ਕਾਰਪੋਰੇਸ਼ਨ ਦੇ ਕੋਲ ਸੀਮਤ ਸਾਧਨ: ਵਿਧਾਇਕ ਗੋਗੀ ਨੇ ਅੱਗੇ ਕਿਹਾ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਾਣੀ ਦੀ ਸਮੱਸਿਆ ਆ ਰਹੀ ਹੈ, ਉਹਨਾਂ ਦਾ ਹੱਲ ਕਰਵਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਨਵੇਂ ਟਿਊਵੈੱਲ ਵੀ ਲਗਾਏ ਜਾ ਰਹੇ ਹਨ ਅਤੇ ਲਗਾਤਾਰ ਉਦਘਾਟਨ ਕੀਤੇ ਜਾ ਰਹੇ ਹਨ। ਜਿੱਥੇ ਪੁਰਾਣੇ ਟਿਊਵੈੱਲ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਦਰੁੱਸਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਪਰ ਇਸ ਪ੍ਰੋਸੈਸ ਦੇ ਲਈ ਸਮਾਂ ਜਰੂਰ ਲੱਗਦਾ ਹੈ ਕਿਉਂਕਿ ਕਾਰਪੋਰੇਸ਼ਨ ਦੇ ਕੋਲ ਸੀਮਤ ਸਾਧਨ ਹਨ। ਉਹਨਾਂ ਕਿਹਾ ਕਿ ਅਸੀਂ ਲੋਕਾਂ ਦੀ ਸਮੱਸਿਆਵਾਂ ਸਮਝ ਰਹੇ ਹਾਂ ਅਤੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਵੀ ਕਰ ਰਹੇ ਹਾਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.