ETV Bharat / state

ਹਾਈ ਪ੍ਰੋਫਾਈਲ ਕਿਡਨੈਪਿੰਗ ਮਾਮਲੇ 'ਚ ਨਵਾਂ ਮੋੜ, ਕਿਡਨੈਪਿੰਗ ਦੀ ਮਾਸਟਰਮਾਈਂਡ ਬਾਰੇ ਜਾਣ ਕੇ ਰਹਿ ਜਾਓਗੇ ਹੈਰਾਨ - Mastermind Of Pathankot kidnapping

author img

By ETV Bharat Punjabi Team

Published : Sep 3, 2024, 9:42 AM IST

Pathankot High Profile Kidnapping Case : ਪਠਾਨਕੋਟ ਦੇ ਹਾਈ ਪ੍ਰੋਫਾਈਲ ਕਿਡਨੈਪਿੰਗ ਮਾਮਲੇ 'ਚ ਲਗਾਤਾਰ ਨਵੇਂ ਖੁਲਾਸੇ ਹੋ ਰਹੇ ਹਨ। ਪੁਲਿਸ ਵੱਲੋਂ ਕਾਬੂ ਕੀਤੇ ਕਿਡਨੈਪਰਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਕਿਡਨੈਪਿੰਗ ਦੇ ਮਾਸਟਰਮਾਈਂਡ ਦਾ ਖੁਲਾਸਾ ਹੋਇਆ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਪੁਲਿਸ ਮੁਤਾਬਿਕ ਕਿਡਨੈਪਿੰਗ ਦੀ ਮੁੱਖ ਮੁਲਜ਼ਮ ਕਾਰੋਬਾਰੀ ਦੀ ਆਪਣੀ ਹੀ ਕਰਮਚਾਰੀ ਸੀ ਜਿਸ ਨੇ ਪੈਸੇ ਦੇ ਲਾਲਚ ਵਿੱਚ ਇਹ ਕਾਰਾ ਕੀਤਾ।

Pathankot Police Arrest the mastermind Employee in Pathankot child kidnapping case
ਪਠਾਨਕੋਟ ਕਿਡਨੈਪਿੰਗ ਮਾਮਲੇ ਦੀ ਮਾਸਟਰਮਾਈਂਡ (ਪਠਾਨਕੋਟ ਪੱਤਰਕਾਰ)
ਕਿਡਨੈਪਿੰਗ ਮਾਮਲੇ ਦੀ ਮਾਸਟਰਮਾਈਂਡ (ਪਠਾਨਕੋਟ ਪੱਤਰਕਾਰ)

ਪਠਾਨਕੋਟ : ਬੀਤੇ ਦਿਨੀਂ ਜ਼ਿਲਾ ਪਠਾਨਕੋਟ ਦੀ ਸ਼ਾਹ ਕਲੋਨੀ ਤੋਂ ਬੱਚੇ ਨੂੰ ਕਿਡਨੈਪ ਕਰਨ ਦੇ ਮਾਮਲੇ 'ਚ ਪੁਲਿਸ ਨੇ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਉਥੇ ਹੀ ਹੁਣ ਇੱਕ ਇੱਕ ਕਰਕੇ ਮਾਮਲੇ 'ਚ ਵੱਡੇ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਠਾਨਕੋਟ ਪੁਲਿਸ ਦੇ ਐਸਐਸਪੀ ਨੇ ਦੱਸਿਆ ਕਿ 7 ਸਾਲ ਦੇ ਮਾਸੂਮ ਨੂੰ ਅਗਵਾਹ ਕਰਨ ਦੇ ਮਾਮਲੇ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ, ਬਲਕਿ ਪੀੜਤ ਬੱਚੇ ਦੇ ਪਿਤਾ ਕੋਲ ਨੌਕਰੀ ਕਰਨ ਵਾਲੀ ਔਰਤ ਹੀ ਨਿਕਲੀ ਜਿਸ ਨੇ ਪਤੀ ਨਾਲ ਮਿਲ ਕੇ ਇਸ ਵਾਰਦਾਤ ਵਿੱਚ ਪੂਰਾ ਸਹਿਯੋਗ ਦਿੱਤਾ।

ਕਾਰੋਬਾਰੀ ਦੀ ਕਰਮਚਾਰੀ ਨਿਕਲੀ ਮਾਸਟਰਮਾਈਂਡ : ਪੁਲਿਸ ਨੇ ਦੱਸਿਆ ਕਿ ਮਾਮਲੇ 'ਚ ਕਾਬੂ ਕੀਤੇ ਦੋ ਮੁਲਜ਼ਮਾਂ ਵਿੱਚ ਇੱਕ ਮੁਲਜ਼ਮ, ਅਵਤਾਰ ਸਿੰਘ ਹੈ ਜੋ ਕਿ ਕਾਰੋਬਾਰੀ ਦੇ ਸ਼ੋਅਰੂਮ 'ਚ ਕੰਮ ਕਰਨ ਵਾਲੀ ਔਰਤ ਦਾ ਪਤੀ ਨਿਕਲਿਆ। ਪੁਲਿਸ ਨੇ ਦੱਸਿਆ ਕਿ ਜਦੋਂ ਮੁਲਜ਼ਮਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਮੁਲਜ਼ਮ ਕਾਰੋਬਾਰੀ ਦੇ ਸ਼ੋਅਰੂਮ ਵਿੱਚ ਕੰਮ ਕਰਨ ਵਾਲੀ ਸ਼ਿਪਰਾ ਨਾਮ ਦੀ ਮਹਿਲਾ ਦਾ ਪਤੀ ਹੈ ਜੋ ਕਿ ਉਹਨਾਂ ਦੇ ਪੈਸੇ ਦਾ ਰੱਖ ਰਖਾਅ ਕਰਦੀ ਸੀ। ਨਿਤ ਦਿਨ ਪੈਸੇ ਦੀ ਆਮਦਨ ਦੇਖ ਕੇ ਇਹਨਾਂ ਦਾ ਇਮਾਨ ਡੋਲ ਗਿਆ ਅਤੇ ਇਹਨਾਂ ਨੇ ਬੱਚੇ ਨੂੰ ਅਗਵਾਹ ਕਰਨ ਦੀ ਸਾਜਿਸ਼ ਘੜੀ, ਪਰ ਕੱਚੇ ਖਿਡਾਰੀ ਹੋਣ ਕਰਕੇ ਜਲਦੀ ਹੀ ਪੁਲਿਸ ਦੇ ਹੱਥ ਆ ਗਏ। ਉਹਨਾਂ ਦੱਸਿਆ ਕਿ ਫਿਲਹਾਲ ਮੁੱਖ ਮੁਲਜ਼ਮ ਫਰਾਰ ਹੈ ਜਿਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਵਾਰਦਾਤ ਤੋਂ ਪਹਿਲਾਂ ਮੁਲਜ਼ਮ ਨੇ ਵਧਾਈ ਸੀ ਕਾਰੋਬਾਰੀ ਨਾਲ ਨੇੜਤਾ: ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਕੁੱਲ ਚਾਰ ਆਰੋਪੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਨਾਲ ਦੀ ਨਾਲ ਬਾਕੀ ਦੋਵਾਂ ਆਰੋਪੀਆਂ ਦੀ ਭਾਲ ਦੇ ਲਈ ਵੱਖੋ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਂ ਜੋ ਉਹਨਾਂ ਆਰੋਪੀਆਂ ਨੂੰ ਵੀ ਜਲਦ ਕਾਬੂ ਕੀਤਾ ਜਾ ਸਕੇ। ਇਥੇ ਇਹ ਵੀ ਦੱਸਣਯੋਗ ਹੈ ਕਿ ਮੁਲਜ਼ਮ ਅਵਤਾਰ ਸਿੰਘ ਨੇ ਇਹ ਸਾਰੀ ਪਲਾਨਿੰਗ ਬਣਾਉਣ ਲਈ ਕਾਰੋਬਾਰੀ ਨਾਲ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਕਈ ਵਾਰ ਉਹ ਆਪਣੀ ਰਿਸ਼ੈਪਸਨਿਟ ਪਤਨੀ ਦੇ ਨਾਲ ਸ਼ੋਅਰੂਮ ਵਿਚ ਵੀ ਆਉਂਦਾ ਜਾਂਦਾ ਸੀ।

ਦੱਸਣਯੋਗ ਹੈ ਕਿ ਮੁਲਜ਼ਮ ਕਾਰੋਬਾਰੀ ਦੇ 7 ਬੱਚੇ ਨੂੰ ਫਿਲਮੀ ਅੰਦਾਜ਼ ਵਿੱਚ ਕਿਡਨੈਪ ਕਰਕੇ ਹਿਮਾਚਲ ਲੈ ਗਏ ਸਨ। ਕਿਡਨੈਪਰ ਬੱਚੇ ਨੂੰ ਅਜ਼ਾਦ ਕਰਨ ਦੇ ਬਦਲੇ ਪਰਿਵਾਰ ਤੋਂ 2 ਕਰੋੜ ਰੁਪਏ ਦੀ ਮੰਗ ਕਰ ਰਹੇ ਸਨ, ਪਰ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਾਤੋ-ਰਾਤ ਵੱਡੀ ਕਾਰਵਾਈ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.