ਅੰਮ੍ਰਿਤਸਰ : ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਅੱਜ ਪਹਿਲੀ ਵਾਰ ਛੋਟੇ ਮੂਸੇਵਾਲਾ ਨਾਲ ਅ੍ਰੰਮਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ। ਇਸ ਦੌਰਾਨ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਨਾਲ ਪਰਿਵਾਰਿਕ ਮੈਂਬਰ ਸ਼ਾਮਿਲ ਸਨ। ਪੂਰਾ ਪਰਿਵਾਰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਜਿੱਥੇ ਉਹਨਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉੱਥੇ ਹੀ ਬਲਕੌਰ ਸਿੰਘ ਚਰਨ ਕੌਰ ਵੱਲੋਂ ਛੋਟੇ ਸਿੱਧੂ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟਿਕਾਇਆ ਗਿਆ।
ਪਹਿਲੀ ਵਾਰ ਛੋਟੇ ਸਿੱਧੂ ਨਾਲ ਆਏ ਗੁਰੂ ਘਰ : ਉਥੇ ਹੀ ਇਸ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਸਮੇਂ ਦੇ ਰੁਝੇਵਿਆਂ ਚੋਂ ਨਿਕਲ ਕੇ ਬੱਚੇ ਨੂੰ ਨਾਲ ਲੈਕੇ ਆਏ ਹਾਂ। ਉਹਨਾਂ ਕਿਹਾ ਕਿ ਪਰਿਵਾਰ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਹਰ ਨਿਕਲਣਾ ਮੁਸ਼ਕਿਲ ਸੀ ਇਸ ਲਈ ਅੱਜ ਅਰਦਾਸ ਕਰਨ ਲਈ ਆਏ ਹਾਂ। ਨਾਲ ਹੀ ਉਹਨਾਂ ਕਿਹਾ ਕਿ ਸਿੱਧੂ ਨੂੰ ਇਨਸਾਫ ਮਿਲੇ ਇਸ ਦੀ ਵੀ ਅਰਦਾਸ ਕੀਤੀ ਗਈ ਹੈ। ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਲਈ ਆਏ ਹਾਂ, ਉਹਨਾਂ ਕਿਹਾ ਕਿ ਜਦੋਂ ਤਾਂ ਛੋਟੇ ਸਿੱਧੂ ਵਾਲੇ ਦਾ ਜਨਮ ਹੋਇਆ ਹੈ ਅਸੀਂ ਗੁਰੂ ਘਰ ਮੱਥਾ ਨਹੀਂ ਟੇਕਿਆ ਸੀ। ਅੱਜ ਛੋਟੇ ਸਿੱਧੂ ਨੂੰ ਲੈ ਕੇ ਗੁਰੂ ਘਰ ਵਿੱਚ ਮੱਥਾ ਟਿਕਾਉਣ ਲਈ ਪੁੱਜੇ ਹਾਂ ਤਾਂ ਜੋ ਉਸ ਦੀ ਸਿਹਤ ਤੰਦਰੁਸਤ ਰਹੇ।
ਕਾਂਗਰਸ ਲਈ ਕਰਾਂਗੇ ਚੋਣ ਪ੍ਰਚਾਰ : ਉਥੇ ਹੀ ਇਸ ਮੌਕੇ ਲੋਕ ਸਭਾ ਚੋਣਾਂ 'ਤੇ ਬੋਲਦੇ ਹੋਏ ਬਾਪੂ ਬਲਕੌਰ ਸਿੱਧੂ ਨੇ ਕਿਹਾ ਕਿ ਅਸੀਂ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਦੇ ਨਾਲ ਹਾਂ। ਉਹਨਾਂ ਕਿਹਾ ਕਿ ਸਾਰੇ ਹੀ ਮੇਰੇ ਬਹੁਤ ਖਾਸ ਹਨ ਉਹਨਾਂ ਦੇ ਲਈ ਮੈਂ ਚੋਣ ਪ੍ਰਚਾਰ ਜਰੂਰ ਕਰਾਂਗਾ। ਉਹਨਾਂ ਕਿਹਾ ਕਿ ਜੇਕਰ ਅੱਜ ਸਿੱਧੂ ਜਿਉਂਦਾ ਹੁੰਦਾ ਤਾਂ ਜਰੂਰ ਸਿਆਸਤ ਚ ਬਦਲਾਅ ਆਉਂਦਾ। ਪਰ ਦੁਸ਼ਮਣਾਂ ਨੇ ਉਸ ਦੀ ਜਾਨ ਲੈ ਲਈ।
- ਸੁਰਜੀਤ ਪਾਤਰ ਦਾ ਸੋਮਵਾਰ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ, ਬੇਟਾ ਆਸਟ੍ਰੇਲੀਆ ਤੋਂ ਪਰਤ ਰਿਹੈ ਲੁਧਿਆਣਾ - Surjit Patar Funeral
- ਅੰਮ੍ਰਿਤਪਾਲ ਨੇ ਲੋਕ ਸਭਾ ਲਈ ਭਰੀ ਨਾਮਜ਼ਦਗੀ, ਜਾਣੋ ਕਿੰਨੀ ਜਾਇਦਾਦ ਦਾ ਮਾਲਿਕ ਹੈ ਖਡੂਰ ਸਾਹਿਬ ਤੋਂ ਉਮੀਦਵਾਰ ਅੰਮ੍ਰਿਤਪਾਲ ਸਿੰਘ
- ਕਵੀ ਸੁਰਜੀਤ ਪਾਤਰ ਦੇ ਦੇਹਾਂਤ ਨਾਲ ਪੂਰੀ ਤਰ੍ਹਾਂ ਹਿੱਲਿਆ ਪੰਜਾਬੀ ਸਿਨੇਮਾ, ਦਿਲਜੀਤ ਦੁਸਾਂਝ ਤੋਂ ਲੈ ਕੇ ਕੁਲਵਿੰਦਰ ਬਿੱਲਾ ਤੱਕ ਨੇ ਪ੍ਰਗਟ ਕੀਤਾ ਦੁੱਖ
ਪੁੱਤਰ ਦੇ ਗੀਤ ਸੁਨਣੇ ਹੁੰਦੇ ਹੈ ਔਖੇ : ਉਥੇ ਹੀ ਸਿੱਧੂ ਮੂਸੇਵਾਲਾ ਵਾਰੇ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਅੱਜ ਵੀ ਸਿੱਧੂ ਦੇ ਗੀਤ ਸੁਣ ਕੇ ਅਸੀਂ ਭਾਵੂਕ ਹੋ ਜਾਂਦੇ ਹਾਂ। ਸਾਡੇ ਕੋਲੋਂ ਬੋਲਿਆ ਤੱਕ ਨਹੀਂ ਜਾਂਦਾ, ਹੁਣ ਉਸ ਦੇ ਗੀਤ ਸੁਣਨੇ ਮੈਂ ਘੱਟ ਕਰ ਦਿੱਤੇ ਹਨ।