ETV Bharat / state

ਭਗਤੀ ਦੇ ਰੰਗ 'ਚ ਪਿਆ ਭੰਗ, ਵਾਪਰ ਗਿਆ ਦਰਦਨਾਕ ਹਾਦਸਾ, ਜਗਰਾਤੇ 'ਚ ਡਿੱਗਿਆ ਪੰਡਾਲ, 2 ਲੋਕਾਂ ਦੀ ਹੋਈ ਮੌਤ, ਵੇਖੋ ਪੂਰੀ ਵੀਡੀਓ - ludhiana accident jagran pandal - LUDHIANA ACCIDENT JAGRAN PANDAL

ਲੁਧਿਆਣਾ ਵਿੱਚ ਮਾਤਾ ਦੇ ਜਾਗਰਣ 'ਚ ਉਦੋਂ ਹਫ਼ੜਾ-ਦਫ਼ੜੀ ਮੱਚ ਗਈ ਜਦੋਂ ਅਚਾਨਕ ਪੰਡਾਲ ਡਿੱਗ ਗਿਆ ਅਤੇ 2 ਲੋਕਾਂ ਦੀ ਮੌਤ ਹੋ ਗਈ।

LUDHIANA ACCIDENT JAGRAN PANDA
ਜਗਰਾਤੇ ਚ ਡਿੱਗਿਆ ਪੰਡਾਲ (ETV Bharat (ਪੱਤਰਕਾਰ, ਲੁਧਿਆਣਾ))
author img

By ETV Bharat Punjabi Team

Published : Oct 6, 2024, 3:33 PM IST

ਲੁਧਿਆਣਾ: ਭਗਤੀ ਦੇ ਰੰਗ 'ਚ ਉਦੋਂ ਭੰਗ ਪੈ ਗਿਆ ਜਦੋਂ ਚੱਲਦੇ ਜਗਰਾਤੇ ਦੌਰਾਨ ਸਟੇਜ 'ਤੇ ਲੱਗੀ ਗਰਿਲ ਡਿੱਗ ਗਈ। ਇਸ ਹਾਦਸੇ ਦੌਰਾਨ 2 ਲੌਕਾਂ ਦੀ ਮੌਤ ਹੋ ਗਈ ਜਦਕਿ 1 ਦਰਜ਼ਨ ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਬੀਤੀ ਰਾਤ ਤੇਜ਼ ਹਨੇਰੀ ਅਤੇ ਤੂਫ਼ਾਨ ਕਾਰਨ ਵਾਪਰਿਆ। ਇਸ ਹਾਦਸੇ 'ਚ ਬੱਚਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਇਸ ਹਾਦਸੇ ਦੀਆਂ ਲਾਈਵ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਹਨੇਰੀ ਚੱਲਦੀ ਹੈ ਤਾਂ ਸਟੇਜ ਪਿੱਛੇ ਲੱਗੀ ਗਰਿੱਲ ਅਚਾਨਕ ਡਿੱਗ ਗਈ ਅਤੇ ਉਸ ਹੇਠ ਕਈ ਲੋਕ ਆ ਗਏ। ਇਸ ਤੋਂ ਬਾਅਦ ਪੰਡਾਲ ਦੇ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।

ਜਗਰਾਤੇ ਚ ਡਿੱਗਿਆ ਪੰਡਾਲ (ETV Bharat (ਪੱਤਰਕਾਰ, ਲੁਧਿਆਣਾ))

ਕਿੱਥੇ ਲੱਗਿਆ ਸੀ ਪੰਡਾਲ

ਇਹ ਹਾਦਸਾ ਲੁਧਿਆਣਾ ਦੇ ਸਿੱਖ ਗੋਬਿੰਦ ਗੋਦਾਮ ਮੰਦਿਰ ਦੇ ਨੇੜੇ ਵਾਪਰਿਆ ਹੈ। ਜਦੋਂ ਸਾਰੀ ਸੰਗਤ ਮਾਤਾ ਦੀਆਂ ਭੇਟਾਂ 'ਚ ਲੀਨ ਸੀ ਤਾਂ ਅਚਾਨਕ ਤੇਜ਼ ਹਨੇਰੀ ਚੱਲੀ ਤੇ ਪਲਕ ਝਪਕਦੇ ਹੀ ਪੰਡਾਲ ਡਿੱਗ ਗਿਆ। ਲੋਕਾਂ 'ਚ ਹਫ਼ੜਾ-ਦਫ਼ੜੀ ਮੱਚ ਗਈ। ਜ਼ਖਮੀਆਂ 'ਚ ਜ਼ਿਆਦਾਤਰ ਬੱਚੇ ਦੱਸ ਜਾ ਰਹੇ ਹਨ। ਸਾਰੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਪੁਲਿਸ ਵੀ ਪਹੁੰਚੀ ਅਤੇ ਜ਼ਖਮੀਆਂ ਨੂੰ ਜਲਦੀ ਤੋਂ ਜਲਦੀ ਹਸਪਤਾਲ 'ਚ ਪਹੁੰਚਾਉਣ 'ਚ ਲੱਗ ਗਈ। ਪੁਲਿਸ ਮੁਤਾਬਿਕ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਧਰ ਮੰਦਿਰ ਕਮੇਟੀ ਨੇ ਇਸ ਹਾਦਸੇ 'ਤੇ ਅਫ਼ਸੋਸ ਜਤਾਇਆ ਹੈ।

LUDHIANA ACCIDENT JAGRAN PANDA
ਜਗਰਾਤੇ ਚ ਡਿੱਗਿਆ ਪੰਡਾਲ (etv bharat)

ਨਰਾਤਿਆਂ 'ਚ ਹੁੰਦੇ ਨੇ ਜਗਰਾਤੇ

ਕਾਬਲੇਜ਼ਿਕਰ ਹੈ ਕਿ ਨਵਰਾਤਰੇ ਸ਼ੁਰੂ ਹੁੰਦੇ ਹੀ ਮਾਤਾ ਦੇ ਭਗਤਾਂ ਵੱਲੋਂ ਜਾਗਰਣ ਕਰਵਾਏ ਜਾਂਦੇ ਨੇ ਅਤੇ ਮਾਤਾ ਦਾ ਗੁਣਗਾਨ ਕੀਤਾ ਜਾਂਦਾ ਹੈ। ਇਸ ਦੌਰਾਨ ਮਾਤਾ ਦਾ ਬਹੁਤ ਸੰਦਰ ਪੰਡਾਲ ਸਜਾਇਆ ਜਾਂਦਾ ਹੈ। ਇਸ ਪੰਡਾਲ 'ਚ ਜਿੱਥੇ ਮਾਤਾ ਦੇ ਸ਼ਰਧਾਲੂ ਆ ਕੇ ਹਾਜ਼ਰੀ ਲਗਵਾਉਂਦੇ ਨੇ ਉੱਥੇ ਹੀ ਕਿਸੇ ਕਾਲਾਕਾਰ ਨੂੰ ਵੀ ਬੁਲਾਇਆ ਜਾਂਦਾ ਜੋ ਮਾਤਾ ਦੀਆਂ ਭੇਟਾਂ ਗਾ ਕੇ ਸਭ ਨੂੰ ਨਿਹਾਲ ਕਰਦਾ ਅਤੇ ਮਾਤਾ ਦੇ ਚਰਨਾ 'ਚ ਹਾਜ਼ਰੀ ਲਗਵਾਉਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.