ETV Bharat / state

ਫਰੀਦਕੋਟ ਲੋਕ ਸਭਾ ਤੋਂ ਚੋਣ ਮੈਦਾਨ 'ਚ ਉਤਰੇ ਆਉਟਸੋਰਸ ਮੁਲਾਜਮ, ਦਾਅ 'ਤੇ ਲਾਈ ਨੌਕਰੀ - Lok Sabha Elections 2024 - LOK SABHA ELECTIONS 2024

ਫਰੀਦਕੋਟ ਲੋਕ ਸਭਾ ਤੋਂ ਆਉਂਟਸੋਰਸ ਮੁਲਾਜਮ ਵੀ ਚੋਣ ਮੈਦਾਨ ਵਿੱਚ ਉਤਰੇ ਹਨ। ਆਉਟਸੋਰਸ ਰਾਹੀਂ ਮੰਡੀ ਬੋਰਡ ਵਿੱਚ ਚੌਂਕੀਦਾਰ ਦੀ ਨੌਕਰੀ ਕਰਨ ਵਾਲਾ ਗੁਰਮੀਤ ਸਿੰਘ ਹੁਣ ਚੋਣ ਨਿਸ਼ਾਨ ਸਿਲੰਡਰ 'ਤੇ ਲੜੇਗਾ MP ਦੀ ਚੋਣ ਲੜਣਗੇ।

Outsourced employees entered the election field from Faridkot Lok Sabha, their jobs are at stake.
ਫਰੀਦਕੋਟ ਲੋਕ ਸਭਾ ਤੋਂ ਚੋਣ ਮੈਦਾਨ 'ਚ ਉਤਰੇ ਆਉਟਸੋਰਸ ਮੁਲਾਜਮ,ਨੌਕਰੀ ਲਾਈ ਦਾਅ 'ਤੇ (Faridkot)
author img

By ETV Bharat Punjabi Team

Published : May 19, 2024, 5:06 PM IST

ਚੋਣ ਮੈਦਾਨ 'ਚ ਉਤਰੇ ਆਉਟਸੋਰਸ ਮੁਲਾਜਮ (Faridkot)

ਫਰੀਦਕੋਟ: ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਆਉਟਸੋਰਸਿੰਗ ਰਾਹੀਂ ਕੰਮ ਕਰਦੇ ਮੁਲਾਜਮਾਂ ਵੱਲੋਂ ਹੁਣ ਆਪਣੀਆਂ ਮੰਗਾਂ ਦੇ ਹੱਲ ਲਈ ਨਵਾਂ ਰਾਹ ਅਖਤਿਆਰ ਕਰਦਿਆਂ ਲੋਕ ਸਭਾ ਚੋਣਾਂ ਵਿੱਚ ਅਜਾਦ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਦੇ ਤਹਿਤ ਮੰਡੀ ਬੋਰਡ ਵਿੱਚ ਆਉਟਸੋਰਸਿੰਗ ਰਾਹੀਂ ਚੌਂਕੀਦਾਰ ਵੱਜੋਂ ਸੇਵਾਵਾਂ ਨਿਭਾਅ ਰਹੇ ਗੁਰਮੀਤ ਸਿੰਘ ਨੇ ਨੌਕਰੀ ਤੋਂ ਅਸਤੀਫਾ ਦੇ ਕੇ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਅੱਜ ਨਾਮਜ਼ਦਗੀ ਕਾਗਜ਼ ਮਨਜੂਰ ਹੋ ਜਾਣ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਟਸੋਰਸਿੰਗ ਰਾਹੀਂ ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕਰੀਬ 70000 ਮੁਲਾਜਮ ਕੰਮ ਕਰਦੇ ਹਨ ਜਿੰਨਾਂ ਦਾ ਕੋਈ ਵੀ ਭਵਿੱਖ ਸੁਰੱਖਿਅਤ ਨਹੀਂ ਹੈ।

ਬਦਲਾਅ ਦੇ ਨਾਮ 'ਤੇ ਸਰਕਾਰ ਨੇ ਕੀਤਾ ਧੋਖਾ: ਇਸ ਮੌਕੇ ਉਹਨਾਂ ਕਿਹਾ ਕਿ 10 ਹਜਾਰ ਰੁਪਏ ਮਹੀਨਾ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਨ ਲਈ ਅਸੀਂ ਮਜਬੂਰ ਹਾਂ, ਨਾ ਕੋਈ ਤਰੱਕੀ ਨਾ ਇੰਕਰੀਮੈਂਟ ਅਫਸਰ ਸ਼ਾਹੀ ਵੱਲੋਂ ਸ਼ੋਸ਼ਣ ਵੱਖਰਾ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਸਾਰੀਆਂ ਹੀ ਸਰਕਾਰਾਂ ਨੇ ਸਿਵਾਏ ਲਾਰੇਬਾਜ਼ੀ ਤੋਂ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਜੋ ਬਦਲਾਅ ਦੇ ਨਾਮ 'ਤੇ ਅਸੀਂ ਸਰਕਾਰ ਬਣਾਈ ਸੀ ਉਹ ਪਹਿਲੀਆਂ ਨਾਲੋਂ ਵੀ ਮਾੜੀ ਨਿਕਲੀ। ਉਹਨਾਂ ਕਿਹਾ ਕਿ ਇਸੇ ਲਈ ਆਪਣੇ ਸਾਥੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਉਹਨਾਂ ਖੁਦ ਦੀ ਨੌਕਰੀ ਦੀ ਬਲੀ ਦੇ ਕੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਉਸ ਦੇ ਕਾਗਜ਼ ਮਨਜ਼ੂਰ ਹੋ ਚੁੱਕੇ ਹਨ ਅਤੇ ਚੋਣ ਨਿਸ਼ਾਨ ਗੈਸ ਸਿਲੰਡਰ ਮਿਲਿਆ। ਉਹਨਾਂ ਆਪਣੇ ਸਾਥੀਆਂ ਅਤੇ ਫਰੀਦਕੋਟ ਲੋਕ ਸਭਾ ਦੇ ਹੋਰ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ।

ਜ਼ਿਕਰਯੋਗ ਹੈ ਕਿ ਇਸ ਸਾਲ ਸਰਕਾਰਾਂ ਤੋਂ ਅੱਕੇ ਕਈ ਲੋਕਾਂ ਨੇ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਆਪ ਮੁਹਾਰੇ ਹੋ ਕੇ ਲੋਕਾਂ ਦੇ ਅਹਿਮ ਮੁਦਿਆਂ ਨੂੰ ਚੁੱਕ ਸਕਣ। ਹੁਣ ਦੇਖਣਾ ਹੋਵੇਗਾ ਕਿ ਲੋਕ ਆਉਟਸੋਰਸ ਮੁਲਾਜ਼ਮ ਦੇ ਹੱਕ ਵਿੱਚ ਕਿੰਨਾਂ ਕੁ ਖੜਾ ਹੁੰਦੇ ਹਨ ਅਤੇ ਆਪਣਾ ਸਮਰਥਨ ਦਿੰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.