ETV Bharat / state

ਪੰਜਾਬ ਹਰਿਆਣਾ ਦੇ ਡੂਮਵਾਲੀ ਬਾਰਡਰ 'ਤੇ ਬੱਸ ਵਿੱਚੋਂ ਇਕ ਕਰੋੜ 20 ਲੱਖ ਰੁਪਏ ਦੀ ਨਕਦੀ ਬਰਾਮਦ - Lok Sabha Elections - LOK SABHA ELECTIONS

ਲੋਕ ਸਭਾ ਚੋਣਾਂ ਦੇ ਚੱਲਦੇ ਇੰਟਰ ਸਟੇਟ ਨਾਕੇ ਦੌਰਾਨ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜਿਥੇ ਉਨ੍ਹਾਂ ਵਲੋਂ ਇੱਕ ਬੱਸ ਦੀ ਤਲਾਸ਼ੀ ਦੌਰਾਨ ਵਿਅਕਤੀ ਨੂੰ ਕਰੋੜ ਤੋਂ ਵੱਧ ਦੀ ਰਕਮ ਨਾਲ ਕਾਬੂ ਕੀਤਾ ਹੈ।

ਕਰੋੜਾਂ ਦੀ ਨਕਦੀ ਨਾਲ ਇੱਕ ਕਾਬੂ
ਕਰੋੜਾਂ ਦੀ ਨਕਦੀ ਨਾਲ ਇੱਕ ਕਾਬੂ (ETV BHARAT)
author img

By ETV Bharat Punjabi Team

Published : May 24, 2024, 8:45 AM IST

ਕਰੋੜਾਂ ਦੀ ਨਕਦੀ ਨਾਲ ਇੱਕ ਕਾਬੂ (ETV BHARAT)

ਬਠਿੰਡਾ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜਿੱਥੇ ਸੁਰੱਖਿਆ ਪ੍ਰਬੰਧਾਂ ਅਤੇ ਸੁਚਾਰੂ ਢੰਗ ਨਾਲ ਚੋਣਾਂ ਕਰਵਾਉਣ ਸਬੰਧੀ ਪੰਜਾਬ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਥੇ ਹੀ ਪੰਜਾਬ ਨਾਲ ਲੱਗਦੀਆਂ ਵੱਖ-ਵੱਖ ਸੂਬੇ ਦੀਆਂ ਸਰਹੱਦਾਂ 'ਤੇ ਆਉਣ ਜਾਣ ਵਾਲੇ ਵਾਹਨਾਂ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਪੰਜਾਬ ਹਰਿਆਣਾ ਬਾਰਡਰ 'ਤੇ ਸਥਿਤ ਡੂਮਵਾਲੀ ਬੈਰੀਅਰ ਵਿਖੇ ਬੱਸ ਵਿੱਚ ਸਵਾਰ ਇੱਕ ਵਿਅਕਤੀ ਕੋਲੋਂ ਪੁਲਿਸ ਨੇ ਇਕ ਕਰੋੜ 20 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ।

ਬੱਸ 'ਚ ਵਿਅਕਤੀ ਕੋਲੋਂ ਨਕਦੀ ਬਰਾਮਦ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਮਨਜੀਤ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੰਟਰਸਟੇਟ ਨਾਕੇ ਲਗਾਏ ਗਏ ਹਨ ਅਤੇ ਇਨਾਂ ਨਾਕਿਆਂ 'ਤੇ ਆਉਣ ਜਾਣ ਵਾਲੇ ਵਾਹਨਾਂ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਜਾਂਚ ਦੌਰਾਨ ਇੱਕ ਬੱਸ ਵਿੱਚ ਸਵਾਰ ਵਿਅਕਤੀ ਕੋਲੋਂ ਇਕ ਕਰੋੜ 20 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਗਈ ਹੈ।

ਫਲਾਇੰਗ ਸਕਾਡ ਟੀਮਾਂ ਕਰਨਗੀਆਂ ਜਾਂਚ: ਡੀਐਸਪੀ ਨੇ ਕਿਹਾ ਕਿ ਇਸ ਰਾਸ਼ੀ ਸਬੰਧੀ ਉਹਨਾਂ ਵੱਲੋਂ ਫਲਾਇੰਗ ਸਕਾਡ ਟੀਮਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਰਾਸ਼ੀ ਲੈ ਕੇ ਜਾਣ ਵਾਲੇ ਵਿਅਕਤੀ ਤੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਵਿਅਕਤੀ ਖੁਦ ਨੂੰ ਮੋਗਾ ਦਾ ਰਹਿਣ ਵਾਲਾ ਦੱਸ ਰਿਹਾ ਹੈ ਅਤੇ ਮਨੀ ਐਕਸੇਜਰ ਕੋਲ ਨੌਕਰੀ ਕਰਨ ਦੀ ਗੱਲ ਆਖ ਰਿਹਾ ਹੈ। ਫਿਲਹਾਲ ਉਹਨਾਂ ਵੱਲੋਂ ਇਸ ਸਬੰਧੀ ਫਲਾਇੰਗ ਸਕਾਡ ਦੀਆਂ ਟੀਮਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.