ਸੰਗਰੂਰ: ਇੱਕ ਪਾਸੇ ਪੰਜਾਬ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਹੈ, ਪੁਲਿਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਸਾਡੇ ਵੱਲੋਂ ਨਾਕਾਬੰਦੀ ਵਧਾਈ ਗਈ ਹੈ, ਰਾਤ ਦੇ ਸਮੇਂ ਵੀ ਨਾਕਾ ਲਾ ਲਾ ਕੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਪਰ ਦੂਸਰੇ ਪਾਸੇ ਚੋਰ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪਰ ਪੁਲਿਸ ਪ੍ਰ਼ਸਾਸ਼ਨ ਵੱਲੋਂ ਇਹਨਾਂ ਉੱਤੇ ਕੋਈ ਵੀ ਸਖਤੀ ਨਹੀਂ ਕੀਤੀ ਜਾ ਰਹੀ ਜੇਕਰ ਸਖਤੀ ਕੀਤੀ ਵੀ ਜਾ ਰਹੀ ਹੈ ਤਾਂ ਇਹਨਾਂ ਚੋਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਦਾ ਕੋਈ ਵੀ ਡਰ ਨਹੀਂ ਹੈ, ਜਿਸ ਕਾਰਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਅਜਿਹਾ ਹੀ ਇੱਕ ਤਾਜ਼ਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਰਨਾਲਾ ਰੋਡ ਸਥਿਤ ਪੁਲਿਸ ਲਾਈਨ ਅਤੇ ਰਜਵਾਹੇ ਨੇੜੇ ਮੈਡੀਕਲ ਦੁਕਾਨ ਵਿੱਚੋਂ 1 ਲੱਖ 25 ਹਜ਼ਾਰ ਰੁਪਏ ਚੋਰੀ ਹੋ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੁਕਾਨ ਤੋਂ ਸਿਰਫ਼ 50 ਗਜ਼ ਦੀ ਦੂਰੀ ਤੇ ਪੁਲਿਸ ਸਟੇਸ਼ਨ ਵੀ ਸਥਿਤ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸੈਫ਼ੀ ਮੈਡੀਕਲ ਹਾਲ ਦੇ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 1 ਵਜੇ ਆਪਣੀ ਨੂਹ ਨੂੰ ਹਸਪਤਾਲ ਚੋਂ ਛੁੱਟੀ ਦਿਵਾਉਣ ਲਈ ਗਿਆ ਅਤੇ ਜਾਣ ਵੇਲੇ ਦੁਕਾਨ ਦਾ ਸ਼ੀਸ਼ੇ ਵਾਲਾ ਗੇਟ ਲੌਕ ਕਰਕੇ ਤੇ ਸ਼ਟਰ ਅੱਧਾ ਹੇਠਾਂ ਕਰਕੇ ਜਾਂਦਾ ਗਿਆ। ਜਦੋਂ ਮੈਂ ਦੁਕਾਨ ’ਤੇ ਵਾਪਸ ਆਇਆ ਤਾਂ ਦੁਕਾਨ ਦਾ ਸ਼ਟਰ ਅਤੇ ਸ਼ੀਸ਼ੇ ਵਾਲਾ ਗੇਟ ਖੁੱਲ੍ਹਾ ਪਿਆ ਸੀ।
ਉਹਨਾਂ ਅੱਗੇ ਦੱਸਿਆ ਕਿ ਜਦੋਂ ਮੈਂ ਆਪਣੀ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਅਣਪਛਾਤੇ ਵਿਅਕਤੀ ਜਿਸ ਨੇ ਆਪਣਾ ਮੂੰਹ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ, ਨੇ ਪੇਚਕਸ਼ ਨਾਲ ਦੁਕਾਨ ਦੇ ਸ਼ੀਸ਼ੇ ਵਾਲੇ ਗੇਟ ਦਾ ਲੌਕ ਖੋਲ੍ਹਿਆ ਅਤੇ ਦੁਕਾਨ ਅੰਦਰ ਦਾਖਲ ਹੋਇਆ। ਦੁਕਾਨ ’ਚ ਕਾਊਂਟਰ ਦਾ ਦਰਾਜ ਪੇਸ਼ਕਸ਼ ਨਾਲ ਲੌਕ ਤੋੜ ਕੇ ਖੋਲ੍ਹਿਆ ਜਿਸ ਵਿੱਚ ਪਏ ਕਰੀਬ ਸਵਾ ਲੱਖ ਰੁਪਏ ਚੋਰੀ ਕਰਕੇ ਲੈ ਗਿਆ।
- ਸਭ ਤੋਂ ਵੱਧ ਅੱਠ ਵਾਰ ਚੋਣ ਲੜਨ ਵਾਲੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਦੋ ਵਾਰ ਜ਼ਮਾਨਤ ਜ਼ਬਤ, ਦੋ ਵਾਰ ਬਣੇ MP - MP SIMRANJIT SINGH MANN
- ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ AAP ਦਾ ਭਲਕੇ ਦਿੱਲੀ 'ਚ ਭਾਜਪਾ ਖਿਲਾਫ਼ ਹੋਵੇਗਾ ਵੱਡਾ ਇਕੱਠ, ਸਹਿਯੋਗੀ ਦਲ ਵੀ ਦੇਣਗੇ ਸਾਥ - AAP rally against BJP
- ਪੱਕਣ ਕਿਨਾਰੇ ਖੜੀਆਂ ਫਸਲਾਂ 'ਤੇ ਕੁਦਰਤ ਦਾ ਕਹਿਰ, ਤੇਜ਼ ਝੱਖੜ ਅਤੇ ਮੀਂਹ ਨੇ ਵਿਛਾਈਆਂ ਕਣਕਾਂ - Heavy gusts and rain in Punjab
ਦੁਕਾਨ ਮਾਲਕ ਨੇ ਦੱਸਿਆ ਕਿ ਉਸ ਦੀ ਨੂੰਹ ਮਹਿਲਾਂ ਰੋਡ ਸੰਗਰੂਰ ਵਿਖੇ ਸਥਿਤ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਹੈ ਜਿਸਦੇ ਇਲਾਜ ਦਾ ਹਿਸਾਬ ਕਿਤਾਬ ਕਰਕੇ ਦੇਣ ਲਈ ਇਹ ਪੈਸੇ ਰੱਖੇ ਸਨ। ਇਸ ਮੌਕੇ ਥਾਣਾ ਸਿਟੀ-1 ਦੇ ਇੰਚਾਰਜ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਚੋਰੀ ਦੀ ਘਟਨਾ ਸਬੰਧੀ ਸੀਸੀਟੀਵੀ ਚੈਕ ਕਰਕੇ ਚੋਰ ਦਾ ਸੁਰਾਗ ਲ਼ੱਭਣ ਲਈ ਪੁਲੀਸ ਜੁਟੀ ਹੋਈ ਹੈ ਅਤੇ ਜਲਦ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।