ETV Bharat / state

OMG...ਪੰਜਾਬ ਦੇ ਖੂੰਖਾਰ ਕੁੱਤੇ, ਰੋਜ਼ਾਨਾ 10 ਤੋਂ 12 ਲੋਕ ਹੋ ਰਹੇ ਹਨ ਅਵਾਰਾ ਕੁੱਤਿਆਂ ਦਾ ਸ਼ਿਕਾਰ - Abundance of stray dogs in Punjab

Abundance of stray dogs in Punjab : ਪੰਜਾਬ ਵਿੱਚ ਦਿਨੋਂ ਦਿਨ ਅਵਾਰਾ ਕੁੱਤਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕੁੱਤਿਆਂ ਦੇ ਕੱਟਣ ਦੇ ਰੋਜ਼ਾਨਾ ਸਰਕਾਰੀ ਹਸਪਤਾਲ ਵਿੱਚ 10 ਤੋਂ 12 ਮਰੀਜ਼ ਇਲਾਜ ਲਈ ਆ ਰਹੇ ਹਨ। ਜੋ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

Abundance of stray dogs in Punjab
ਪੰਜਾਬ ਦੇ ਖੂੰਖਾਰ ਕੁੱਤਿਆਂ ਦਾ ਕਹਿਰ (ETV Bharat Bathinda)
author img

By ETV Bharat Punjabi Team

Published : May 17, 2024, 7:55 PM IST

ਪੰਜਾਬ ਦੇ ਖੂੰਖਾਰ ਕੁੱਤਿਆਂ ਦਾ ਕਹਿਰ (ETV Bharat Bathinda)

ਬਠਿੰਡਾ : ਇਨੀ ਦਿਨੀਂ ਅਵਾਰਾ ਕੁੱਤਿਆਂ ਦਾ ਕਹਿਰ ਜ਼ੋਰਾਂ 'ਤੇ ਹੈ ਅਤੇ ਕੁੱਤਿਆਂ ਦੇ ਕੱਟਣ ਦੇ ਰੋਜ਼ਾਨਾ ਸਰਕਾਰੀ ਹਸਪਤਾਲ ਵਿੱਚ 10 ਤੋਂ 12 ਮਰੀਜ਼ ਇਲਾਜ ਲਈ ਆ ਰਹੇ ਹਨ। ਪਿਛਲੇ ਇੱਕ ਮਹੀਨੇ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ 350 ਤੋਂ ਉੱਪਰ ਮਰੀਜ਼ ਅਜਿਹੇ ਸਾਹਮਣੇ ਆਏ ਹਨ, ਜਿਨਾਂ ਨੂੰ ਸਿਰਫ ਕੁੱਤਿਆਂ ਵੱਲੋਂ ਕੱਟਿਆ ਗਿਆ ਹੈ। ਐਡੀ ਵੱਡੀ ਗਿਣਤੀ ਵਿੱਚ ਕੁੱਤਿਆਂ ਵੱਲੋਂ ਕੱਟੇ ਜਾਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਮ ਲੋਕਾਂ ਵੱਲੋਂ ਇਸ 'ਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਗਲ੍ਹੀਆਂ/ਮੁਹੱਲਿਆਂ ਵਿੱਚ ਵੱਡੀ ਗਿਣਤੀ ਵਿੱਚ ਝੁੰਡ ਬਣਾ ਕੇ ਘੁੰਮ ਰਹੇ ਇਹਨਾਂ ਕੁੱਤਿਆਂ ਤੋਂ ਨਿਜਾਤ ਦਿਵਾਈ ਜਾਵੇ ਕਿਉਂਕਿ ਇਹਨਾਂ ਕੁੱਤਿਆਂ ਵੱਲੋਂ ਅਕਸਰ ਹੀ ਰਾਹਗੀਰਾਂ ਅਤੇ ਗਲ੍ਹੀਆਂ ਵਿੱਚ ਖੇਡਦੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਕੁੱਤਿਆਂ ਦਾ ਸ਼ਿਕਾਰ ਹੋਏ ਮਨੁੱਖ ਵਿੱਚ ਹਲਕਾ ਦੀ ਬਿਮਾਰੀ ਜੋ ਕਿ ਲਾ ਇਲਾਜ ਹੈ, ਫੈਲਣ ਦਾ ਡਰ ਬਣਿਆ ਰਹਿੰਦਾ ਹੈ।

ਹੱਡਾ ਰੋੜੀ ਦੇ ਖਤਮ ਹੋਣ ਕਾਰਨ ਕੁੱਤਿਆਂ ਦਾ ਕਹਿਰ ਜ਼ਿਆਦਾ : ਮਹਿਮਾ ਸਿੰਘ ਅਤੇ ਬੂਟਾ ਸਿੰਘ ਦਾ ਕਹਿਣਾ ਹੈ ਕਿ ਪਿੰਡਾਂ ਵਿੱਚੋਂ ਸਰਕਾਰ ਵੱਲੋਂ ਹੱਡਾ ਰੋੜੀ ਖਤਮ ਕਰ ਦਿੱਤੀ ਗਈ ਹੈ, ਜਿਸ ਕਾਰਨ ਅਵਾਰਾ ਕੁੱਤਿਆਂ ਵੱਲੋਂ ਹੁਣ ਆਮ ਗਲ੍ਹੀਆਂ ਮੁਹੱਲਿਆਂ ਵਿੱਚ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਅਕਸਰ ਹੀ ਗਲ੍ਹੀਆਂ ਮੁਹੱਲਿਆਂ ਵਿੱਚ ਰਾਹਗੀਰਾਂ ਅਤੇ ਬੱਚਿਆਂ ਨੂੰ ਇਹਨਾਂ ਅਵਾਰਾ ਕੁੱਤਿਆਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਅੱਜ ਕੱਲ ਕਈ ਤਰ੍ਹਾਂ ਦੀਆਂ ਕੁੱਤਿਆਂ ਦੀਆਂ ਕਿਸਮਾਂ ਵੇਖਣ ਨੂੰ ਮਿਲ ਰਹੀਆਂ ਹਨ, ਜਿਨਾਂ ਵਿੱਚੋਂ ਜਿਆਦਾਤਰ ਸ਼ਾਕਾਹਾਰੀ ਹਨ ਅਤੇ ਭੁੱਖ ਲੱਗਣ 'ਤੇ ਇਹਨਾਂ ਵੱਲੋਂ ਜਿਆਦਾਤਰ ਮਨੁੱਖ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਕੁੱਤਿਆਂ ਦੇ ਕਹਿਰ ਨੂੰ ਰੋਕਣ ਲਈ ਜਿਸ ਤਰ੍ਹਾਂ ਪਹਿਲਾਂ ਗੋਲੀਆਂ ਦੇ ਕੇ ਕੁੱਤਿਆਂ ਨੂੰ ਮਾਰਿਆ ਜਾਂਦਾ ਸੀ, ਉਸੇ ਤਰੀਕੇ ਨਾਲ ਹੀ ਸਰਕਾਰ ਨੂੰ ਪਾਲਸੀ ਬਣਾਉਣੀ ਚਾਹੀਦੀ ਹੈ ਤਾਂ ਜੋ ਕੁੱਤਿਆਂ ਦੇ ਕੱਟਣ ਨਾਲ ਹੋਣ ਵਾਲੀ ਹਲਕਾਅ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ।

ਬਿਮਾਰੀ ਨੂੰ ਰੋਕਣ ਲਈ ਵੈਕਸੀਨੇਸ਼ਨ: ਉੱਧਰ ਸਰਕਾਰੀ ਹਸਪਤਾਲ ਵਿੱਚ ਤੈਨਾਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਤੀਸ਼ ਜੰਦਲ ਦਾ ਕਹਿਣਾ ਹੈ ਕਿ ਉਨਾਂ ਕੋਲ ਇਕ ਮਹੀਨੇ ਵਿੱਚ 350 ਤੋਂ ਉੱਪਰ ਕੁੱਤਿਆਂ ਦੇ ਕੱਟਣ ਦੇ ਮਰੀਜ਼ ਸਾਹਮਣੇ ਆਏ ਹਨ ਭਾਵੇਂ ਉਹਨਾਂ ਵੱਲੋਂ ਕੁੱਤਿਆਂ ਦੇ ਕੱਟੇ ਜਾਣ ਤੋਂ ਬਾਅਦ ਹਲਕਾ ਦੀ ਬਿਮਾਰੀ ਨੂੰ ਰੋਕਣ ਲਈ ਵੈਕਸੀਨੇਸ਼ਨ ਕੀਤੀ ਜਾਂਦੀ ਹੈ ਅਤੇ ਇਹ ਵੈਕਸੀਨੇਸ਼ਨ ਮੁਫਤ ਕੀਤੀ ਜਾਂਦੀ ਹੈ ਪਰ ਏਡੀ ਵੱਡੀ ਗਿਣਤੀ ਵਿੱਚ ਰੋਜਾਨਾ ਕੁੱਤਿਆਂ ਵੱਲੋਂ ਮਨੁੱਖ ਨੂੰ ਕੱਟੇ ਜਾਣ ਦੇ ਕੇਸ ਸਾਹਮਣੇ ਆਉਣਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਭਾਵੇਂ ਉਹਨਾਂ ਵੱਲੋਂ ਕਈ ਪੜਾਵਾਂ ਵਿੱਚ ਅਜਿਹੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਕੁੱਤੇ ਦੇ ਕੱਟੇ ਹੋਏ ਮਰੀਜ਼ਾਂ ਨੂੰ ਹਲਕਾਅ ਹੋਣ ਦਾ ਡਰ ਬਣਿਆ ਰਹਿੰਦਾ ਹੈ।

ਉਧਰ ਕੁੱਤਿਆਂ ਵੱਲੋਂ ਵੱਡੇ ਜਾਣ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਇਜਾਫੇ ਉੱਤੇ ਨਗਰ ਨਿਗਮ ਅਧਿਕਾਰੀ ਸੰਦੀਪ ਕਟਾਰੀਆ ਦਾ ਕਹਿਣਾ ਹੈ ਕਿ ਨਿਗਮ ਵੱਲੋਂ ਲਗਾਤਾਰ ਅਵਾਰਾ ਕੁੱਤਿਆਂ ਦੀ ਨਸਬੰਦੀ ਸਬੰਧੀ ਸਰਵੇ ਕਰਵਾਇਆ ਜਾਂਦਾ ਹੈ ਸਾਲ 2021 22 ਵਿੱਚ ਸਰਵੇ ਦੌਰਾਨ 8777 ਕੁੱਤਿਆਂ ਦੀ ਪਹਿਚਾਣ ਕੀਤੀ ਗਈ ਸੀ ਜਿਨਾਂ ਵਿੱਚੋਂ 3283 ਕੁੱਤੀ ਅਤੇ ਕੁਤਿਆਂ ਦੀ ਦਸ ਬੰਦੀ ਕੀਤੀ ਗਈ ਸੀ ਇਸੇ ਤਰ੍ਹਾਂ ਸਾਲ 2023-24ਵਿੱਚ 6825 ਕੁੱਤਿਆਂ ਦਾ ਸਰਵੇ ਕਰਵਾਇਆ ਗਿਆ ਸੀ ਜਿਨਾਂ ਵਿੱਚੋਂ 5871 ਕੁੱਤੇ ਕੁੱਤੀਆਂ ਦੀ ਨਸਬੰਦੀ ਕੀਤੀ ਗਈ ਸੀ ਪਰ ਨਗਰ ਨਿਗਮ ਦੇ ਠੇਕੇਦਾਰ ਵੱਲੋਂ 21 ਫਰਵਰੀ 2024 ਨੂੰ ਨਸਬੰਦੀ ਦਾ ਕੰਮ ਇਸ ਲਈ ਰੋਕ ਦਿੱਤਾ ਕਿਉਂਕਿ ਨਵੀਂ ਬਿਲਡਿੰਗ ਦੀ ਉਸਾਰੀ ਦੇ ਮੱਦੇ ਨਜ਼ਰ ਐਨੀਮਲ ਵੈਲਫੇਅਰ ਬੋਰਡ ਵੱਲੋਂ ਪ੍ਰੋਜੈਕਟ ਰਿਪੋਰਟ ਨੂੰ ਅਪਰੂਵਲ ਨਹੀਂ ਦਿੱਤੀ ਗਈ ਹੁਣ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟ ਨੂੰ ਅਪਰੂਵਲ ਦਿੱਤੇ ਜਾਣ ਤੋਂ ਬਾਅਦ ਕੁੱਤੇ ਕੁੱਤੀਆਂ ਦੀ ਨਸਬੰਦੀ ਦਾ ਕੰਮ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਜਲਦ ਹੀ ਲੋਕਾਂ ਨੂੰ ਅਵਾਰਾ ਕੁੱਤਿਆਂ ਤੋਂ ਨਿਜਾਤ ਦਵਾਈ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.