ਅੰਮ੍ਰਿਤਸਰ:-ਸੋਸ਼ਲ ਮੀਡੀਆ ਦੀ ਤੁਸੀਂ ਜਿਵੇਂ ਮਰਜ਼ੀ ਵਰਤੋਂ ਕਰ ਲਵੋ ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ। ਕਦੇ ਸੋਸ਼ਲ ਮੀਡੀਆ ਰਾਤੋ-ਰਾਤ ਅਮੀਰ ਬਣਾ ਦਿੰਦਾ, ਕਦੇ ਵੱਡੀ ਤੋਂ ਵੱਡੀ ਚਿੰਤਾ ਦੂਰ ਕਰ ਦਿੰਦਾ ਹੈ। ਅਜਿਹਾ ਹੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ 'ਚ ਹੋਇਆ ਹੈ। ਜਿੱਥੇ ਇੱਕ ਗਰੀਬ ਪਰਿਵਾਰ ਆਪਣੀ ਧੀ ਦੇ ਵਿਆਹ ਲਈ ਬਹੁਤ ਪਰੇਸ਼ਾਨ ਸੀ। ਇਸ ਪਰਿਵਾਰ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਣਾਈ ਗਈ ਅਤੇ ਐੱਨ.ਆਰ.ਆਈ. ਭਰਾਵਾਂ ਅਤੇ ਸਮਾਜ ਸੇਵਕਾਂ ਵੱਲੋਂ ਜੋਤੀ ਦੇ ਵਿਆਹ ਦਾ ਅਜਿਹਾ ਇੰਤਜ਼ਾਮ ਕੀਤਾ ਗਿਆ ਕਿ ਗੁਆਂਢੀ ਕੋਠੇ 'ਤੇ ਚੜ੍ਹ ਵਿਆਹ ਦੀਆਂ ਤਿਆਰੀਆਂ ਦੇਖ ਕੇ ਹੈਰਾਨ ਰਹਿ ਗਏ।
- ਪੀਣ ਦੇ ਪਾਣੀ ਨੂੰ ਤਰਸੇ ਅਬੋਹਰ ਦੇ ਲੋਕ, ਡਿਪਟੀ ਕਮਿਸ਼ਨਰ ਨੇ ਦੁਰਵਰਤੋਂ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ - Water Crisis Abohar
- ਸਾਂਸਦ ਗੁਰਜੀਤ ਸਿੰਘ ਔਜਲਾ ਨੇ ਇੱਕ ਗਰੀਬ ਪਰਿਵਾਰ ਦੀ ਧੀ ਲਈ ਫਰਿਸ਼ਤਾ ਬਣ ਆਏ ਅੱਗੇ, ਪੁਗਾਏ ਸਾਰੇ ਚਾਅ - Congress leader Sonu Jandiala
- ਗੰਨੇ ਦਾ ਜੂਸ ਵੇਚ ਆਪਣੀ ਮਾਂ ਦਾ ਪੇਟ ਪਾਲ਼ ਰਹੀ ਹੈ ਇਹ ਦਲੇਰ ਕੁੜੀ, ਸੀਐੱਮ ਮਾਨ ਨਾਲ ਗੂੜ੍ਹੀ ਦੋਸਤੀ ਹੋਣ ਦਾ ਕਰ ਰਹੀ ਹੈ ਦਾਅਵਾ... - Latest news of Mansa
ਕਿਵੇਂ ਹੋਈ ਵਿਆਹ ਦੀ ਤਿਆਰੀ: ਮਾਪਿਆਂ ਦੀ ਇੱਕ ਅਪੀਲ 'ਤੇ ਵੱਡੇ ਦਿਲਾਂ ਵਾਲੇ ਪੰਜਾਬੀਆਂ ਨੇ ਇੱਕ ਇੱਕ ਕਰਕੇ ਇੰਨ੍ਹਾਂ ਜਿਆਦਾ ਸਮਾਨ ਜੋਤੀ ਦੇ ਵਿਆਹ ਲਈ ਜੋੜ ਲਿਆ ਕੇ ਇੱਕ ਨਹੀਂ ਬਲਕਿ ਦੋ ਗੱਡੀਆਂ 'ਚ ਜੋਤੀ ਦੇ ਵਿਆਹ ਦਾ ਦਾਜ ਸੁਹਰੇ ਘਰ ਪਹੁੰਚ ਦਿੱਤਾ। ਜਿਸ ਨੂੰ ਦੇਖ ਕੇ ਜੋਤੀ ਅਤੇ ਉਸ ਦੇ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਲਾੜੀ ਦੇ ਪਰਿਵਾਰ ਨੇ ਆਖਿਆ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਕਦਰ ਧੂਮ ਧਾਮ ਨਾਲ ਉਨ੍ਹਾਂ ਦੀ ਧੀ ਨੂੰ ਉਹ ਆਪਣੀ ਚੌਖਟ ਤੋਂ ਵਿਦਾ ਕਰ ਸਕਣਗੇ। ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਐਨਆਈ.ਆਰ ਭਰਾਵਾਂ ਵੱਲੋਂ ਕਿਸੇ ਗਰੀਬ ਪਰਿਵਾਰ ਦੀ ਮਦਦ ਕੀਤੀ ਗਈ ਹੋਏ। ਅਜਿਹਾ ਅਕਸਰ ਦੇਖਣ ਨੂੰ ਮਿਲਦਾ ਹੈ ਜਦੋਂ ਐਨਆਈਆਰ ਭਾਰਵਾਂ ਵੱਲੋਂ ਗਰੀਬਾਂ ਦੀ ਵਿਆਹ ਫ਼ੜਦੇ ਹੋਏ ਗਰੀਬਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਜਾਂਦੇ ਹਨ।