ਅੰਮ੍ਰਿਤਸਰ: ਆਏ ਦਿਨ ਨਿਹੰਗ ਸਿੰਘਾਂ ਦੀ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਰੂਰ ਵਾਇਰਲ ਹੁੰਦੀ ਹੈ। ਅਜਿਹੀ ਇੱਕ ਹੋਰ ਵੀਡੀਓ ਹੁਣ ਅੰਮ੍ਰਿਤਸਰ ਦੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਕੈਂਪਸ ਤੋਂ ਸਾਹਮਣੇ ਆਈ ਹੈ। ਇਸ ਵੀਡੀਓ 'ਚ ਨਿਹੰਗ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵੱਲੋਂ ਕਿਹਾ ਗਿਆ ਕਿ ਨਿਹੰਗ, ਨੰਗੀ ਤਲਵਾਰ ਲੈ ਕੇ ਕੈਂਪਸ ਵਿਚ ਦਾਖਲ ਹੋਇਆ ਅਤੇ ਵਿਦਿਆਰਥੀਆਂ ਤੇ ਪ੍ਰਬੰਧਕਾਂ ਦੇ ਹੱਥ ਵੱਢਣ ਦੀ ਧਮਕੀ ਦਿੱਤੀ। ਡਰੇ ਹੋਏ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਕੇ ਸੰਸਥਾ ਪ੍ਰਸ਼ਾਸਨ, ਅੰਮ੍ਰਿਤਸਰ ਪ੍ਰਸ਼ਾਸਨ ਅਤੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਵਿਦਿਆਰਥੀਆਂ ਨੂੰ ਦਿੱਤੀ ਧਮਕੀ : ਆਈਆਈਐਮ ਕੈਂਪਸ ਦੇ ਵਿਦਿਆਰਥੀਆਂ ਨੇ ਕਿਹਾ ਕਿ ਜਿਵੇਂ ਹੀ ਨਿਹੰਗ ਕੈਂਪਸ 'ਚ ਪਹੁੰਚਿਆ ਤਾਂ ਉਸ ਨੇ ਪਹਿਲਾਂ ਗੇਟ 'ਤੇ ਹੀ ਖੜ੍ਹੇ ਸੁਰੱਖਿਆ ਗਾਰਡ ਦੀ ਕੁੱਟਮਾਰ ਕੀਤੀ ਅਤੇ ਤਲਵਾਰ ਕੱਢ ਕੇ ਧਮਕਾ ਕੇ ਕੈਂਪਸ ਵਿੱਚ ਦਾਖਲ ਹੋ ਗਿਆ। ਇਸ ਮਗਰੋਂ ਉਸ ਨੇ ਕੈਂਪਸ ਵਿੱਚ ਸਾਰਿਆਂ ਨੂੰ ਧਮਕੀ ਦਿੰਦਾ ਹੋਇਆ ਕੈਂਪਸ ਦੀ ਬੱਸ 'ਚ ਚੜ੍ਹ ਗਿਆ ਅਤੇ ਵਿਿਦਆਰਥੀਆਂ, ਸਟਾਫ਼ ਅਤੇ ਬੱਸ ਡਰਾਈਵਰ ਨੂੰ ਧਮਕਾਇਆ।
ਹੱਥ ਵੱਢਣ ਦੀ ਦਿੱਤੀ ਧਮਕੀ : ਬੱਸ 'ਚ ਸਵਾਰ ਵਿਦਿਆਰਥੀਆਂ ਨੇ ਕਿਹਾ ਕਿ ਉਹ ਅਤੇ ਸਟਾਫ਼ ਕੈਂਪਸ ਦੇ ਅੰਦਰ ਸਿਗਰਟ ਨਹੀਂ ਪੀ ਸਕਦੇ ਹਨ। ਇਸੇ ਕਰਕੇ ਵਿਦਿਆਰਥੀ ਕੈਂਪਸ ਦੇ ਬਾਹਰ ਜਾ ਕੇ ਸਿਗਰਟ ਪੀਂਦੇ ਹਨ, ਜਿਸ ਬਾਰੇ ਇਸ ਨਿਹੰਗ ਨੂੰ ਇਤਰਾਜ਼ ਸੀ। ਨਿਹੰਗਾਂ ਨੇ ਬੱਸ ਵਿੱਚ ਦਾਖਲ ਹੋ ਕੇ ਸਿਗਰਟ ਪੀਣ ਵਾਲਿਆਂ ਦੇ ਹੱਥ ਵੱਢਣ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਵਿਦਿਆਰਥੀਆਂ 'ਚ ਡਰ ਦਾ ਮਾਹੌਲ ਬਣ ਗਿਆ ਹੈ।
ਕੈਂਪਸ 'ਚ ਸੁਰੱਖਿਆ 'ਚ ਵਾਧਾ : ਇਸ ਘਟਨਾ ਤੋਂ ਬਾਅਦ ਆਈਆਈਐਮ ਕੈਂਪਸ ਅੰਮ੍ਰਿਤਸਰ ਦੇ ਸਟੂਡੈਂਟ ਅਫੇਅਰ ਕੰਸਲਟੈਂਟ ਤਾਰਿਤ ਕੁਮਾਰ ਮੰਡਲ ਨੇ ਦੱਸਿਆ ਕਿ ਕੈਂਪਸ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਕੈਂਪਸ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾਈ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਪੁਲਿਸ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅਤੇ ਕੈਂਪਸ ਵੱਲੋਂ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਜਾਂਦੀ ਹੈ।
- ਜਲੰਧਰ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, ਲਖਬੀਰ ਲੰਡਾ ਦੇ ਪੰਜ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ - Lakhbir Landa associates arrested
- ਬਨੂੜ 'ਚ ਚੱਲੀਆਂ ਗੋਲੀਆਂ, ਗੈਂਗਸਟਰਾਂ ਅਤੇ ਪਲਿਸ ਵਿਚਕਾਰ ਹੋਇਆ ਮੁਕਾਬਲਾ, ਇੱਕ ਜਖ਼ਮੀ - Gangster encounter in Banur
- ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਅਸਾਮ ਦੇ ਪਰਿਵਾਰ ਤੋਂ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ 'ਤੇ ਕੀਤੀ ਲੁੱਟ - Amritsar loot on gun point