ETV Bharat / state

ਕਿਸਾਨ ਅੰਦੋਲਨ ਦੌਰਾਨ ਚਰਚਾ 'ਚ ਆਈ ਨੋਦੀਪ ਕੌਰ ਦੇ ਘਰ NIA ਨੇ ਮਾਰੀ ਰੇਡ - NIA RAIDS SRI MUKTSAR SAHIB

ਅੱਜ ਚੜ੍ਹਦੀ ਸਵੇਰ ਤੋਂ ਹੀ NIA ਦੀ ਟੀਮ ਨੋਦੀਪ ਕੌਰ ਦੇ ਘਰ ਪਹੁੰਚੀ ਹੋਈ ਹੈ। ਉੱਥੇ ਹੀ ਮਜ਼ਦੂਰ ਜਥੇਬੰਦੀਆਂ ਵਿਰੋਧ ਪ੍ਰਗਟਾ ਰਹੀਆਂ ਹਨ।

NIA raids house of Naudeep Kaur, who came into limelight during farmers' agitation
ਕਿਸਾਨੀ ਅਮਦੋਲਨ ਦੌਰਾਨ ਚਰਚਾ 'ਚ ਆਈ ਨੌਦੀਪ ਕੌਰ ਦੇ ਘਰ ਐਨ.ਆਈ.ਏ. ਨੇ ਮਾਰੀ ਰੇਡ (ETV BHARAT (ਸ੍ਰੀ ਮੁਕਤਸਰ ਸਾਹਿਬ ,ਪੱਤਰਕਾਰ))
author img

By ETV Bharat Punjabi Team

Published : Dec 20, 2024, 3:12 PM IST

ਸ੍ਰੀ ਮੁਕਤਸਰ ਸਾਹਿਬ: ਤਹਿਸੀਲ ਮਲੋਟ ਦੇ ਥਾਣਾ ਲੱਖੇਵਾਲੀ ਅਧੀਨ ਆਉਂਦੇ ਪਿੰਡ ਗੰਧੜ ਦੀ ਨਿਵਾਸੀ ਨੋਦੀਪ ਕੌਰ ਦੇ ਘਰ ਅੱਜ NIA ਵੱਲੋਂ ਰੇਡ ਕੀਤੀ ਗਈ। ਜਿਸ ਤੋਂ ਬਾਅਦ ਪਰਿਵਾਰ ਨੇ ਕੇਂਦਰ ਸਰਕਾਰ ਖਿਲਾਫ ਨਾਅਰੇ ਲਗਾਏ। ਪਰਿਵਾਰ ਨੇ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਤੰਗ ਪਰੇਸ਼ਾਨ ਕਰਨ ਲਈ ਇਹ ਸਭ ਕੀਤਾ ਗਿਆ ਹੈ। ਤੜਕੇ ਹੀ ਘਰ ਵਿੱਚ ਰੇਡ ਕਰਕੇ ਹਰ ਜਗ੍ਹਾ ਤਲਾਸ਼ੀ ਲਈ ਗਈ।

ਨੌਦੀਪ ਕੌਰ ਦੇ ਘਰ ਐਨ.ਆਈ.ਏ. ਨੇ ਮਾਰੀ ਰੇਡ (ETV BHARAT (ਸ੍ਰੀ ਮੁਕਤਸਰ ਸਾਹਿਬ ,ਪੱਤਰਕਾਰ))

ਪਰਿਵਾਰ ਨੂੰ ਬਣਾਇਆ ਬੰਧਕ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਜਦੋਂ ਪੁਲਿਸ ਨੂੰ ਪੁੱਛਿਆ ਕਿ ਤੁਸੀ ਕਿਸ ਅਧਾਰ 'ਤੇ ਇਹ ਤਲਾਸ਼ੀ ਲੈ ਰਹੇ ਹੋ ਤਾਂ ਸਾਨੂੰ ਕੁਝ ਵੀ ਨਹੀਂ ਦੱਸਿਆ ਗਿਆ। ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਇੱਕ ਫੈਕਟਰੀ ਅੰਦਰ ਕੰਮ ਕਰਦੀ ਮਜ਼ਦੂਰ ਆਗੂ ਨੋਦੀਪ ਕੌਰ ਦੇ ਘਰ ਹੱਕ 'ਚ ਮਜ਼ਦੂਰਾਂ ਨੇ ਧਰਨਾ ਦਿੱਤਾ ਤੇ ਰੋਸ ਪ੍ਰਗਟ ਕੀਤਾ ਕਿ ਪਰਿਵਾਰ ਨੂੰ ਬੰਧਕ ਕਿਉਂ ਬਣਾਇਆ ਗਿਆ।

ਪਰਿਵਾਰ ਅਤੇ ਪਿੰਡ ਵਾਸੀਆਂ 'ਚ ਰੋਸ

ਨੋਦੀਪ ਕੌਰ ਦੇ ਘਰ ਵਿੱਚ ਰੇਡ ਮਗਰੋਂ ਜਿਥੇ ਪਰਿਵਾਰ ਰੋਸ ਪ੍ਰਗਟ ਕਰ ਰਿਹਾ ਹੈ, ਉਥੇ ਹੀ ਪਿੰਡ ਵਾਸੀ ਵੀ ਇਸ ਪੂਰੀ ਘਟਨਾ ਨੂੰ ਮੰਦਭਾਗਾ ਕਰਾਰ ਦੇ ਰਹੇ ਹਨ, ਪਿੰਡ ਵਾਸੀਆਂ ਨੇ ਮੋਦੀ ਸਰਕਾਰ ਖਿਲਾਫ ਨਾਅਰੇ ਲਾਏ ਅਤੇ ਕਿਹਾ ਕਿ ਹੱਕਾਂ ਦੀ ਅਵਾਜ਼ ਚੁੱਕਣ ਵਾਲੇ ਨੂੰ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਮ ਲੋਕ ਜੋ ਨਹੀਂ ਬੋਲਦੇ ਉਹਨਾਂ ਨੂੰ ਨਾ ਸਰਕਾਰ ਹੱਥ ਪਾਉਂਦੀ ਹੈ ਅਤੇ ਨਾ ਹੀ ਪੁਲਿਸ ਵੱਲੋਂ ਕੁਝ ਕਿਹਾ ਜਾਂਦਾ ਹੈ ਪਰ ਜੋ ਲੋਕ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਜਾਣੂ ਹਨ ਉਹਨਾਂ ਦੇ ਘਰਾਂ 'ਚ ਰੇਡਾਂ ਕਰਵਾਈਆਂ ਜਾਂਦੀਆਂ ਹਨ ਅਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ।

ਕੌਣ ਹੈ ਨੋਦੀਪ ਕੌਰ?

ਜ਼ਿਕਰਯੋਗ ਹੈ ਕਿ ਨੋਦੀਪ ਕੌਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਧੀ ਹੈ ਜੋ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ। 2021 ਦੇ ਕਿਸਾਨ ਅੰਦੋਲਨ ਵੇਲੇ ਚਰਚਾ 'ਚ ਆਈ ਸੀ ਜਦੋਂ ਕੁੰਡਲੀ ਬਾਰਡਰ ਨੇੜੇ ਇੱਕ ਫੈਕਟਰੀ 'ਚ ਕੰਮ ਕਰਦੀ ਸੀ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਅਵਾਜ਼ ਚੁੱਕਣ ਨੂੰ ਲੈ ਕੇ ਜੇਲ੍ਹ 'ਚ ਬੰਦ ਕੀਤਾ ਗਿਆ ਅਤੇ ਉਸ 'ਤੇ ਤਸ਼ੱਦਦ ਢਾਇਆ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਮਲੋਟ ਦੇ ਥਾਣਾ ਲੱਖੇਵਾਲੀ ਅਧੀਂਨ ਆਉਂਦੇ ਪਿੰਡ ਗੰਧੜ ਦੀ ਨਿਵਾਸੀ ਨੋਦੀਪ ਕੌਰ, ਪੰਜਾਬ ਦੀ ਅਜਿਹੀ ਨੌਜਵਾਨ ਮਜ਼ਦੂਰ ਆਗੂ ਹੈ। ਜਿਸ ਦੇ ਨਾਮ ਦੀ ਧਮਕ ਯੂਨਾਈਟਡ ਸਟੇਟਸ ਵਿੱਚ ਵੀ ਪੈਂਦੀ ਹੈ। ਉਕਤ ਨੌਜਵਾਨ ਮਹਿਲਾ ਮਜ਼ਦੂਰ ਦਾ ਕਿਸਾਨ ਅੰਦੋਲਨ ਵਿੱਚ ਯੋਗਦਾਨ ਭਰਭੂਰ ਯੋਗਦਾਨ ਰਿਹਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.