ਅੰਮ੍ਰਿਤਸਰ: ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਗੁਮਟਾਲਾ ਬਾਈਪਾਸ ਦੇ ਨਜ਼ਦੀਕ ਇੱਕ ਵਿਅਕਤੀ ਗਿਆਨ ਚੰਦ ਨੂੰ ਲੁੱਟਣ ਦੀ ਨੀਤ ਦੇ ਨਾਲ ਉਸ 'ਤੇ ਹਮਲਾ ਕਰਕੇ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਸੀ, ਜਿਸ ਕੇਸ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁਝ ਲੋਕਾਂ 'ਤੇ ਮਾਮਲਾ ਵੀ ਦਰਜ ਕੀਤਾ ਹੈ ਅਤੇ ਉੱਥੇ ਹੀ ਜਖ਼ਮੀ ਹੋਏ ਵਿਅਕਤੀ ਵੱਲੋਂ ਹੁਣ ਪ੍ਰੈਸ ਕਾਨਫਰੰਸ ਕਰਕੇ ਇਹ ਖੁਲਾਸਾ ਕੀਤਾ ਜਾ ਰਿਹਾ ਹੈ ਕਿ ਉਸ ਉੱਪਰ ਲੁੱਟ ਦੀ ਨੀਅਤ ਨਾਲ ਨਹੀਂ ਬਲਕਿ ਕਤਲ ਦੀ ਨੀਅਤ ਦੇ ਨਾਲ ਉਸਦੇ ਉੱਪਰ ਹਮਲਾ ਕੀਤਾ ਗਿਆ ਸੀ।
ਪ੍ਰੈੱਸ ਕਾਨਫਰੰਸ ਦੌਰਾਨ ਜਖ਼ਮੀ ਹੋਏ ਵਿਅਕਤੀ ਗਿਆਨ ਚੰਦ ਨੇ ਦੱਸਿਆ ਕਿ 7 ਅਗਸਤ 2024 ਨੂੰ ਗੁਮਟਾਲਾ ਪੁਲ ਨੇੜੇ ਜਸਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਉਸ ਦੇ ਗਲੇ ਵਿਚ ਪਈ ਸੋਨੇ ਦੀ ਚੇਨ ਅਤੇ ਨਕਦੀ ਲੁੱਟ ਲਈ ਗਈ ਸੀ। ਉਹਨਾਂ ਦੱਸਿਆ ਕਿ ਜੇਕਰ ਰਾਹਗੀਰਾਂ ਨੇ ਹਮਲਾਵਰਾਂ ਨੂੰ ਨਾ ਰੋਕਿਆ ਹੁੰਦਾ ਤਾਂ ਉਸ ਦੀ ਮੌਤ ਯਕੀਨੀ ਹੋ ਸਕਦੀ ਸੀ। ਗਿਆਨ ਚੰਦ ਨੇ ਦੱਸਿਆ ਕਿ ਉਸ 'ਤੇ ਹਮਲੇ ਪਿੱਛੇ ਵੱਡੀ ਸਾਜ਼ਿਸ਼ ਰਚੀ ਗਈ ਸੀ।
ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ: ਉਹ ਮਜੀਠਾ ਰੋਡ 'ਤੇ ਸਥਿਤ ਨਿੱਜੀ ਫੈਕਟਰੀ 'ਚ ਕੰਮ ਕਰਦਾ ਹੈ ਅਤੇ ਉਕਤ ਫੈਕਟਰੀ 'ਚ ਸਿਕੰਦਰ ਨਾਮ ਦਾ ਵਿਅਕਤੀ ਪਿਛਲੇ 15-20 ਸਾਲਾਂ ਤੋਂ ਠੇਕੇ 'ਤੇ ਕੰਮ ਕਰ ਰਿਹਾ ਹੈ ਅਤੇ ਫੈਕਟਰੀ ਮਾਲਕਾਂ ਨੇ ਸਿਕੰਦਰ ਨੂੰ ਠੇਕੇ ਤੋਂ ਹਟਾ ਕੇ ਮੈਨੂੰ ਨਿਯੁਕਤ ਕਰ ਦਿੱਤਾ ਅਤੇ ਮੈਨੂੰ ਸ਼ੱਕ ਹੈ ਕਿ ਇਹ ਹਮਲਾ ਉਸ ਪੁਰਾਣੇ ਠੇਕੇਦਾਰ ਨੇ ਹੀ ਮੇਰੇ ਉੱਪਰ ਕਰਵਾਇਆ ਹੈ। ਅੱਗੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ 'ਤੇ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਇਸ ਹਮਲੇ 'ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।
ਪੁਲਿਸ ਪ੍ਰਸ਼ਾਸ਼ਨ ਨੂੰ 7 ਦਿਨਾਂ ਦੀ ਦਿੱਤੀ ਚੇਤਵਾਨੀ: ਦੂਜੇ ਪਾਸੇ ਇੰਟਰਨੈਸ਼ਨਲ ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਆਗੂ ਹਰੀਸ਼ ਸ਼ਰਮਾ ਨੇ ਕਿਹਾ ਕਿ ਜ਼ਖਮੀ ਗਿਆਨ ਚੰਦ ਉਹਨਾਂ ਦੀ ਜਥੇਬੰਦੀ ਦੇ ਮੈਂਬਰ ਹਨ ਅਤੇ ਜਿਸ ਤਰੀਕੇ ਉਹਨਾਂ 'ਤੇ ਕਾਤਲਾਨਾ ਹਮਲਾ ਹੋਇਆ ਪੁਲਿਸ ਨੂੰ ਚਾਹੀਦਾ ਹੈ ਕਿ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਅੱਗੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਸੱਤ ਦਿਨਾਂ ਦੇ ਵਿੱਚ ਇਰਾਦਾ ਕਤਲ ਦਾ ਮਾਮਲਾ ਦਰਜ ਨਹੀਂ ਕੀਤਾ ਤਾਂ ਉਹ ਸੱਤ ਦਿਨਾਂ ਬਾਅਦ ਅੰਮ੍ਰਿਤਸਰ ਦੇ ਭੰਡਾਰੀ ਪੁੱਲ 'ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰਨਗੇ, ਜਿਸ ਦੀ ਜਿੰਮੇਵਾਰ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਹੋਵੇਗਾ।
- ਮੇਲਾ ਰੱਖੜ ਪੁੰਨਿਆ ਸਿਆਸੀ ਕਾਨਫ਼ਰੰਸਾਂ ਦੀਆ ਤਿਆਰੀਆਂ ਮੁਕੰਮਲ, ਜਾਣੋ ਸਿਆਸੀ ਲੀਡਰ ਅਤੇ ਆਮ ਲੋਕਾਂ ਲਈ ਕੀ ਨੇ ਖਾਸ ਪ੍ਰਬੰਧ - Mela Rakhar Punya
- ਸਿਹਤ ਮੰਤਰੀ ਨੇ ਆਪਣੇ ਹੱਥਾਂ ਦਾ ਖੂਨ ਲਾ ਕਿਉਂ ਕੀਤਾ ਪ੍ਰਦਰਸਨ? - MBBS student female doctor raped
- ਨਸ਼ੇ ਦੀ ਦਲਦਲ ਚੋਂ ਕਿਵੇਂ ਬਾਹਰ ਆਇਆ ਨੌਜਵਾਨ, ਇਸ ਨੌਜਵਾਨ ਤੋਂ ਸੁਣੋ ਨਸ਼ੇ 'ਚੋਂ ਬਾਹਰ ਆਉਣ ਦਾ 'ਗੁਰੂ ਮੰਤਰ' - guru mantra out addiction
ਠੇਕੇਦਾਰ ਸਿਕੰਦਰ ਨੇ ਦੋਸ਼ਾਂ ਨੂੰ ਨਕਾਰਿਆ: ਜਦੋਂ ਇਸ ਸਾਰੇ ਮਾਮਲੇ ਸਬੰਧੀ ਠੇਕੇਦਾਰ ਸਿਕੰਦਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ 'ਤੇ ਗੱਲਬਾਤ ਕਰਦਿਆ ਦੱਸਿਆ ਕਿ ਉਹ ਇਸ ਸਮੇਂ ਤਾਮਿਲਨਾਡੂ ਵਿੱਚ ਮਸ਼ੀਨ ਠੀਕ ਕਰਨ ਲਈ ਗਏ ਹੋਏ ਹਨ ਅਤੇ ਉਹਨਾਂ ਨੇ ਦੱਸਿਆ ਕਿ ਜਦੋਂ ਗਿਆਨ ਚੰਦ ਦੇ ਉੱਪਰ ਹਮਲਾ ਹੋਇਆ ਉਸ ਸਮੇਂ ਵੀ ਉਹ ਤਾਮਿਲਨਾਡੂ ਤੋਂ ਇਥੇ ਮਸ਼ੀਨ ਠੀਕ ਕਰਨ ਲਈ ਆਏ ਸਨ ਅਤੇ ਇਸ ਹਮਲੇ ਦੇ ਵਿੱਚ ਉਹਨਾਂ ਦਾ ਕੋਈ ਵੀ ਲੈਣ ਦੇਣ ਨਹੀਂ ਹੈ। ਉਹ ਹੁਣ ਵੀ ਤਾਮਿਲਨਾਡੂ ਦੇ ਵਿੱਚ ਹਨ ਅਤੇ ਜਦੋਂ ਉਹ ਅੰਮ੍ਰਿਤਸਰ ਆਉਣਗੇ ਤਾਂ ਉਸ ਤੋਂ ਬਾਅਦ ਹੀ ਉਹ ਆਪਣਾ ਸਪੱਸ਼ਟੀਕਰਨ ਦੇਣਗੇ।