ਲੁਧਿਆਣਾ: ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਲੂਨ ਨੂੰ ਲੈ ਕੇ ਇੱਕ ਵੱਡਾ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਸੈਲੂਨ ਮਾਲਕ ਡਾਈ ਵਾਲੇ ਵਾਲ ਧੋਣ ਲਈ ਵਰਤਿਆ ਪਾਣੀ ਸਿੱਧਾ ਸੀਵਰੇਜ ਵਿੱਚ ਸੁੱਟ ਦਿੰਦੇ ਹਨ. ਜਿਸ ਦੇ ਨਾਲ ਪ੍ਰਦੂਸ਼ਣ ਵੱਧਦਾ ਹੈ। ਐਨਾ ਹੀ ਨਹੀਂ ਇਹ ਵੀ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ ਸੀਵਰੇਜ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ, ਕਿਉਂਕਿ ਬਿਨਾਂ ਟਰੀਟਮੈਂਟ ਤੋਂ ਕੈਮੀਕਲ ਵਾਲੇ ਪਾਣੀ ਸੀਵਰੇਜ ਵਿੱਚ ਪਾਉਣ ਨਾਲ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਹੈ। ਜਿਸ ਫਰਮਾਨ ਤੋਂ ਬਾਅਦ ਸੈਲੂਨ ਮਾਲਕਾਂ ਦੇ ਚਹਿਰਿਆਂ ਦੇ ਰੰਗ ਉਡੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਨੂੰ ਆਪਣੇ ਕਾਰੋਬਾਰ ਦੀ ਚਿੰਤਾ ਸਤਾ ਰਹੀ ਹੈ ।
ਗ੍ਰਾਹਕਾਂ ਨੂੰ ਇਨਫੈਕਸ਼ਨ ਹੋਣ ਦਾ ਖ਼ਤਰਾ: ਇਸ ਨੂੰ ਲੈ ਕੇ ਬੋਲਦੇ ਹੋਏ ਸੈਲੂਨ ਮਾਲਕ ਪੰਕਜ ਨੇ ਦੱਸਿਆ ਕਿ ਜਰੂਰ ਉਹਨਾਂ ਕੋਲ ਦਿਨ ਦੇ ਵਿੱਚ ਤਿੰਨ ਤੋਂ ਚਾਰ ਗ੍ਰਾਹਕ ਅਜਿਹੇ ਆਉਂਦੇ ਹਨ ਜੋ ਆਪਣੇ ਸਿਰ ਦੇ ਵਾਲ ਜਾਂ ਫਿਰ ਦਾੜੀ ਧਵਾਉਂਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਡਾਈ ਲਗਵਾਉਣ ਤੋਂ ਬਾਅਦ ਉਹ ਘਰ ਨੂੰ ਜਾਣਗੇ ਤਾਂ ਉਹਨਾਂ ਨੂੰ ਇਨਫੈਕਸ਼ਨ ਹੋ ਸਕਦੀ ਹੈ ਕਿਉਂਕਿ ਕਈ ਵਾਰ ਗ੍ਰਾਹਕ ਦਾ ਘਰ ਕਾਫੀ ਦੂਰ ਹੁੰਦਾ ਹੈ। ਇਸ ਕਾਰਨ ਉਹ ਮਜ਼ਬੂਰ ਹਨ ਕਿ ਗ੍ਰਾਹਕ ਦਾ ਸਿਰ ਉਹਨਾਂ ਨੂੰ ਹੀ ਧੋਣਾ ਪੈਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਵਿੱਚ ਤਿੰਨ-ਚਾਰ ਹਜ਼ਾਰ ਜਿਆਦਾ ਸੈਲੂਨ ਹੋਣਗੇ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਕਿੱਤੇ ਨਾਲ ਜੁੜੇ ਹੋਏ ਹਨ।
ਸਲੂਨ ਮਾਲਿਕਾਂ ਨੇ ਕਿਹਾ ਕਿ ਜੇਕਰ ਸਰਕਾਰ ਕੋਈ ਵੀ ਅਜਿਹਾ ਫੈਸਲਾ ਲੈਂਦੀ ਹੈ ਕਿ ਸੈਲੂਨ ਵਾਲਿਆਂ ਦੇ ਸੀਵਰੇਜ ਦੇ ਕਨੈਕਸ਼ਨ ਕੱਟੇ ਜਾਂਦੇ ਹਨ ਤਾਂ ਉਹਨਾਂ ਦਾ ਕੰਮ ਬੰਦ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਅਸੀਂ ਮੰਦੀ ਦੀ ਮਾਰ ਚੱਲ ਰਹੇ ਹਾਂ, ਇਸ ਕਰਕੇ ਪ੍ਰਸ਼ਾਸਨ ਜਰੂਰ ਇਸ ਗੱਲ ਦਾ ਧਿਆਨ ਰੱਖੇ ਕਿ ਕੋਈ ਵੀ ਫੈਸਲਾ ਅਜਿਹਾ ਨਾ ਲਿਖਿਆ ਜਾਵੇ ਜਿਸ ਦੇ ਨਾਲ ਉਹਨਾਂ ਨੂੰ ਨੁਕਸਾਨ ਝੱਲਣੇ ਪੈਣ।
- "ਭਾਜਪਾ ਕੰਗਨਾ ਦੇ ਬੋਲਣ 'ਤੇ ਲਗਾਮ ਲਗਾਏ .." ਭਾਜਪਾ ਐਮਪੀ ਕੰਗਨਾ ਦੇ ਬਿਆਨ ਨੇ ਮਚਾਈ ਤਰਥੱਲੀ, ਵਿਰੋਧੀਆਂ ਨੇ ਘੇਰੀ ਭਾਜਪਾ - Political Reaction On Kangana
- ਹੁਸ਼ਿਆਰਪੁਰ ਦੀ ਵੱਡੀ ਖਬਰ, ਬੇਹੱਦ ਭੀੜ ਭੜੱਕੇ ਵਾਲੇ ਗਊਸ਼ਾਲਾ ਬਾਜ਼ਾਰ 'ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ - News of gangsters hiding
- ਕੰਗਨਾ ਰਣੌਤ ਵੱਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਵਰ੍ਹੇ ਕਿਸਾਨ: ਬੋਲੇ- ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਕਰ ਰਹੀ ਹੈ ਅਜਿਹੀ ਵਿਵਾਦਿਤ ਬਿਆਨਬਾਜ਼ੀ - Farmers reaction on Kangana
ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਮੁਹਾਲੀ ਦੇ ਇਕ ਲਗਜ਼ਰੀ ਸੈਲੂਨ ਦਾ ਬਕਾਇਦਾ ਜ਼ਿਕਰ ਕਰਦਿਆਂ ਲਿਖਿਆ ਕਿ ਜਾਂਚ ਚ ਪਾਇਆ ਗਿਆ ਕਿ ਇੱਥੇ ਵੱਡੀ ਗਿਣਤੀ 'ਚ ਲੋਕ ਆਉਂਦੇ ਹਨ, ਜਿੱਥੇ ਉਨ੍ਹਾਂ ਦੇ ਵਾਲਾਂ 'ਤੇ ਕੈਮੀਕਲ ਲਗਾਏ ਜਾਂਦੇ ਹਨ। ਜਿਨ੍ਹਾਂ ਨੂੰ ਬਿਨ੍ਹਾਂ ਕਿਸੇ ਟ੍ਰੀਟ ਕੀਤੇ ਹੋਏ ਸੀਵਰੇਜ ਚ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈਕੇ ਇਹ ਨੋਟਿਸ ਲਿਆ ਗਿਆ ਹੈ।