ਜਲੰਧਰ: ਪੰਜਾਬ ਵਿੱਚ ਇੱਕ ਵਾਰ ਫਿਰ ਰੇਲਵੇ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਲੰਧਰ ਦੇ ਸੁੱਚੀਪਿੰਡ ਸਥਿਤ ਇੰਡੀਅਨ ਆਇਲ ਸਟੇਸ਼ਨ 'ਤੇ ਆ ਰਹੀ ਮਾਲ ਗੱਡੀ ਉਥੇ ਰੁਕਣ ਦੀ ਬਜਾਏ ਸਿੱਧੀ ਪਠਾਨਕੋਟ ਜੰਮੂ ਰੂਟ 'ਤੇ ਚਲੀ ਗਈ। ਜਦੋਂ ਉਕਤ ਰੂਟ 'ਤੇ ਬਿਨਾਂ ਕਿਸੇ ਸੂਚਨਾ ਦੇ ਇਕ ਮਾਲ ਗੱਡੀ ਨੂੰ ਦੇਖਿਆ ਗਿਆ ਤਾਂ ਅਧਿਕਾਰੀ ਹੈਰਾਨ ਰਹਿ ਗਏ ਕਿਉਂਕਿ ਜੇਕਰ ਉਕਤ ਰਸਤੇ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਜਲੰਧਰ ਦੀ ਥਾਂ ਜੰਮੂ ਵੱਲ ਰਵਾਨਾ: ਉਕਤ ਮਾਲ ਗੱਡੀ ਨੂੰ ਹੁਸ਼ਿਆਰਪੁਰ ਦੇ ਮੁਕੇਰੀਆ ਰੇਲਵੇ ਸਟੇਸ਼ਨ ਨੇੜੇ ਰੋਕਿਆ ਗਿਆ ਅਤੇ ਉਥੋਂ ਉਕਤ ਪੈਟਰੋਲ ਦੇ ਟੈਂਕਰਾਂ ਨੂੰ ਦੁਬਾਰਾ ਜਲੰਧਰ ਲਈ ਰਵਾਨਾ ਕੀਤਾ ਗਿਆ। ਪੂਰੀ ਮਾਲ ਗੱਡੀ ਦੇ ਨਾਲ ਪੈਟਰੋਲ ਟੈਂਕਰ ਲੱਗੇ ਹੋਏ ਸਨ। ਦੱਸ ਦਈਏ ਕਿ ਫ਼ਿਰੋਜ਼ਪੁਰ ਡਿਵੀਜ਼ਨ ਉਪਰੋਕਤ ਘਟਨਾ ਨੂੰ ਵੱਡੀ ਘਟਨਾ ਮੰਨ ਰਹੀ ਹੈ ਕਿਉਂਕਿ ਇਸ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਅਤੇ ਇਸ ਨਾਲ ਕੁਝ ਹੱਦ ਤੱਕ ਨੁਕਸਾਨ ਵੀ ਹੋਇਆ ਸੀ।
ਡਰਾਈਵਰ ਲੁਧਿਆਣਾ 'ਚ ਬਦਲਿਆ ਸੀ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਾਲ ਗੱਡੀ 50 ਤੇਲ ਟੈਂਕਰਾਂ ਨੂੰ ਲੈ ਕੇ ਗਾਂਧੀਧਾਮ ਤੋਂ ਰਵਾਨਾ ਹੋਈ ਸੀ। ਜਿਸ ਨੇ ਅੱਜ ਜਲੰਧਰ ਦੇ ਸੁੱਚੀਪਿੰਡ ਰੇਲਵੇ ਹੌਲਟ ਤੋਂ ਇੰਡੀਅਨ ਆਇਲ ਵਿੱਚ ਦਾਖਲ ਹੋਣਾ ਸੀ। ਇਸ ਦੌਰਾਨ ਲੁਧਿਆਣਾ ਵਿਖੇ ਉਕਤ ਮਾਲ ਗੱਡੀ ਦਾ ਡਰਾਈਵਰ ਸਵੇਰੇ ਹੀ ਬਦਲ ਦਿੱਤਾ ਗਿਆ ਸੀ। ਜਿਸ ਨੂੰ ਰੇਲ ਗੱਡੀ ਦਾ ਵੱਖਰਾ ਮੀਮੋ ਦਿੱਤਾ ਗਿਆ। ਜਿਸ ਤੋਂ ਬਾਅਦ ਜਦੋਂ ਮਾਲ ਗੱਡੀ ਲੁਧਿਆਣਾ ਤੋਂ ਰਵਾਨਾ ਹੋਈ ਤਾਂ ਸਟੇਸ਼ਨ ਕੋਡ ਲਿਸਟ ਵੀ ਡਰਾਈਵਰ ਨੂੰ ਦੇ ਦਿੱਤੀ ਗਈ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਮਾਲ ਗੱਡੀ ਜਲੰਧਰ ਸੁੱਚੀਪਿੰਡ ਇੰਡੀਅਨ ਆਇਲ ਵਿਖੇ ਰੁਕਣੀ ਹੈ। ਜਿਸ ਕਾਰਨ ਉਹ ਮਾਲ ਗੱਡੀ ਲੈ ਕੇ ਪਠਾਨਕੋਟ-ਜੰਮੂ ਰੂਟ 'ਤੇ ਚਲਾ ਗਿਆ। ਡਰਾਈਵਰ ਨੂੰ ਇਸ ਸਬੰਧੀ ਮੁਕੇਰੀਆਂ ਜਾਣ ਤੋਂ ਬਾਅਦ ਪਤਾ ਲੱਗਾ।
ਟੈਂਕਰਾਂ 'ਚ ਸੀ ਹਵਾਈ ਜਹਾਜ਼ ਦਾ ਤੇਲ: ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਟਰੇਨ ਦੇ 47 ਟੈਂਕਰਾਂ 'ਚ ਹਵਾਈ ਜਹਾਜ਼ ਦਾ ਤੇਲ ਸੀ। ਜਦੋਂਕਿ ਤਿੰਨ ਟੈਂਕਰ ਡੀਜ਼ਲ ਦੇ ਸਨ। ਇਹ ਰੇਲਗੱਡੀ ਕਰੀਬ ਪੰਜ ਘੰਟੇ ਦੇਰੀ ਨਾਲ ਸੁੱਚੀਪਿੰਡ ਪਹੁੰਚੀ ਸੀ। ਇੰਨਾ ਹੀ ਨਹੀਂ ਸੁੱਚੀਪਿੰਡ ਨੂੰ ਪਾਰ ਕਰਨ ਤੋਂ ਬਾਅਦ ਉਕਤ ਮਾਲ ਗੱਡੀ ਕਾਫੀ ਦੇਰ ਤੱਕ ਅਲਾਵਲਪੁਰ ਵਿਖੇ ਵੀ ਖੜ੍ਹੀ ਰਹੀ। ਜੇਕਰ ਟਾਂਡਾ ਦੇ ਐੱਸਐੱਸ ਨੇ ਉਕਤ ਟਰੇਨ ਦੇ ਡਰਾਈਵਰ ਨੂੰ ਸਮੇਂ ਸਿਰ ਸੂਚਿਤ ਨਾ ਕੀਤਾ ਹੁੰਦਾ ਤਾਂ ਇਹ ਟਰੇਨ ਪਠਾਨਕੋਟ ਨੂੰ ਪਾਰ ਕਰ ਜਾਂਦੀ।
ਪਹਿਲਾਂ ਵੀ ਰੇਲਵੇ ਦੀ ਸਾਹਮਣੇ ਆ ਚੁੱਕੀ ਲਾਪਰਵਾਹੀ: ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਇੱਕ ਮਾਲ ਗੱਡੀ ਬਿਨਾਂ ਡਰਾਈਵਰ ਦੇ ਚੱਲਦੀ ਦੇਖੀ ਗਈ ਸੀ। ਜਿਸ ਨੂੰ ਕਿਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਰੋਕਿਆ ਗਿਆ ਸੀ। ਉਕਤ ਗੱਡੀ ਬਿਨਾਂ ਡਰਾਈਵਰ ਤੋਂ ਕਠੂਆ ਤੋਂ ਪੰਜਾਬ ਪਹੁੰਚੀ ਸੀ। ਇਸ ਸਬੰਧੀ ਫ਼ਿਰੋਜ਼ਪੁਰ ਡਵੀਜ਼ਨ ਦੇ ਡੀਆਰਐਮ ਨੇ ਕਰੀਬ 6 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ। ਪਿਛਲੇ 40 ਦਿਨਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਕਿਸੇ ਡਰਾਈਵਰ ਦੀ ਲਾਪਰਵਾਹੀ ਸਾਹਮਣੇ ਆਈ ਹੈ।
- 70 ਪਾਰ' ਦੇ ਟੀਚੇ ਦੀ ਪੂਰਤੀ ਲਈ ਪੰਜਾਬ ਦੇ CEO ਦਫ਼ਤਰ ਵੱਲੋਂ IPL ਮੈਚ ਦੌਰਾਨ ਜਾਗਰੂਕਤਾ ਪ੍ਰੋਗਰਾਮ - Lok Sabha Elections 2024
- ਨਿੱਕੇ ਮੂਸੇਵਾਲੇ ਦੀ ਹੋਈ ਮੂਸਾ ਹਵੇਲੀ ਵਿੱਚ ਐਂਟਰੀ ਤੇ ਪਰਿਵਾਰ ਪੁੱਤ ਨੂੰ ਲੈਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਹੋਇਆ ਨਤਮਸਤਕ - Entry into the Musa Haveli
- ਸੰਗਰੂਰ ਨਕਲੀ ਸ਼ਰਾਬ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ 4 ਮੈਂਬਰੀ ਐਸ.ਆਈ.ਟੀ. ਦਾ ਗਠਨ - Sangrur Hootch Tragedy Update