ਲੁਧਿਆਣਾ: ਭਾਰਤ ਤਿਉਹਾਰਾਂ ਦਾ ਦੇਸ਼ ਹੈ ਅਤੇ ਤਿਉਹਾਰਾਂ ਦਾ ਸੀਜ਼ਨ ਹੁਣ ਸ਼ੁਰੂ ਹੋ ਗਿਆ ਹੈ। ਦਿਵਾਲੀ ਤੋਂ ਪਹਿਲਾਂ ਕਰਵਾ ਚੌਥ ਵਿਆਹੀ ਹੋਈ ਮਹਿਲਾਵਾਂ ਦੇ ਲਈ ਸਭ ਤੋਂ ਵੱਡਾ ਤਿਉਹਾਰ ਹੁੰਦਾ ਹੈ ਅਤੇ ਇਸ ਤੋਂ ਪਹਿਲਾਂ ਹੀ ਮਹਿਲਾਵਾਂ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ। ਖਾਸ ਤੌਰ 'ਤੇ ਕਰਵਾ ਚੌਥ ਨੂੰ ਲੈ ਕੇ ਮਹਿਲਾਵਾਂ ਦੇ ਵਿੱਚ ਖਰੀਦਦਾਰੀ ਦਾ ਕਾਫੀ ਕਰੇਜ਼ ਰਹਿੰਦਾ ਹੈ। ਉੱਥੇ ਹੀ ਲੁਧਿਆਣਾ ਵਿਖੇ ਫੈਸਟੀਵਲ ਸੀਜ਼ਨ ਦੇ ਦੌਰਾਨ, ਸਾਕਸ਼ੀ ਰਹੇਜਾ ਅਤੇ ਸ੍ਰਿਸ਼ਟੀ ਰਹੇਜਾ ਵੱਲੋਂ ਆਯੋਜਿਤ ਸਰਗੀ ਤੋਂ ਸਿੰਦੂਰ ਈਵੈਂਟ ਵਿੱਚ ਖਰੀਦਦਾਰੀ ਕਰਨ ਦੀਆਂ ਸ਼ੌਕੀਨ ਔਰਤਾਂ ਨੇ ਖਾਸ ਤੌਰ 'ਤੇ ਪਦਮਸ਼੍ਰੀ ਰਜਨੀ ਬੈਕਟਰ, ਪੂਜਾ ਨੇ ਸ਼ਿਰਕਤ ਕੀਤੀ ਇਸ ਦੌਰਾਨ ਰਾਸ਼ੀ ਅਗਰਵਾਲ, ਕਮਲ ਜੋਤੀ, ਗਿੰਨੀ ਤਲਵਾਰ ਅਤੇ ਕੀਰਤੀ ਗਰੋਵਰ ਪਹੁੰਚੀਆਂ ਇਸ ਪ੍ਰਦਰਸ਼ਨੀ ਦੇ ਵਿੱਚ ਬਲੌਗਰਸ, ਪ੍ਰਭਾਵਕ, ਮੇਕਅਪ ਆਰਟਿਸਟਾਂ ਅਤੇ ਡਿਜ਼ਾਈਨਰਾਂ ਨੇ ਹਿੱਸਾ ਲਿਆ ਹੈ।
ਇਕ ਛੱਤ ਹੇਠ ਸਭ ਕੁਝ ਖਰੀਦਣ ਦਾ ਮੌਕਾ
ਸਾਕਸ਼ੀ ਅਤੇ ਸ੍ਰਿਸ਼ਟੀ ਰਹੇਜਾ ਨੇ ਦੱਸਿਆ ਕਿ ਇਹ ਤਿਉਹਾਰ ਕਰਵਾ ਚੌਥ ਅਤੇ ਦੀਵਾਲੀ ਦੇ ਵਿਚਕਾਰ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਫੈਸ਼ਨ ਲਾਈਫ ਸਟਾਈਲ ਦੇ ਸਾਰੇ ਪ੍ਰਕਾਰ ਦੇ ਡਿਜ਼ਾਈਨਰ ਕੱਪੜੇ, ਗਹਿਣੇ, ਕੇਕ ਅਤੇ ਫੈਸ਼ਨ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਕੁਦਰਤੀ ਵਸਤਾਂ, ਘਰੇਲੂ ਸਜਾਵਟ, ਦੀਵਾਲੀ ਪਟਾਕਿਆਂ ਵਰਗੀਆਂ ਕਈ ਚੀਜ਼ਾਂ ਦੇਖਣ ਨੂੰ ਮਿਲੀਆਂ। ਉਹ ਅਜਿਹੇ ਸਮਾਗਮਾਂ ਦਾ ਆਯੋਜਨ ਕਰਦੇ ਹਨ ਤਾਂ ਜੋ ਖਰੀਦਦਾਰੀ ਦੇ ਸ਼ੌਕੀਨ ਲੋਕਾਂ ਨੂੰ ਇੱਕ ਛੱਤ ਹੇਠ ਸਭ ਕੁਝ ਖਰੀਦਣ ਦਾ ਮੌਕਾ ਮਿਲ ਸਕੇ।
ਕਾਫੀ ਪ੍ਰੋਡਕਟ ਇੱਕੋ ਛੱਤ ਹੇਠ ਮੁਹੱਈਆ ਕਰਵਾਏ ਜਾ ਰਹੇ
ਇਸ ਦੌਰਾਨ ਕਈ ਮਹਿਲਾਵਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈ ਗਈਆਂ ਜਿਨਾਂ ਨੇ ਦੱਸਿਆ ਕਿ ਇਸ ਵਾਰ ਇਸ ਪ੍ਰਦਰਸ਼ਨੀ ਦੇ ਵਿੱਚ ਕੁਦਰਤੀ ਸੋਮਿਆਂ ਤੋਂ ਤਿਆਰ ਪ੍ਰੋਡਕਟਸ ਵੀ ਕਾਫੀ ਡਿਮਾਂਡ ਹੈ ਖਾਸ ਕਰਕੇ ਜੋ ਸਕਿਨ ਕੇਅਰ ਲਈ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਦੀ ਪ੍ਰਦਰਸ਼ਨੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਸਰਗੀ ਦਾ ਸਾਰਾ ਸਮਾਨ ਹੈ। ਜੋ ਕਿ ਕਰਵਾ ਚੌਥ 'ਤੇ ਸੱਸ ਆਪਣੀ ਨੂੰਹ ਨੂੰ ਤੋਹਫੇ ਵਜੋਂ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਫੈਸ਼ਨ ਨਵੇਂ ਡਿਜ਼ਾਇਨਰ ਕੱਪੜੇ ਅਤੇ ਕਰਵਾ ਚੌਥ ਨੂੰ ਲੈ ਕੇ ਕਾਫੀ ਪ੍ਰੋਡਕਟ ਇੱਕੋ ਛੱਤ ਹੇਠ ਮੁਹੱਈਆ ਕਰਵਾਏ ਜਾ ਰਹੇ।