ਸ੍ਰੀ ਮੁਕਤਸਰ ਸਾਹਿਬ: ਨੈਸ਼ਨਲ ਡਾਕਟਰ ਡੇਅ ਦੇ ਮੌਕੇ ਉੱਤੇ ਮਲੋਟ ਦੇ ਛਾਤੀ ਰੋਗਾਂ ਦੇ ਮਾਹਰ ਡਾਕਟਰ ਸੁਨੀਲ ਅਰੋੜਾ ਐਮ.ਡੀ. ਨੂੰ ਪੰਜਾਬ ਹੈਲਥ ਸਿਸਟਮ ਕਾਰਪਰੇਸ਼ਨ ਵੱਲੋਂ ਚੁਣੇ ਗਏ ਵਧੀਆ 10 ਡਾਕਟਰਾਂ ਵਿੱਚੋਂ ਪਹਿਲੇ ਨੰਬਰ 'ਤੇ ਰੱਖਿਆ ਗਿਆ ਹੈ। ਡਾਕਟਰ ਸੁਨੀਲ ਅਰੋੜਾ ਨੂੰ ਪੰਜਾਬ ਦੇ ਬੈਸਟ ਪਰਫੋਰਮਿੰਗ ਡਾਕਟਰ ਦੀ ਸੂਚੀ ਵਿੱਚ ਪਹਿਲੇ ਨੰਬਰ 'ਤੇ ਰੱਖਣ 'ਤੇ ਜਿੱਥੇ ਸਿਵਲ ਹਸਪਤਾਲ ਮਲੋਟ ਦੇ ਐਸ.ਐਮ.ਓ. ਡਾਕਟਰ ਸੁਨੀਲ ਬਾਂਸਲ ਅਤੇ ਡਾਕਟਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਉੱਥੇ ਆਮ ਲੋਕਾਂ ਨੇ ਵੀ ਇਸ 'ਤੇ ਤਸੱਲੀ ਪ੍ਰਗਟ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਹੈ।
ਮਰੀਜ਼ਾਂ ਦੀ ਸੇਵਾ: ਇਸ ਸਬੰਧੀ ਡਾਕਟਰ ਸੁਨੀਲ ਅਰੋੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਇਸ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਡਾਕਟਰ ਡੇਅ ਉੱਪਰ ਉਨ੍ਹਾਂ ਦੀ ਮਿਹਨਤ ਦੀ ਹੌਸਲਾ ਅਫਜਾਈ ਕੀਤੀ ਹੈ। ਡਾਕਟਰ ਸੁਨੀਲ ਅਰੋੜਾ ਨੇ ਕਿਹਾ ਕਿ ਵੈਸੇ ਡਾਕਟਰੀ ਇੱਕ ਅਜਿਹਾ ਕਿੱਤਾ ਹੈ ਕਿ ਇਹ ਰੋਜ਼ ਹੀ ਮਰੀਜ਼ਾਂ ਦੀ ਸੇਵਾ ਕਰਨ ਦਾ ਦਿਨ ਹੁੰਦਾ ਹੈ ਅਤੇ ਉਹ ਬਿਨਾਂ ਕਿਸੇ ਵਿਸ਼ੇਸ਼ ਦਿਨ ਦੇ ਮਰੀਜ਼ਾਂ ਦੀ ਸੇਵਾ ਕਰਦੇ ਆ ਰਹੇ ਹਾਂ।
ਡਾਕਟਰਾਂ ਦੀ ਹੌਸਲਾ ਅਫਜਾਈ: ਉਨ੍ਹਾਂ ਕਿਹਾ ਕਿ ਉਹ ਟੀਬੀ ਰੋਗਾਂ ਦੇ ਅਤੇ ਛਾਤੀ ਦੇ ਰੋਗਾਂ ਦਾ ਇਲਾਜ ਕਰਦੇ ਹਨ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਜੋ ਵੀ ਤੁਹਾਨੂੰ ਛਾਤੀ ਆਦਿ ਵਿੱਚ ਲਗਾਤਾਰ ਤਕਲੀਫ ਰਹਿੰਦੀ ਹੈ ਤਾਂ ਸਰਕਾਰੀ ਹਸਪਤਾਲ ਵਿੱਚ ਆ ਕੇ ਉਸਦਾ ਨਿਰੀਖਣ ਕਰਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਇਲਾਜ ਹੋ ਸਕੇ। ਉਨ੍ਹਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਵੀ ਧੰਨਵਾਦ ਕੀਤਾ ਕਿ ਉਹ ਮਿਹਨਤ ਕਰਨ ਵਾਲੇ ਡਾਕਟਰਾਂ ਦੀ ਹੌਸਲਾ ਅਫਜਾਈ ਕਰਦੇ ਹਨ ਅਤੇ ਇਸ ਨਾਲ ਡਾਕਟਰਾਂ ਨੂੰ ਹੋਰ ਸੇਵਾ ਕਰਨ ਦਾ ਬਲ ਮਿਲਦਾ ਹੈ।
ਜਿਆਦਾ ਲੂਅ ਵਿੱਚ ਜਾਣ ਤੋਂ ਗਰੇਜ ਕੀਤਾ ਜਾਵੇ: ਡਾਕਟਰ ਅਰੋੜਾ ਨੇ ਇਸ ਮੌਕੇ ਸਰਕਾਰਾਂ ਵੱਲੋਂ ਵੱਖ-ਵੱਖ ਦਿਵਸ ਮਨਾਉਣ ਸਬੰਧੀ ਕਿਹਾ ਕਿ ਸਰਕਾਰਾਂ ਲੋਕਾਂ ਦੀ ਸਿਹਤ ਸਬੰਧੀ ਵੱਖ-ਵੱਖ ਦਿਵਸ ਮਨਾਉਂਦੀਆਂ ਹਨ ਅਤੇ ਇਨ੍ਹਾਂ ਦਾ ਮਤਲਬ ਵੀ ਲੋਕਾਂ ਨੂੰ ਆਪਣੀ ਸਿਹਤ ਸਬੰਧੀ ਧਿਆਨ 'ਤੇ ਖਿਆਲ ਰੱਖਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਪੈ ਰਹੀ ਗਰਮੀ ਤੋਂ ਬਚਿਆ ਜਾਵੇ ਅਤੇ ਇਸ ਲਈ ਸਿਰ ਢੱਕ ਕੇ ਰੱਖਣਾ ਅਤੇ ਜਿਆਦਾ ਲੂਅ ਵਿੱਚ ਜਾਣ ਤੋਂ ਗਰੇਜ ਕੀਤਾ ਜਾਵੇ। ਜੇਕਰ ਲੂਅ ਲੱਗ ਵੀ ਜਾਂਦੀ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾ ਕੇ ਇਲਾਜ ਕਰਵਾ ਲੈਣਾ ਚਾਹੀਦਾ ਹੈ। ਇਹ ਕਹਿੰਦਿਆ ਉਨ੍ਹਾਂ ਨੇ ਫਿਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਲੋਕਾਂ ਦੀ ਪਹਿਲਾਂ ਨਾਲੋਂ ਵੀ ਜਿਆਦਾ ਸੇਵਾ ਕਰਦੇ ਰਹਿਣਗੇ।
- ਪੰਜਾਬ ਭਰ 'ਚ ਬਾਰਿਸ਼ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ, ਤਾਪਮਾਨ 'ਚ ਗਿਰਾਵਟ ਦਰਜ - Weather Update
- ਸੀਐੱਮ ਮਾਨ ਦਾ ਚੈਲੰਜ ਸ਼ੀਤਲ ਅੰਗੁਰਾਲ ਨੇ ਕੀਤਾ ਕਬੂਲ, ਕਿਹਾ- ਅੱਜ 2 ਵਜੇ ਪੋਲ ਖੋਲ੍ਹਣ ਵਾਲੀ ਵੀਡੀਓ ਕਰਾਂਗਾ ਜਨਤਕ - Angural accepted challenge of CM਼
- 'ਘਰਾਂ ਤੱਕ ਪਹੁੰਚਾਇਆ ਜਾ ਰਿਹਾ ਨਸ਼ਾ'; ਨਸ਼ੇ ਦੀ ਓਵਰਡੋਜ਼ ਦੇ ਨੌਜਵਾਨ ਮੌਤ ਉੱਤੇ ਬੋਲਿਆ ਮ੍ਰਿਤਕ ਦਾ ਪਰਿਵਾਰ - Youth died due to drug overdose