ਲੁਧਿਆਣਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਆਪਣੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਕੁਝ ਦਿਨਾਂ ਬਾਅਦ 23 ਜੁਲਾਈ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਕਾਰੋਬਾਰੀਆਂ ਨੇ ਇੱਕ ਵਾਰ ਮੁੜ ਤੋਂ ਕਾਫੀ ਉਮੀਦਾਂ ਜਤਾਈਆਂ ਹਨ। ਕਾਰੋਬਾਰੀਆਂ ਦਾ ਮੰਨਣਾ ਹੈ ਕਿ ਪਿਛਲੇ ਕਈ ਸਾਲਾਂ ਦੇ ਦੌਰਾਨ ਐਮਐਸਐਮਈ ਜੋ ਕਿ ਜੀਡੀਪੀ ਦਾ 50 ਫੀਸਦੀ ਦੇ ਕਰੀਬ ਹਿੱਸਾ ਰਹੀ ਹੈ, ਉਸ ਵੱਲ ਸਮੇਂ ਦੀਆਂ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ। ਇਸ ਕਰਕੇ ਐਮਐਸਐਮਈ ਨੂੰ ਬਚਾਉਣ ਲਈ ਉਸ ਦਾ ਬਜਟ ਵਧਾਉਣ ਦੀ ਲੋੜ ਹੈ। ਦੇਸ਼ ਦੇ ਵਿੱਚ 63 ਲੱਖ ਦੇ ਕਰੀਬ ਐਮਐਸਐਮਈ ਹੈ ਜੋ ਕਿ ਹੁਣ ਲਗਾਤਾਰ ਘਾਟੇ ਵੱਲ ਜਾ ਰਹੀ ਹੈ।
43 ਬੀ ਦਾ ਮੁੱਦਾ: ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਨੇ ਮੰਗ ਕੀਤੀ ਹੈ ਕਿ ਇਸ ਵਾਰ ਬਜਟ ਦੇ ਵਿੱਚ 43 ਬੀ ਐਕਟ ਵੱਲ ਸਰਕਾਰ ਧਿਆਨ ਦੇਵੇ ਅਤੇ ਇੱਕ ਸਾਲ ਲਈ ਉਸ ਨੂੰ ਮੁਅੱਤਲ ਕਰ ਦਿੱਤਾ ਜਾਵੇ। ਇੰਨ੍ਹਾਂ ਹੀ ਨਹੀਂ ਉਹਨਾਂ ਕਿਹਾ ਕਿ ਐਮਐਸਐਮ ਦਾ ਬਜਟ ਵਧਾਇਆ ਜਾਵੇ। ਉਨ੍ਹਾਂ ਕਿਹਾ ਕੇ ਸਸਤੇ ਵਿਆਜ ਦਰਾਂ 'ਤੇ ਲੋਨ ਦੀ ਸੁਵਿਧਾ ਦੇ ਨਾਲ ਇੰਡਸਟਰੀ ਲਈ ਸਸਤੀ ਬਿਜਲੀ ਅਤੇ ਕੱਚੇ ਮਾਲ ਦੀਆਂ ਕੀਮਤਾਂ ਘੱਟਣੀਆਂ ਚਾਹੀਦੀਆਂ ਹਨ। ਪੰਜਾਬ ਦੇ ਵਿੱਚ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਸਕਿਲ ਡਿਵਲਪਮੈਂਟ ਸੈਂਟਰ ਵੱਧ ਤੋਂ ਵੱਧ ਖੋਲੇ ਜਾਣੇ ਚਾਹੀਦੇ ਹਨ ਤਾਂ ਜੋ ਸਾਡੀ ਨੌਜਵਾਨ ਪੀੜੀ ਸਕਿਲਡ ਹੋ ਸਕੇ।
ਕੱਚਾ ਮਾਲ ਸਸਤਾ ਕਰਨ ਦੀ ਮੰਗ: ਸਿਲਾਈ ਮਸ਼ੀਨ ਇੰਡਸਟਰੀ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਹਰ ਸਾਲ ਕਾਰੋਬਾਰੀ ਸਰਕਾਰ ਦੇ ਬਜਟ ਤੋਂ ਉਮੀਦ ਰੱਖਦੇ ਹਨ। ਉਹਨਾਂ ਕਿਹਾ ਕਿ ਰਾਅ ਮਟੀਰੀਅਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰਨ ਦੀ ਬੇਹੱਦ ਲੋੜ ਹੈ। ਸਟੀਲ ਕੀਮਤਾਂ ਤੈਅ ਕਰਨ ਦੇ ਲਈ ਰੈਗੂਲੇਟਰੀ ਦੀ ਮੰਗ ਇੰਡਸਟਰੀ ਨੇ ਕੀਤੀ ਹੈ, ਤਾਂ ਕਿ ਮਨਮਰਜ਼ੀ ਦੀਆਂ ਕੀਮਤਾਂ ਨਾ ਵਧਾਈਆਂ ਜਾ ਸਕਣ। ਉਹਨਾਂ ਕਿਹਾ ਕਿ ਜੇਕਰ ਅੱਜ ਐਮਐਸਐਮਈ ਨੂੰ ਬਚਾਇਆ ਨਾ ਗਿਆ ਤੇ ਉਹਨਾਂ ਲਈ ਕੋਈ ਵਿਸ਼ੇਸ਼ ਪੈਕੇਜ ਜਾਂ ਫਿਰ ਵਿਸ਼ੇਸ਼ ਰਾਹਤ ਨਹੀਂ ਐਲਾਨੀ ਗਈ ਤਾਂ ਐਮਐਸਐਮਈ ਜਿਸ ਨੂੰ ਦੇਸ਼ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ ਉਹ ਟੁੱਟ ਜਾਵੇਗੀ।
ਜੀ ਐੱਸ ਟੀ ਸਲੈਬ 'ਚ ਬਦਲਾਅ: ਇੰਡਸਟਰੀ ਨੇ ਮੰਗ ਕੀਤੀ ਹੈ ਕਿ ਜੀਐਸਟੀ ਸਲੈਬ ਦੇ ਵਿੱਚ ਵੀ ਤਬਦੀਲੀਆਂ ਹੋਣ ਦੀ ਬੇਹਦ ਲੋੜ ਹੈ। ਉਹਨਾਂ ਕਿਹਾ ਕਿ ਸਾਡੇ ਸਟੀਲ ਉਪਕਰਨਾਂ ਦੇ ਉੱਤੇ 18 ਫੀਸਦੀ ਜੀਐਸਟੀ ਹੈ। ਜੋ ਕਿ ਸਲੈਬ ਦੇ ਵਿੱਚ ਸਭ ਤੋਂ ਉੱਤੇ ਹੈ, ਉਸ ਨੂੰ ਵੀ ਘਟਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਲਗਾਤਾਰ ਸਾਡੇ ਨਾਲ ਕੇਂਦਰ ਤੋਂ ਟੀਮਾਂ ਵੀ ਗੱਲਬਾਤ ਕਰ ਰਹੀਆਂ ਹਨ। ਜਗਬੀਰ ਸੋਖੀ ਨੇ ਕਿਹਾ ਕਿ ਆਈਟੀਸੀ ਦੇ ਵਿੱਚ ਵੀ ਚੇਂਜ ਲਿਆਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਾਨੂੰ ਰਿਓੜੀਆਂ ਨਹੀਂ ਚਾਹੀਦੀਆਂ ਸਗੋਂ ਸਕੀਮਾਂ ਚਾਹੀਦੀਆਂ ਹਨ। ਜਿਨਾਂ ਦਾ ਫਾਇਦਾ ਸਿੱਧੇ ਤੌਰ 'ਤੇ ਸਮਾਲ ਸਕੇਲ ਇੰਡਸਟਰੀ ਨੂੰ ਮਿਲ ਸਕੇ। ਉਹਨਾਂ ਕਿਹਾ ਕਿ ਅੱਜ ਸਮਾਲ ਸਕੇਲ ਇੰਡਸਟਰੀ ਘਾਟੇ ਵੱਲ ਜਾ ਰਹੀ ਹੈ, ਜਿਸ ਨੂੰ ਬਚਾਉਣ ਦੀ ਲੋੜ ਹੈ। ਸੀਆਈਸੀਯੂ ਦੇ ਪ੍ਰਧਾਨ ਨੇ ਵੀ ਦੱਸਿਆ ਕਿ ਸਾਡੀ ਮੀਟਿੰਗ ਬਜਟ ਕਮੇਟੀ ਦੇ ਨਾਲ ਹੋਈ ਹੈ ਅਤੇ ਅਸੀਂ ਆਪਣੀਆਂ ਤਜਵੀਜ਼ਾਂ ਉਹਨਾਂ ਨੂੰ ਦੱਸੀਆਂ ਹਨ।
- 13 ਸਾਲਾ ਬੱਚੀ ਦਾ ਸਰਜਰੀ ਦੇ ਤੁਰੰਤ ਬਾਅਦ ਰੰਗ ਨੀਲੇ ਤੋਂ ਹੋਇਆ ਗੁਲਾਬੀ, ਪੜ੍ਹੋ ਕੀ ਹੈ ਸਾਰਾ ਮਾਮਲਾ - successfully treated heart disease
- ਸਰਕਾਰ ਨੇ ਨਹੀਂ ਕੀਤੇ ਕੋਈ ਪ੍ਰਬੰਧ ! ਸਿਖਰ 'ਤੇ ਬਿਆਸ ਦਰਿਆ ਦਾ ਪਾਣੀ, ਗੋਤਾਖੋਰਾਂ ਨੇ ਦੱਸੇ ਪਾਣੀ ਦੇ ਮੌਜੂਦਾ ਹਾਲਾਤ - Water level in Beas river
- ਅੰਮ੍ਰਿਤਸਰ ਵਿੱਚ ਹਾਵੜਾ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, ਯਾਤਰੀਆਂ 'ਚ ਦਹਿਸ਼ਤ, ਇੱਕ ਔਰਤ ਜ਼ਖਮੀ - AMRITSAR HOWRAH FIRE IN TRAIN