ETV Bharat / state

ਮੋਗਾ ਦੀ ਸਸਪੈਂਡ SHO ਦੇ ਇਲਜ਼ਾਮਾਂ ਤੋਂ ਬਾਅਦ ਐਸਪੀਡੀ ਦਾ ਸਾਹਮਣੇ ਆਇਆ ਵੱਡਾ ਬਿਆਨ - ਮੋਗਾ ਦੀ ਐਸਐਚਓ ਅਰਸ਼ਪ੍ਰੀਤ ਗਰੇਵਾਲ

ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਫਸੀ ਮੋਗਾ ਦੀ ਐਸਐਚਓ ਅਰਸ਼ਪ੍ਰੀਤ ਗਰੇਵਾਲ ਨੇ ਡੀਐਸਪੀ ਉੱਤੇ ਜਿਨਸੀ ਸੋਸ਼ਣ ਕਰਨ ਦੇ ਇਲਜ਼ਾਮ ਲਾਏ ਹਨ।

Moga's suspended lady SHO Arshpreet Kaur Grewal Gill accuses DSP of sexual harassment
ਅਰਸ਼ਪ੍ਰੀਤ ਕੌਰ ਨੇ ਲਾਏ ਜਿਨਸੀ ਸੋਸ਼ਣ ਦੇ ਇਲਜ਼ਾਮ (ਈਟੀਵੀ ਭਾਰਤ)
author img

By ETV Bharat Punjabi Team

Published : Oct 25, 2024, 2:10 PM IST

Updated : Oct 25, 2024, 3:11 PM IST

ਮੋਗਾ : ਬੀਤੇ ਦਿਨੀਂ ਨਸ਼ਾ ਤਸਕਰਾਂ ਤੋਂ ਰਿਸ਼ਵਤ ਲੈਕੇ ਮੁਲਜ਼ਮਾਂ ਨੂੰ ਰਿਹਾਅ ਕਰਨ ਦੇ ਮਾਮਲੇ 'ਚ ਸਸਪੈਂਡ ਕੀਤੀ ਗਈ ਮੋਗਾ ਦੀ ਐਸਐਚਓ, ਅਰਸ਼ਪ੍ਰੀਤ ਕੌਰ ਗਰੇਵਾਲ ਮੋਗਾ ਦੇ ਡੀਐਸਪੀ ਉਤੇ ਗੰਭੀਰ ਇਲਜ਼ਾਮ ਲਾਉਂਦਿਆਂ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ। ਜਿਸ ਨੇ ਪੂਰੇ ਪੁਲਿਸ ਮਹਿਕਮੇ 'ਚ ਹਲਚਲ ਮਚਾ ਦਿੱਤੀ ਹੈ। ਦਰਅਸਲ ਸਸਪੈਂਡ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਬੀਤੀ ਰਾਤ ਇਕ ਪੋਸਟ ਸਾਂਝੀ ਕੀਤੀ ਜਿਸ ਵਿਚ ਉਹਨਾਂ ਕਿਹਾ ਕਿ ਡੀਐਸਪੀ ਮੈਨੂੰ ਬੇਵਕਤੀ ਦਫਤਰ ਵਿੱਚ ਬੁਲਾਉਂਦੇ ਹਨ ਅਤੇ ਮੇਰਾ ਜਿਨਸੀ ਸੋਸ਼ਣ ਕਰਦੇ ਹਨ

ਡੀਐਸਪੀ 'ਤੇ ਜਿਨਸੀ ਸੋਸ਼ਨ ਦੇ ਇਲਜ਼ਾਮ

ਜ਼ਿਕਰਯੋਗ ਹੈ ਕਿ ਬੀਤੇ ਦਿਨ ਮੋਗਾ ਪੁਲਿਸ ਨੇ SHO ਅਰਸ਼ਪ੍ਰੀਤ ਕੌਰ ਉਤੇ ਨਸ਼ਾ ਤਸਕਰਾਂ ਤੋਂ ਪੰਜ ਲੱਖ ਰੁਪਏ ਰਿਸ਼ਵਤ ਲੈ ਕੇ ਉਸ ਨੂੰ ਛੱਡਣ ਦੇ ਦੋਸ਼ ਤਹਿਤ ਕਾਰਵਾਈ ਕਰਦਿਆਂ ਸਸਪੈਂਡ ਕੀਤਾ ਸੀ । ਜਿਸ ਵਿੱਚ ’ਚ ਥਾਣੇ ਦੀ ਐੱਸਐੱਚਓ ਸਮੇਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਥੇ ਹੀ ਕਾਰਵਾਈ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਲੇਡੀ SHO ਦੇ ਪੋਸਟ ਵਿੱਚ ਉਕਤ ਐਸਐਚਓ ਨੇ DSP 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਜਿਸ ਤੋਂ ਬਾਅਦ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿ ਸਸਪੈਂਡੇਡ ਅਫਸਰ ਵੱਲੋਂ ਇਹ ਇਲਜ਼ਾਮ ਕਿਉਂ ਲਾਏ ਜਾ ਰਹੇ ਹਨ।

ਐਸਪੀਡੀ ਦਾ ਬਿਆਨ (ਈਟੀਵੀ ਭਾਰਤ)

ਡੀਐਸਪੀ 'ਤੇ ਇਲਜ਼ਾਮਾਂ ਸਬੰਧੀ ਨਹੀਂ ਆਈ ਕੋਈ ਸ਼ਿਕਾਇਤ

ਹਾਲਾਂਕਿ ਮੁਅੱਤਲ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੀ ਵਾਇਰਲ ਪੋਸਟ ਤੋਂ ਬਾਅਦ ਮੋਗਾ ਦੇ ਐਸਪੀ ਹੈਡ ਕੁਆਰਟਰ, ਗੁਰਸ਼ਰਨ ਸਿੰਘ ਸੰਧੂ ਦਾ ਬਿਆਨ ਆਇਆ ਸਾਹਮਣੇ ਆਇਆ ਹੈ। ਉਹਨਾਂ ਕਿਹਾ ਹਰ ਜ਼ਿਲ੍ਹੇ ਦੀ ਸੈਕਸ਼ੁਅਲ ਹਰਾਸਮੈਂਟ ਕਮੇਟੀ ਹੁੰਦੀ ਹੈ ਜਿਸ ਵਿੱਚ ਮਹਿਲਾ ਪੁਲਿਸ ਕਰਮਚਾਰੀ ਵੀ ਕਮੇਟੀ ਦੀ ਮੈਂਬਰ ਹੁੰਦੀ ਹੈ। ਉਹਨਾਂ ਕਿਹਾ ਕਿ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਸਾਡੇ ਕੋਲ ਨਹੀਂ ਆਈ । ਨਾਲ ਹੀ ਉਹਨਾਂ ਕਿਹਾ ਕਿ ਡੀਐਸਪੀ ਰਮਨਦੀਪ ਸਿੰਘ ਇੱਕ ਚੰਗੇ ਇਨਸਾਨ ਹਨ। ਉਹ ਆਪਣੀ ਡਿਊਟੀ ਬਹੁਤ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਅ ਰਹੇ ਹਨ। ਇੱਥੋਂ ਤੱਕ ਕਿ ਉਹ ਹਾਕੀ ਓਲੰਪੀਅਨ ਵੀ ਹਨ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੁੰਦੀ ਤਾਂ ਮੈਡਮ ਅਰਸ਼ਪ੍ਰੀਤ ਆਪਣੀ ਸ਼ਿਕਾਇਤ ਮਾਨਯੋਗ ਐਸਐਸਪੀ ਸਾਹਿਬ ਜਾਂ ਮੈਨੂੰ ਵੀ ਦੇ ਸਕਦੇ ਸਨ ਪਰ ਅਜਿਹਾ ਕੁਝ ਨਹੀਂ ਹੋਇਆ।

ਇਹ ਸੀ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਿਕ ਥਾਣਾ ਕੋਟ ਇਸੇ ਖਾਂ ਵਿਖੇ ਤਾਇਨਾਤ ਅਰਸ਼ਪ੍ਰੀਤ ਕੌਰ ਗਰੇਵਾਲ ਵੱਲੋਂ 1 ਅਕਤੂਬਰ ਨੂੰ ਕੋਟ ਈਸੇ ਖਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਉਸ ਦੌਰਾਨ ਪਿੰਡ ਦਾਤੇ ਵਾਲਾ ਦੇ ਰਹਿਣ ਵਾਲੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਵਿੱਚ ਅਮਰਜੀਤ ਸਿੰਘ ਦੇ ਉੱਪਰ ਦੋ ਕਿੱਲੋ ਅਫੀਮ ਦਾ ਮਾਮਲਾ ਦਰਜ ਕੀਤਾ ਗਿਆ ਸੀ, ਮੁਲਜ਼ਮ ਅਮਰਜੀਤ ਦੇ ਦੱਸਣ ਦੇ ਮੁਤਾਬਿਕ ਉਸ ਦੇ ਨਾਲ ਉਸ ਦਾ ਭਰਾ ਹਰਭਜਨ ਸਿੰਘ ਅਤੇ ਉਸਦਾ ਭਤੀਜਾ ਗੁਰਪ੍ਰੀਤ ਸਿੰਘ ਵੀ ਸਨ, ਜਿਨਾਂ ਕੋਲ ਤਿੰਨ ਕਿੱਲੋ ਅਫੀਮ ਸੀ।

ਰਿਸ਼ਵਤਖ਼ੋਰੀ 'ਚ ਫਸੀ ਮੋਗਾ ਦੀ ਮਹਿਲਾ ਐਸਐਚਓ ਅਰਸ਼ਪ੍ਰੀਤ ਕੌਰ ਗਰੇਵਾਲ, 5 ਲੱਖ ਲੈਕੇ ਛੱਡੇ ਨਸ਼ਾ ਤਸਕਰ

ਚੌਥੀ ਵਾਰ ਚੋਣ ਲੜਨਗੇ ਧਾਮੀ, SGPC ਚੋਣਾਂ ਲਈ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ, ਬੀਬੀ ਜਗੀਰ ਕੌਰ ਨਾਲ ਹੋਵੇਗੀ ਸਿਰੇ ਦੀ ਟੱਕਰ

ਭਾਜਪਾ ਨੇ 6 ਸਾਲਾਂ ਲਈ ਪਾਰਟੀ 'ਚੋਂ ਬਾਹਰ ਕੱਢੀ ਸਾਬਕਾ ਵਿਧਾਇਕ ਸਤਿਕਾਰ ਕੌਰ, ਨਸ਼ਾ ਤਸਕਰੀ ਕਰਦਿਆਂ ਪੁਲਿਸ ਨੇ ਕੀਤਾ ਸੀ ਕਾਬੂ

ਉਸ ਨੇ ਦੱਸਿਆ ਕਿ ਥਾਣਾ ਮੁਖੀ ਕੋਟ ਇਸੇ ਖਾਂ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਮੁੱਖ ਮੁਨਸ਼ੀ ਕੋਟ ਇਸੇ ਖਾਂ ਗੁਰਪ੍ਰੀਤ ਸਿੰਘ ਅਤੇ ਮੁੱਖ ਮੁਨਸ਼ੀ ਚੌਂਕੀ ਬਲਖੰਡੀ ਰਾਜਪਾਲ ਨੇ ਮਿਲ ਕੇ ਕਿਸੇ ਪ੍ਰਾਈਵੇਟ ਵਿਅਕਤੀ ਦੇ ਨਾਲ 8 ਲੱਖ ਰੁਪਏ ਦਾ ਸੌਦਾ ਕੀਤਾ। ਜਿਸ ਵਿੱਚੋਂ ਪੰਜ ਲੱਖ ਰੁਪਏ ਇਨ੍ਹਾਂ ਵੱਲੋਂ ਲੈ ਲਏ ਗਏ ਅਤੇ ਮੇਰੇ ਇੱਕਲੇ ਉੱਤੇ ਮਾਮਲਾ ਦਰਜ ਕਰ ਦਿੱਤਾ। ਡੀਐਸਪੀ ਰਮਨਦੀਪ ਸਿੰਘ ਵੱਲੋਂ ਤਫਤੀਸ਼ ਤੋਂ ਬਾਅਦ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਮੁਨਸ਼ੀ ਗੁਰਪ੍ਰੀਤ ਸਿੰਘ, ਚੌਕੀ ਇੰਚਾਰਜ ਬਲਖੰਡੀ, ਅਫੀਮ ਤਸਕਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Last Updated : Oct 25, 2024, 3:11 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.