ਮੋਗਾ : ਪੁਲਿਸ ਵੱਲੋਂ ਅੱਜ ਸਵੇਰੇ ਸਵੇਰੇ ਵੱਖ-ਵੱਖ ਬਸਤੀਆਂ ਵਿੱਚ ਜਾ ਕੇ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਇਸ ਮੌਕੇ ਮੋਗਾ ਅਤੇ ਧਰਮਕੋਟ ਦੇ ਵਿੱਚ 100-100 ਮੁਲਾਜ਼ਮ ਅਤੇ ਆਲਾ ਅਧਿਕਾਰੀ ਮੌਜੂਦ ਰਹੇ ਹਨ। ਮੋਗਾ ਪੁਲਿਸ ਵੱਲੋਂ ਸਵੇਰੇ-ਸਵੇਰੇ ਵੱਖ-ਵੱਖ ਬਸਤੀਆਂ ਵਿੱਚ ਜਾ ਕੇ ਸਰਚ ਆਪਰੇਸ਼ਨ ਚਲਾਇਆ ਗਿਆ। ਉੱਥੇ ਹੀ ਇਨ੍ਹਾਂ ਵੱਲੋਂ ਕੁਝ ਵਿਅਕਤੀਆਂ ਨੂੰ ਅਤੇ ਵਾਹਨਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਹੋਰ ਛਾਪੇਮਾਰੀਆਂ ਵੀ ਕੀਤੀਆਂ ਗਈਆਂ।
ਕੁਝ ਵਿਅਕਤੀਆਂ ਨੂੰ ਰਾਊਂਡ ਅੱਪ ਵੀ ਕੀਤਾ ਗਿਆ
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਰਵਿੰਦਰ ਸਿੰਘ ਨੇ ਕਿਹਾ ਕਿ ਇਹ ਕਾਸੋ ਆਪਰੇਸ਼ਨ ਐਸਐਸਪੀ ਦੇ ਦਿਸਾ ਨਿਰਦੇਸ਼ਾਂ ਦੇ ਅਨੁਸਾਰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਗਾ ਦੀ ਸਾਦਾ ਵਾਲੀ ਬਸਤੀ ਐਮਪੀ ਬਸਤੀ ਤੋਂ ਇਲਾਵਾ ਇੰਦਰਾ ਕਲੋਨੀ ਦੇ ਵਿੱਚ ਵੀ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਕਾਸੋ ਆਪਰੇਸ਼ਨ ਚਲਾਇਆ ਗਿਆ। ਉਨ੍ਹਾਂ ਵੱਲੋਂ ਇਸ ਮੌਕੇ 'ਤੇ ਕੁਝ ਵਿਅਕਤੀਆਂ ਨੂੰ ਰਾਊਂਡ ਅੱਪ ਵੀ ਕੀਤਾ ਗਿਆ ਹੈ ਅਤੇ ਕੁਝ ਸਮਾਨ ਜਬਤ ਵੀ ਕੀਤਾ ਹੈ, ਜਿਸ ਦੀ ਹਾਲੇ ਪੜਤਾਲ ਚੱਲ ਰਹੀ ਹੈ।
100 ਤੋਂ ਵੱਧ ਮੁਲਾਜ਼ਮਾ ਨੂੰ ਨਾਲ ਲੈ ਕੇ ਸਰਚ ਅਭਿਆਨ ਚਲਾਇਆ
ਉੱਥੇ ਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਇਨਵੈਸਟੀਗੇਸ਼ਨ ਲਵਦੀਪ ਸਿੰਘ ਗਿੱਲ ਨੇ ਕਿਹਾ ਨਵੇਂ ਸਮਾਜ ਨੂੰ ਸਿਰਜਨ ਲਈ ਇਹ ਕਾਸੋ ਆਪਰੇਸ਼ਨ ਚਲਾਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਵੱਖ-ਵੱਖ ਬਸਤੀਆਂ ਦੇ ਵਿੱਚ ਮੋਗਾ ਅਤੇ ਧਰਮਕੋਟ ਵਿਖੇ 100 ਤੋਂ ਵੱਧ ਮੁਲਾਜ਼ਮਾ ਨੂੰ ਨਾਲ ਲੈ ਕੇ ਇਹ ਕਾਸੋ ਆਪਰੇਸ਼ਨ ਚਲਾਇਆ ਗਿਆ ਹੈ ਅਤੇ ਕੁਝ ਪ੍ਰਾਪਤੀਆਂ ਵੀ ਕੀਤੀਆਂ ਗਈਆਂ ਹਨ ਤੇ ਸਰਚ ਅਭਿਆਨ ਹਾਲੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਾਮ ਤੱਕ ਇਸ ਦੀ ਰਿਪੋਰਟ ਦੇ ਦਿੱਤੀ ਜਾਵੇਗੀ।
ਡੀਐਸਪੀ ਇਨਵੈਸਟੀਗੇਸ਼ਨ ਲਵਦੀਪ ਸਿੰਘ ਗਿੱਲ ਨੇ ਲੋਕਾਂ ਨੂੰ ਕੀਤੀ ਅਪੀਲ
ਉੱਥੇ ਹੀ ਡੀਐਸਪੀ ਇਨਵੈਸਟੀਗੇਸ਼ਨ ਲਵਦੀਪ ਸਿੰਘ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਲਿਸ ਦਾ ਸਾਥ ਦਿਓ ਤਾਂ ਜੋ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹੋ ਜਿਹੇ ਆਪਰੇਸ਼ਨ ਪਬਲਿਕ ਦੇ ਸਾਥ ਨਾਲ ਹੀ ਨੇਪਰੇ ਚੜ ਸਕਦੇ ਹਨ। ਕਿਹਾ ਕਿ ਲੋਕਾਂ ਨੂੰ ਇਹੀ ਅਪੀਲ ਹੈ ਕਿ ਉਨ੍ਹਾਂ ਜੋ ਕੋਈ ਵੀ ਇਤਲਾਹ ਦਿੱਤੀ ਜਾਵੇ ਉਹ ਬਿਲਕੁਲ ਸਹੀ ਹੋਵੇ। ਡੀਐਸਪੀ ਨੇ ਕਿਹਾ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਪਵੇਗਾ ਤਾਂ ਜੋ ਪੰਜਾਬ ਨੂੰ ਪਹਿਲਾਂ ਵਾਲੇ ਪੰਜਾਬ ਦੀ ਤਰ੍ਹਾਂ ਰੰਗਲਾ ਪੰਜਾਬ ਬਣਾ ਸਕੀਏ।