ਮੋਗਾ : ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਅਜੇ ਗਾਂਧੀ ਐਸ.ਐਸ.ਪੀ. ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਮੋਗਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ। ਜਦੋਂ ਮੋਗਾ ਪੁਲਿਸ ਵੱਲੋਂ ਮਿਤੀ: 13-11-2024 ਨੂੰ ਮੇਜਰ ਸਿੰਘ ਉਰਫ ਮੰਨਾ ਪੁੱਤਰ ਰਣਜੀਤ ਸਿੰਘ ਵਾਸੀ ਮਾਣੂਕੇ ਜ਼ਿਲ੍ਹਾ ਮੋਗਾ ਦੇ ਘਰ ਰਾਤ ਸਮੇਂ ਫਾਇਰਿੰਗ ਕਰਨ ਵਾਲੇ ਦੇ ਵਿਅਕਤੀ ਨੂੰ ਕਾਬੂ ਕਰਕੇ ਉਨ੍ਹਾਂ ਪਾਸੇ ਇੱਕ ਪਿਸਟਲ ਦੇਸੀ 30 ਬੋਰ ਸਮੇਤ 1 ਰੌਂਦ ਜਿੰਦਾ 30 ਬਰਾਮਦ ਕੀਤੇ ਹਨ।
ਦੋ ਬੰਦੇ ਫੜੇ ਹੈ ਤੇ ਟੋਟਲ ਤਿੰਨ ਬੰਦੇ ਨੋਮੀਨੇਟ ਕੀਤੇ
ਜਾਣਕਾਰੀ ਦਿੰਦਿਆਂ ਐਸ. ਪੀ. ਡੀ ਬਾਲਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ 13 11 2024 ਨੂੰ ਇਕ ਫਾਇਰਿੰਗ ਹੋਈ ਸੀ। ਸ਼ਾਮ ਨੂੰ ਕਰੀਬ ਤਕਰੀਬਨ ਸ਼ਾਮ ਨੂੰ 7 ਵਜੇ ਜਿਸ ਦੇ ਤਹਿਤ ਐਫਆਈਆਰ ਨੰਬਰ 233 ਅੰਡਰ ਸੈਕਸ਼ਨ 125 ਬੀਐਨਐਸ 27, 54, 59 ਅਰਮ ਐਕਟ ਦੇ ਤਹਿਤ ਅਣਪਛਾਤਿਆਂ ਦੇ ਖਿਲਾਫ ਰਜਿਸਟਰ ਕੀਤੀ ਸੀ। ਇਹ ਫਾਇਰਿੰਗ ਜੋ ਮੇਜਰ ਸਿੰਘ ਦੇ ਘਰ ਵਿੱਚ ਹੋਈ ਸੀ। ਮੋਗਾ ਦੇ ਪਿੰਡ ਮਾਣੂਕੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸੀਆਈਏ ਪੁਲਿਸ ਅਤੇ ਐਸਐਚਓ ਨਿਹਾਲ ਸਿੰਘ ਵਾਲਾ ਨੇ ਦੋ ਬੰਦੇ ਫੜੇ ਹੈ ਅਤੇ ਟੋਟਲ ਤਿੰਨ ਬੰਦੇ ਨੋਮੀਨੇਟ ਕੀਤੇ ਹੈ। ਇਸ ਦੇ ਵਿਨੇ ਕੁਮਾਰ ਉਰਫ ਵਿਨੇ ਸਹੋਤਾ ਜਤਿੰਦਰ ਉਰਫ ਅਰਸ਼ ਅਤੇ ਜਸਪਾਲ ਸਿੰਘ ਜੱਸਾ ਪੁੱਤਰ ਮਹਿੰਦਰ ਸਿੰਘ ਵਾਸੀ ਫਿਰੋਜ਼ਪੁਰ ਇਹ ਤਿੰਨ ਬੰਦੇ ਉਨ੍ਹਾਂ ਨੋਮੀਨੇਟ ਕੀਤੇ ਹਨ। ਇੰਨਾਂ ਵਿੱਚੋਂ ਦੋ ਬੰਦੇ ਅਰੈਸਟ ਕਰ ਲਏ ਗਏ ਹਨ ਅਤੇ ਵਿਨੇ ਕੁਮਾਰ ਜੋ ਗੋਲੀ ਚਲਾਉਣ ਵਾਲਾ ਸੀ ਅਤੇ ਜਤਿੰਦਰ ਜੋ ਮੋਟਰਸਾਈਕਲ 'ਤੇ ਆਇਆ ਸੀ।
30 ਬੋਰ ਦਾ ਪਿਸਟਲ ਬਰਾਮਦ
ਐਸ. ਪੀ. ਡੀ ਬਾਲਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਇਹ ਦੋਨੋਂ ਰਾਈਟਰ ਸੀ ਇੰਨਾ ਨੇ ਗੋਲੀ ਚਲਾਈ ਸੀ, ਇਨ੍ਹਾਂ ਨੇ ਜਸਪਾਲ ਸਿੰਘ ਦੇ ਕਹਿਣ ਤੇ ਗੋਲੀ ਚਲਾਈ ਸੀ। ਜਸਪਾਲ ਸਿੰਘ ਨੇ ਇਨ੍ਹਾਂ ਤੋਂ ਇੱਕ ਪਿਸਟਲ ਇੱਕ ਮੋਬਾਈਲ ਪ੍ਰੋਵਾਈਡ ਕੀਤਾ ਸੀ ਗੋਲੀ ਚਲਾਉਣ ਲਈ ਜਿਸ ਵਿੱਚ ਇਨ੍ਹਾਂ ਕੋਲੋ 30 ਬੋਰ ਦਾ ਪਿਸਟਲ ਬਰਾਮਦ ਕਰ ਲਿਆ ਹੈ। ਜਸਪਾਲ ਸਿੰਘ ਜੋ ਹੁਣ ਫਰੀਦਕੋਟ ਜ਼ੇਲ੍ਹ 'ਚ ਬੰਦ ਹੈ ਅਤੇ ਉਸਨੂੰ ਲੈ ਕੇ ਆਵਾਂਗੇ ਅਤੇ ਉਸ ਤੋਂ ਵੀ ਪੁੱਛ-ਗਿੱਛ ਕੀਤੀ ਜਾਵੇਗੀ।