ਲੁਧਿਆਣਾ : 15 ਸਤੰਬਰ ਨੂੰ ਬੁੱਢੇ ਨਾਲੇ 'ਤੇ ਬੰਨ ਲਗਾਉਣ ਦਾ ਜਿੱਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਐਲਾਨ ਕੀਤਾ ਹੈ ਕਿ ਉੱਥੇ ਹੀ ਦੂਜੇ ਪਾਸੇ ਸੈਂਟਰ ਹਲਕੇ ਦੇ ਐਮਐਲਏ ਇਸ ਮੁੱਦੇ ਨੂੰ ਲੈ ਕੇ ਚਿੰਤਿਤ ਨੇ। ਉਹਨਾਂ ਕਿਹਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੀ ਸਰਕਾਰ ਵੀ ਇਸ ਮਸਲੇ ਦਾ ਹੱਲ ਚਾਹੁੰਦੀ ਹੈ, ਪਰ ਜੇਕਰ ਉਹ ਕਹਿਣ ਕਿ 50 ਸਾਲਾਂ ਦਾ ਮੁੱਦਾ ਦੋ ਸਾਲ ਦੇ ਵਿੱਚ ਹੱਲ ਕਰ ਦਿੱਤਾ ਜਾਵੇ ਤਾਂ ਇਹ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਕੰਮ ਕੀਤੇ ਹਨ ਉਹ ਸਾਡੀ ਸਰਕਾਰ ਕਿਵੇਂ ਦੋ ਸਾਲ 'ਚ ਠੀਕ ਕਰ ਦੇਵੇਗੀ।
ਵਿਧਾਨ ਸਭਾ ਦੇ ਵਿੱਚ ਵੀ ਬੋਲਣ ਦਾ ਪੂਰਾ ਹੱਕ: ਉੱਥੇ ਹੀ ਐਮਐਲਏ ਗੋਗੀ ਵੱਲੋਂ ਅਫਸਰਾਂ 'ਤੇ ਕੰਮ ਨਾ ਕਰਨ ਦੇ ਲਾਏ ਇਲਜ਼ਾਮਾਂ ਨੂੰ ਵੀ ਉਹਨਾਂ ਕਿਹਾ ਕਿ ਘੱਟੋ ਘੱਟ ਉਹਨਾਂ ਨੇ ਇਹ ਮੁੱਦਾ ਤਾਂ ਚੁੱਕਿਆ ਚੰਗੀ ਗੱਲ ਹੈ। ਉਹਨਾਂ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ। ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਵੀ ਬੋਲਣ ਦਾ ਪੂਰਾ ਹੱਕ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਅਸਲ ਸ਼ਾਹੀ ਦੇ ਮੁੱਦੇ 'ਤੇ ਗੱਲ ਕੀਤੀ ਹੈ। ਐਮਐਲਏ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਉਹਨਾਂ ਨੇ ਵੀ ਵਿਧਾਨ ਸਭਾ ਦੇ ਵਿੱਚ ਕਈ ਮੁੱਦੇ ਚੁੱਕੇ ਸਨ। ਉਹਨਾਂ ਕਿਹਾ ਕਿ ਸਾਰਿਆਂ ਨੂੰ ਬੋਲਣ ਦਾ ਸਮਾਂ ਮਿਲਿਆ ਸੀ। ਉਥੇ ਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਗਏ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਤਾਰੀਫ਼ ਕੀਤੀ।
- ਪੰਜਾਬ 'ਚ ਬਚੇ ਹਨ ਸਿਰਫ 6 ਫੀਸਦੀ ਜੰਗਲ, 33 ਫੀਸਦੀ ਦੀ ਲੋੜ, ਵੇਖੋ ਕਿਹੜੇ ਦਰੱਖਤ ਦਾ ਕਿੰਨਾ ਫਾਇਦਾ - forest requirement in Punjab
- ਅਧਿਆਪਕ ਦਿਵਸ 'ਤੇ ਵਿਸ਼ੇਸ਼, ਸਟੇਟ ਅਵਾਰਡੀ ਅਧਿਆਪਕ ਰੂਮਾਨੀ ਅਹੂਜਾ ਨੇ ਗਣਿਤ ਨੂੰ ਬਣਾਇਆ ਸੌਖਾ, ਵਿਦਿਆਰਥੀਆਂ ਦੀ ਬਣੀ ਮਨ ਪਸੰਦ ਅਧਿਆਪਕਾ... - Happy Teachers Day 2024
- "ਇਨਸਾਫ 'ਚ ਦੇਰੀ, ਸਰਕਾਰਾਂ ਦੀ ਢਿੱਲਮੱਠ ਦਾ ਨਤੀਜਾ", ਪੰਜਾਬ ਵਿਧਾਨ ਸਭਾ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਸੀਐਮ ਦੀ ਦੋ ਟੁੱਕ - Punjab Vidhan Sabha Session
15 ਸਤੰਬਰ ਨੂੰ ਬੰਨ ਲਾਉਣ ਦਾ ਐਲਾਨ: ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਮਾਜ ਸੇਵੀ 15 ਸਤੰਬਰ ਨੂੰ ਬੰਨ ਲਾਉਣ ਜਾ ਰਹੇ ਹਨ ਕਿ ਇਸ ਨਾਲ ਵਿਵਾਦ ਨਹੀਂ ਛੱਡ ਜਾਵੇਗਾ ਇਸ ਸੰਬੰਧੀ ਤੁਸੀਂ ਉਹਨਾਂ ਨਾਲ ਕੋਈ ਰਾਬਤਾ ਕਾਇਮ ਕੀਤਾ ਹੈ ਜਾਂ ਨਹੀਂ ਤਾਂ ਉਹਨਾਂ ਕਿਹਾ ਕਿ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਜੋ ਉਹਨਾਂ ਦੀ ਦਿੱਕਤ ਹੈ ਜੋ ਪਰੇਸ਼ਾਨੀ ਹੈ ਉਸ ਦਾ ਮਸਲੇ ਦਾ ਹੱਲ ਕਰਨ ਲਈ ਅਸੀਂ ਵੀ ਯਤਨ ਕਰ ਰਹੇ ਹਨ। ਉਹਨਾਂ ਕਿਹਾ ਜੇਕਰ ਬੰਨ ਲਾਉਣਾ ਹੀ ਹੱਲ ਹੁੰਦਾ ਤਾਂ ਅਸੀਂ ਵੀ ਉਹਨਾਂ ਦੇ ਨਾਲ ਬੰਨ ਲਾਉਣ ਦੇ ਵਿੱਚ ਸ਼ਾਮਿਲ ਹੁੰਦੇ ਪਰ ਬੰਨ ਲਾਉਣ ਨਾਲ ਇਸ ਦਾ ਹੱਲ ਨਹੀਂ ਹੋਵੇਗਾ।