ਸ੍ਰੀ ਮੁਕਤਸਰ ਸਾਹਿਬ : ਹਲਕੇ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਰਾਤ ਸਮੇਂ ਮੁੱਖ ਮਾਰਗ 'ਤੇ ਇੱਕ ਲੁਟੇਰੇ ਨੂੰ ਕਾਬੂ ਕੀਤਾ। ਕਾਕਾ ਬਰਾੜ ਇੱਕ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸੀ ਕਿ ਰਸਤੇ ਵਿੱਚ ਤਿੰਨ ਵਿਅਕਤੀ ਇੱਕ ਤੋਂ ਲੁੱਟ ਦੀ ਕੋਸ਼ਿਸ਼ ਕਰ ਰਹੇ ਸਨ, ਜਿੰਨ੍ਹਾ ਚੋਂ ਇੱਕ ਨੂੰ ਮੌਕੇ 'ਤੇ ਕਾਬੂ ਕੀਤਾ ਜਦਕਿ ਦੋ ਫਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੋਟਰਸਾਈਕਲ ਸਮੇਤ ਲੜਕੇ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਕੋਲੋਂ ਇੱਕ ਤੇਜ਼ਧਾਰ ਹਥਿਆਰ ਬਰਾਮਦ ਹੋਇਆ।
ਵਿਆਹ ਸਮਾਗਮ ਤੋਂ ਪਰਤ ਰਹੇ ਸਨ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਨੇ ਦੱਸਿਆ ਕਿ ਉਹ ਆਪਣੀ ਸੁਰੱਖਿਆ ਨਾਲ ਕੋਟਕਪੂਰਾ ਰੋਡ ਸਥਿਤ ਪੈਲਸ 'ਚ ਚੱਲ ਰਹੇ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ। ਜਦ ਉਹ ਸਰਕਾਰੀ ਕਾਲਜ ਕੋਲ ਪਹੁੰਚੇ ਤਾਂ ਦੇਖਿਆ ਕਿ ਤਿੰਨ ਮੋਟਰਸਾਇਕਲ ਸਵਾਰ ਨੌਜਵਾਨ ਇਕ ਵਿਅਕਤੀ ਤੋਂ ਕੁਝ ਸਾਮਾਨ ਖੋਹ ਰਹੇ ਸਨ ਤੇ ਦੇਖਦੇ ਹੀ ਦੇਖਦੇ ਉਹ ਉੱਥੋਂ ਫਰਾਰ ਹੋ ਗਏ। ਉਸੇ ਸਮੇਂ ਉਨ੍ਹਾਂ ਨੇ ਗੱਡੀ ਲੁਟੇਰਿਆਂ ਦੇ ਪਿੱਛੇ ਲਾ ਲਈ। ਮੋਟਰਸਾਈਕਲ ਸਵਾਰ ਲੁਟੇਰੇ ਸੂਏ ਦੇ ਨਾਲ-ਨਾਲ ਹੋ ਗਏ। ਇਸ ਦੌਰਾਨ ਵਿਧਾਇਕ ਨੇ ਗੱਡੀ ਤੇਜ਼ ਕਰ ਕੇ ਉਨ੍ਹਾਂ ਦੇ ਅੱਗੇ ਲਗਾ ਲਈ ਤੇ ਮੋਟਰਸਾਈਕਲ ਸਵਾਰ ਡਿੱਗ ਪਏ। ਡਿੱਗਣ ਤੋਂ ਬਾਅਦ ਤਿੰਨੇ ਨੌਜਵਾਨ ਆਦੇਸ਼ ਹਸਪਤਾਲ ਕੋਲ ਬਣੇ ਫਲੈਟਾਂ 'ਚ ਜਾ ਵੜੇ।
ਲੋਕਾਂ ਤੋਂ ਕੀਤੀ ਅਪੀਲ : ਇਸ ਮੌਕੇ ਵਿਧਾਇਕ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਸ ਕਿਸੇ ਨੂੰ ਅਜਿਹੇ ਕਿਸੇ ਅਪਰਾਧ ਅਤੇ ਅਪਰਾਧੀ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੂੰ ਜਰੂਰ ਸੁਚਿਤ ਕੀਤਾ ਜਾਵੇ। ਪੁਲਿਸ ਅਤੇ ਲੋਕ ਹੀ ਮਿਲ ਕੇ ਅਜਿਹੇ ਅਪਰਾਧੀਆਂ ਉਤੇ ਠੱਲ ਪਾ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਦੀਆਂ ਕੋਝੀਆਂ ਹਰਕਤਾਂ ਕਾਰਨ ਪੰਜਾਬ ਦੀ ਸਥਿਤੀ ਖਰਾਬ ਹੁੰਦੀ ਹੈ ਅਤੇ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਹਨ।
- ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਖੋਲ੍ਹੇ ਪੱਤੇ, ਇੰਨ੍ਹਾਂ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ - Lok Sabha Elections
- ਖਾਲਸਾ ਪੰਥ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਜਾਰੀ ਕੀਤਾ ਸੰਦੇਸ਼ - Khalsa Panth Sajna DIVAS
- ਸ਼ਹੀਦ ਪੁੱਤਰ ਨੂੰ ਯਾਦ ਕਰ ਅੱਜ ਵੀ ਭੁੱਬਾਂ ਮਾਰਦੈ ਪਰਿਵਾਰ, ਵਰਦੀ ਵੇਖ ਮਾਂ ਦੇ ਵਹਿ ਗਏ ਅੱਥਰੂ - Shaheed Resham Singh
ਇਸ ਦੋਰਾਨ ਉਨ੍ਹਾਂ ਦੱਸਿਆ ਕਿ ਸੁਰੱਖਿਆ ਵੱਲੋਂ ਇਕ ਨੌਜਵਾਨ ਨੂੰ ਅੰਦਰੋਂ ਕਾਬੂ ਕਰ ਲਿਆ ਗਿਆ। ਬਾਕੀ ਭੱਜਣ 'ਚ ਕਾਮਯਾਬ ਹੋ ਗਏ। ਇਸ ਦੌਰਾਨ ਥਾਣਾ ਸਿਟੀ ਦੇ ਐਸਐਚਓ ਵਰੁਣ ਕੁਮਾਰ ਤੇ ਥਾਣਾ ਸਦਰ ਦੀ ਪੁਲਿਸ ਮੌਕੇ 'ਤੇ ਪਹੁੰਚੇ ਤੇ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਥਾਣੇ ਲੈ ਗਏ।