ਚੰਡੀਗੜ੍ਹ/ ਲੁਧਿਆਣਾ: ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਤਾਂ ਉਥੇ ਹੀ ਦਲ-ਬਦਲੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਜਿਥੇ ਕਾਂਗਰਸ ਨੂੰ ਛੱਡ ਕੇ ਕੋਈ ਆਮ ਆਦਮੀ ਪਾਰਟੀ 'ਚ ਜਾ ਰਿਹਾ ਤਾਂ ਉਥੇ ਹੀ ਕੋਈ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋ ਰਿਹਾ ਹੈ। ਉਥੇ ਹੀ ਲੋਕ ਸਭਾ ਮੈਂਬਰ ਅਤੇ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਕਾਂਗਰਸ ਦਾ ਪੰਜਾ ਛੱਡ ਕੇ ਭਾਜਪਾ ਦੇ ਕਮਲ 'ਤੇ ਸਵਾਰ ਹੋਏ ਹਨ। ਜਿਸ ਨੂੰ ਲੈਕੇ ਸਿਆਸੀ ਪਾਰਾ ਵੀ ਸਿਖਰਾਂ 'ਤੇ ਹੈ।
ਦਾਦੇ ਦੀ ਪੱਗ ਨੂੰ ਲਾਇਆ ਦਾਗ: ਉਥੇ ਹੀ ਸਿਆਸੀ ਵਿਰੋਧੀ ਰਵਨੀਤ ਬਿੱਟੂ 'ਤੇ ਨਿਸ਼ਾਨੇ ਸਾਧ ਰਹੇ ਹਨ। ਜਿਸ ਨੂੰ ਲੈਕੇ 'ਆਪ' ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਰਵਨੀਤ ਬਿੱਟੂ ਮਤਲਬੀ ਹਨ। ਜਿੰਨ੍ਹਾਂ ਨੇ ਵਰਕਰਾਂ ਦਾ ਵਿਸ਼ਵਾਸ਼ ਤੋੜਿਆ ਹੈ, ਕਿਉਂਕਿ ਜੋ ਵਰਕਰ ਉਨ੍ਹਾਂ ਨਾਲ ਪਾਰਟੀ ਦਾ ਝੰਡਾ ਚੁੱਕ ਕੇ ਚੱਲ ਰਹੇ ਸਨ, ਉਨ੍ਹਾਂ ਦਾ ਭਰੋਸਾ ਤੋੜਿਆ ਹੈ। ਉਹਨਾਂ ਕਿਹਾ ਕਿ ਜੋ ਨਿੱਜੀ ਕਾਰਨਾਂ ਕਰਕੇ ਦਲ ਬਦਲੀਆਂ ਕਰਦੇ ਹਨ ਉਹਨਾਂ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੇ ਆਪਣੇ ਦਾਦੇ ਦੀ ਪੱਗ ਨੂੰ ਦਾਗ ਲਗਾਇਆ ਹੈ, ਜਿੰਨ੍ਹਾਂ ਨੇ ਅੱਤਵਾਦ ਪੰਜਾਬ ਤੋਂ ਖ਼ਤਮ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਸ ਲਈ ਹੀ ਉਹ ਕਹਿੰਦੇ ਹਨ ਕਿ ਮੰਦਬੁੱਧੀ ਬੱਚਾ ਕਦੋਂ, ਕਿੱਧਰ ਨੂੰ ਚਲਾ ਜਾਵੇ ਇਸ ਦਾ ਪਤਾ ਨਹੀਂ ਚੱਲਦਾ ਹੈ।
ਸਿਆਸਤ ਤੋਂ ਮੋਹ ਭੰਗ: ਉਧਰ ਰਵਨੀਤ ਬਿੱਟੂ ਦੀ ਦਲ ਬਦਲੀ ਨੂੰ ਲੈਕੇ ਟੀਟੂ ਬਾਣੀਆ ਦਾ ਕਹਿਣਾ ਕਿ ਉਨ੍ਹਾਂ ਦਾ ਸਿਆਸਤ ਤੋਂ ਮੋਹ ਭੰਗ ਹੋ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਿਆਸੀ ਲੀਡਰ ਵੋਟਾਂ ਲਈ ਕੁਝ ਵੀ ਕਰ ਸਕਦੇ ਹਨ। ਟੀਟੂ ਬਾਣੀਆ ਨੇ ਕਿਹਾ ਕਿ ਪਾਰਟੀ ਕੋਈ ਮਾੜੀ ਨਹੀਂ ਹੁੰਦੀ, ਸਿਰਫ਼ ਪਾਰਟੀ 'ਚ ਸ਼ਾਮਲ ਲੋਕ ਮਾੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੂੰ ਕਾਂਗਰਸ ਨੇ ਇੰਨਾਂ ਮਾਣ ਦਿੱਤਾ ਅਤੇ ਅਹੁਦੇ ਦਿੱਤੇ ਤੇ ਅੱਜ ਉਸ ਪਾਰਟੀ ਨੂੰ ਛੱਡ ਕੇ ਬਿੱਟੂ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਪਤਾ ਚੱਲ ਗਿਆ ਕਿ ਕਾਂਗਰਸ ਪਾਰਟੀ ਡੁੱਬਦੀ ਨਦੀ ਹੈ, ਪਰ ਜਿਸ ਪਾਰਟੀ ਨੇ ਮਾਣ ਦਿੱਤਾ ਹੋਵੇ ਉਸ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ।
- ਕਾਂਗਰਸ ਨੂੰ ਛੱਡ ਭਾਜਪਾ ਦੇ ਹੋਏ ਰਵਨੀਤ ਬਿੱਟੂ; ਕਾਂਗਰਸੀ ਆਗੂਆਂ ਨੂੰ ਵੀ ਨਹੀਂ ਲੱਗੀ ਭਣਕ, ਬਾਜਵਾ ਬੋਲੇ- ਬਿੱਟੂ ਸੁਰੱਖਿਆ ਦਾ ਲਾਲਚੀ - Congress Reactions
- ਰਵਨੀਤ ਬਿੱਟੂ ਦੇ ਜਾਣ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ! ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੇ ਕਹੀ ਇਹ ਗੱਲ... - Lok Sabha Election 2024
- ਨਸ਼ੇ ਦੀ ਹਾਲਤ ਵਿੱਚ ਟਰੱਕ ਚਾਲਕ ਨੇ ਕੁਚਲਿਆ ਮੋਟਰਸਾਈਕਲ ਸਵਾਰ, ਲਾਈਵ ਵੀਡੀਓ ਆਈ ਸਾਹਮਣੇ - truck driver crushed motorcyclist