ਬਠਿੰਡਾ : ਸ਼ਰਾਰਤੀ ਅਨਸਰਾਂ ਵੱਲੋਂ ਅੱਜ ਸ਼ਰਾਰਤ ਕਰਦਿਆਂ ਬਠਿੰਡਾ ਦਿੱਲੀ ਰੇਲਵੇ ਟਰੈਕ 'ਤੇ ਕਰੀਬ ਇੱਕ ਦਰਜਨ ਸਰੀਏ ਰੱਖ ਦਿੱਤੇ ਗਏ। ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਉਥੇ ਹੀ ਰੇਲਵੇ ਡਰਾਈਵਰ ਦੀ ਚੌਕਸੀ ਦੇ ਚਲਦਿਆਂ ਵੱਡਾ ਹਾਦਸਾ ਟਲ ਗਿਆ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਰੇਲਵੇ ਵਿਭਾਗ ਨੂੰ ਮਿਲੀ ਤਾਂ ਰੇਲਵੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ ਹੈ। ਇਸ ਪੂਰੇ ਘਟਨਾ ਦੇ ਸਮੇਂ ਦਿੱਲੀ ਰੇਲਵੇ ਟਰੈਕ 'ਤੇ ਬਠਿੰਡਾ ਆ ਰਹੀ ਮਾਲ ਗੱਡੀ ਨੂੰ ਤਕਰੀਬਨ 45 ਮਿੰਟ ਤੱਕ ਰੁਕਣਾ ਪਿਆ।
ਮਾਮਲੇ ਦੀ ਪੜਤਾਲ ਸ਼ੁਰੂ
ਉਥੇ ਹੀ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਟਰੈਕ ਉੱਤੇ ਪਏ ਸਰੀਏ ਹਟਾ ਦਿੱਤੇ ਅਤੇ ਨਾਲ ਹੀ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਮਾਮਲੇ ਦੀ ਜਾਂਚ ਕਰਦਿਆਂ ਅਣਪਛਾਤਿਆਂ ਖਿਲਾਫ ਕਾਰਵਾਈ ਕਰਨ ਦੀ ਕਵਾਇਦ ਸ਼ੁਰੂ ਕਰ ਦਿਤੀ ਗਈ ਹੈ ਅਤੇ ਨਾਲ ਹੀ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਸਰੀਏ ਕਿਸੀ ਸ਼ਰਾਰਤ ਦੇ ਤਹਿਤ ਰੱਖੇ ਗਏ ਜਾਂ ਫਿਰ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਕੋਈ ਹੋਰ ਹੈ।
ਦੋਸ਼ੀਆਂ ਨੂੰ ਸਜ਼ਾ ਦੀ ਮੰਗ
ਉਥੇ ਹੀ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਵਾਰਡ ਇੰਚਾਰਜ ਗੌਤਮ ਮਸੀਹ ਨੇ ਕਿਹਾ ਕਿ ਸਵੇਰੇ 7 ਵਜੇ ਸਰੀਏ ਹੋਣ ਦੀ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਮੌਕੇ 'ਤੇ ਉਹਨਾਂ ਪਹੁੰਚ ਕੇ ਵੇਰਵਾ ਲਿਆ। ਉਹਨਾਂ ਕਿਹਾ ਕਿ ਜੋ ਵੀ ਇਸ ਦੇ ਪਿੱਛੇ ਕਾਰਨ ਹੈ ਉਹਨਾਂ ਕਾਰਨਾਂ ਦੀ ਜਾਂਚ ਕਰਕੇ ਪੁਲਿਸ ਮੁਲਜ਼ਮ ਨੂੰ ਸਲਾਖਾਂ ਪਿੱਛੇ ਸੁੱਟੇ ਤਾਂ ਜੋ ਅੱਗੇ ਤੋਂ ਇਹ ਗਲਤੀ ਨਾ ਹੋ ਸਕੇ।
- ਰਾਤੋ ਰਾਤ ਪੁਲਿਸ ਛਾਉਣੀ ਵਿੱਚ ਬਦਲਿਆ ਤਲਵੰਡੀ ਸਾਬੋ ਦਾ ਇਹ ਪਿੰਡ, ਗੈਸ ਪਾਈਪ ਪਾਉਣ ਨੂੰ ਲੈਕੇ ਆਹਮੋ-ਸਾਹਮਣੇ ਕਿਸਾਨ ਤੇ ਪ੍ਰਸ਼ਾਸਨ - farmers and administration clashed
- ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸ਼ਰਧਾਲੂ ਨੇ ਖ਼ੁਦ ਨੂੰ ਮਾਰੀ ਗੋਲੀ, ਪੁਲਿਸ ਮੁਲਾਜ਼ਮ ਤੋਂ ਖੋਹੀ ਸੀ ਪਿਸਤੌਲ, ਜਾਂਚ ਜਾਰੀ - migrant pilgrim shot himself
- ਕੀ ਹੈ ਜਲੰਧਰ 'ਚ ਫੈਲੀ ਅਮੋਨੀਆ ਗੈਸ? ਕਿੰਨੀ ਹੈ ਖ਼ਤਰਨਾਕ ਅਤੇ ਕਿਨ੍ਹਾਂ ਚੀਜ਼ਾਂ 'ਚ ਹੁੰਦੀ ਹੈ ਇਸਦੀ ਵਰਤੋੋਂ? ਪੜ੍ਹੋ ਖਾਸ ਰਿਪੋਰਟ - AMMONIA GAS LEAKAGE
ਉਥੇ ਹੀ ਰੇਲਵੇ ਵਿਭਾਗ ਦੇ ਮੁਲਾਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਤੜਕੇ ਹੀ ਜਦੋਂ ਰੇਲ ਲੈਕੇ ਪਹੁੰਚੇ ਤਾਂ ਇਥੇ ਸਰੀਏ ਵਿਸ਼ੇ ਹੋਏ ਸਨ। ਜਿਸ ਦਾ ਤੁਰੰਤ ਪਤਾ ਲਗਦੇ ਹੀ ਸਾਰੀ ਕਾਰਵਾਈ ਕੀਤੀ ਗਈ ਅਤੇ ਰੇਲ ਸਰਵਿਸ ਮੁੜ ਤੋਂ ਬਹਾਲ ਕੀਤੀ ਗਈ।