ਬਠਿੰਡਾ: ਅਕਸਰ ਹੀ ਸਰਕਾਰੀ ਸਕੂਲਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸੁਣਨ ਨੂੰ ਮਿਲਦੀਆਂ ਹਨ ਪਰ ਜੇਕਰ ਬਠਿੰਡਾ ਦੇ ਸਰਕਾਰੀ ਮੈਰੀਟੇਰੀਅਸ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਅਤੇ ਅੱਠਵੀਂ ਦੇ ਨਤੀਜਿਆਂ ਵਿੱਚ ਇਸ ਸਕੂਲ ਨੇ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਜ਼ਿਲ੍ਹਾ ਬਠਿੰਡਾ ਵਿੱਚੋਂ ਬਾਰਵੀਂ ਦੇ ਨਤੀਜਿਆਂ ਵਿੱਚ 30 ਪੁਜੀਸ਼ਨਾਂ ਵਿੱਚੋਂ ਇਕੱਲੇ ਮੈਰੀਟੋਰੀਅਸ ਸਕੂਲ ਬਠਿੰਡਾ ਦੇ 23 ਵਿਦਿਆਰਥੀਆਂ ਨੇ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ।
ਪੰਜਾਬ ਭਰ 'ਚ ਤੀਜਾ ਸਥਾਨ: ਇਸ ਮੌਕੇ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਸਟਾਫ ਦੀ ਅਣਥੱਕ ਮਿਹਨਤ ਸਦਕਾ ਅਤੇ ਵਿਦਿਆਰਥੀਆਂ ਵੱਲੋਂ ਸਿੱਖਿਆ ਨੂੰ ਲੈ ਕੇ ਦਿਖਾਈ ਗਈ ਰੁਚੀ ਤੋਂ ਬਾਅਦ ਹੀ ਇਹ ਮੁਕਾਮ ਹਾਸਿਲ ਹੋਇਆ ਹੈ। ਉਹਨਾਂ ਦੱਸਿਆ ਕਿ ਬਾਰ੍ਹਵੀਂ ਕਲਾਸ ਦੇ ਪੰਜਾਬ ਭਰ ਵਿੱਚ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਅਸ਼ਵਨੀ ਕੁਮਾਰ ਜੋ ਉਹਨਾਂ ਦੇ ਸਕੂਲ ਵਿੱਚ ਬਾਰ੍ਹਵੀਂ ਕਲਾਸ ਦਾ ਨਾਨ ਮੈਡੀਕਲ ਦਾ ਵਿਦਿਆਰਥੀ ਹੈ। ਉਸ ਨੇ 500 ਵਿੱਚੋਂ 499 ਅੰਕ ਹਾਸਲ ਕੀਤੇ ਹਨ, ਜੋ ਉਨ੍ਹਾਂ ਦੇ ਸਕੂਲ ਲਈ ਮਾਣ ਵਾਲੀ ਗੱਲ ਹੈ ਅਤੇ ਦੂਸਰੇ ਵਿਦਿਆਰਥੀਆਂ ਲਈ ਇਹ ਇੱਕ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੀ ਮੈਰੀਟੋਰੀਅਸ ਸਕੂਲ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਜ਼ਿਲ੍ਹੇ 'ਚ 30 'ਚੋਂ 23 ਸਥਾਨ ਕੀਤੇ ਹਾਸਲ: ਉਥੇ ਹੀ ਮੈਰੀਟੋਰੀਅਸ ਸਕੂਲ ਦੀਆਂ ਵਿਦਿਆਰਥਨਾਂ ਤਨਵੀਰ ਕੌਰ ਅਤੇ ਰੂਬੀਨਾ ਨੇ ਸਕੂਲ ਦੇ ਆਏ ਨਤੀਜਿਆਂ 'ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਇਹ ਉਹਨਾਂ ਲਈ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਹ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹਨਾਂ ਪੁਜ਼ੀਸ਼ਨਾਂ ਪਿੱਛੇ ਪ੍ਰਿੰਸੀਪਲ ਅਤੇ ਸਟਾਫ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਅਤੇ ਇਹ ਵਿਦਿਆਰਥੀ ਉਹਨਾਂ ਲਈ ਪ੍ਰੇਰਨਾ ਸਰੋਤ ਹਨ। ਇਹਨਾਂ ਵਿਦਿਆਰਥੀਆਂ ਨੂੰ ਦੇਖ ਕੇ ਹੀ ਹੋਰਨਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲੇਗੀ ਅਤੇ ਉਹ ਸਿੱਖਿਆ ਵਿੱਚ ਇੱਕ ਨਵਾਂ ਮੁਕਾਮ ਹਾਸਿਲ ਕਰਨਗੇ।
- AAP ਵਿਧਾਇਕ ਦੇ ਵਕੀਲਾਂ ਨੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੂੰ ਭੇਜਿਆ ਮਾਣਹਾਨੀ ਦਾ ਕਾਨੂੰਨੀ ਨੋਟਿਸ - defamation legal notice
- ਕਾਂਗਰਸ ਤੋਂ ਨਰਾਜ਼ ਗੋਲਡੀ ਨੇ ਦਿੱਤਾ ਅਸਤੀਫਾ, ਜਾਣੋ ਕਿਸ ਪਾਰਟੀ ਨਾਲ ਮਿਲਾਉਣਗੇ ਹੱਥ, ਪੜ੍ਹੋ ਪੂਰੀ ਖ਼ਬਰ - lok sabha elections
- 12ਵੀ ਦੇ ਨਤੀਜਿਆਂ ਦਾ ਐਲਾਨ: ਲੁਧਿਆਣਾ ਦੇ ਏਕਮਪ੍ਰੀਤ ਨੇ ਪੰਜਾਬ 'ਚ ਕੀਤਾ ਟੌਪ, ਪਰਿਵਾਰ 'ਚ ਖੁਸ਼ੀ ਦਾ ਮਾਹੌਲ - Announcement of 12th results