ਅੰਮ੍ਰਿਤਸਰ: ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਬੱਚਤ ਭਵਨ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿੱਥੇ ਨੈਸ਼ਨਲ ਹਾਈਵੇਅ, ਲੋਕ ਨਿਰਮਾਣ ਵਿਭਾਗ, ਪੰਜਾਬ ਮੰਡੀ ਬੋਰਡ, ਸਿੰਚਾਈ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਚੱਲ ਰਹੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ: ਇਸ ਦੌਰਾਨ ਤੁੰਗ ਢਾਬ ਡਰੇਨ ’ਤੇ ਲਗਾਏ ਜਾਣ ਵਾਲੇ ਟਰੀਟਮੈਂਟ ਪਲਾਂਟ ਦੇ ਡਿਜ਼ਾਈਨ ਨੂੰ ਅੰਤਿਮ ਰੂਪ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸ਼ਹਿਰ ਦੀਆਂ ਕਈ ਸਮੱਸਿਆਵਾਂ ਸਬੰਧੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਇਸ ਗੱਲ 'ਤੇ ਚਰਚਾ ਕੀਤੀ ਗਈ ਕਿ ਨਹਿਰਾਂ ਜਾਂ ਸੜਕਾਂ ਦੇ ਨਾਲ ਪਏ ਖਾਲੀ ਥਾਵਾਂ 'ਤੇ ਰੁੱਖ ਕਿਵੇਂ ਲਗਾਏ ਜਾਣ ਅਤੇ ਇਸ ਲਈ ਡਰਾਈਵ ਕਿਵੇਂ ਚਲਾਈ ਜਾਵੇ।
- ਪੁਲਿਸ ਨੇ ਬਠਿੰਡਾ ਤੋਂ 41 ਕੁਇੰਟਲ ਭੁੱਕੀ ਕੀਤੀ ਬਰਾਮਦ, ਇੱਕ ਮੁਲਜ਼ਮ ਗ੍ਰਿਫ਼ਤਾਰ - recovered poppy from Bathinda
- ਮਾਨਸਾ 'ਚ ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਅਤੇ ਮੱਛਰ ਦਾ ਹਮਲਾ, ਖੇਤੀਬਾੜੀ ਅਧਿਕਾਰੀਆਂ ਨੇ ਕੀਤਾ ਖੇਤਾਂ ਦਾ ਦੌਰਾ - Attack of pink weevil
- ਬਰਨਾਲਾ 'ਚ ਨਸ਼ੇੜੀਆਂ ਦਾ ਕਹਿਰ, 15 ਸਾਲ ਦੇ ਸਿੱਖ ਬੱਚੇ ਦੀ ਕੁੱਟਮਾਰ ਕਰਕੇ ਖੋਹੇ ਪੈਸੇ, ਸਿਰ ਦੇ ਕੱਟੇ ਵਾਲ - Sikh child hair cut in Barnala
ਵਿਕਾਸ ਕੰਮ ਹੋਣਗੇ ਪੂਰੇ: ਤੁੰਗ ਢਾਬ ਡਰੇਨ ਨੂੰ ਲੈ ਕੇ ਬਹੁਤ ਹੀ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਡਰੇਨ 'ਤੇ ਟਰੀਟਮੈਂਟ ਪਲਾਂਟ ਦੇ ਡਿਜ਼ਾਈਨ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇ ਕੇ ਵਿਭਾਗ ਨੂੰ ਭੇਜੇ ਜਾਣ ਉੱਤੇ ਗੱਲ ਕੀਤੀ ਗਈ। ਇਸ ਸੰਬੰਧੀ ਡੀਸੀ ਨਾਲ ਵੀ ਬੈਠਕ ਕੀਤੀ ਜਾਵੇਗੀ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਹੁਣ ਤੱਕ ਜੋ ਡਿਜ਼ਾਇਨ ਫਾਈਨਲ ਹੈ। ਉਹ ਸਿਰਫ਼ ਪਾਈਪਾਂ ਵਾਲਾ ਹੈ, ਜਿਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਹੱਲ ਨਹੀਂ ਹੋਵੇਗੀ, ਇਸ ਲਈ ਇੱਕ ਹੋਰ ਡਿਜ਼ਾਇਨ ਤਿਆਰ ਕੀਤਾ ਜਾ ਰਿਹਾ ਹੈ ਜੋ ਕੁਝ ਦਿਨਾਂ ਵਿੱਚ ਤਿਆਰ ਹੋ ਕੇ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ। ਡ੍ਰੇਨ ਉੱਤੇ ਕੀਤੀ ਜਾ ਰਹੀ ਸਫਾਈ ਬਾਰੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਬਣਾਏ ਜਾ ਰਹੇ ਪੁਲਾਂ ਬਾਰੇ ਵੀ ਚਰਚਾ ਕੀਤੀ ਗਈ। ਸੋਹੀਆਂ ਰੋਡ ’ਤੇ ਬਣ ਰਹੇ ਪੁਲ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਦਫ਼ਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ’ਤੇ ਹੀ ਹੱਲ ਕਰਵਾਇਆ।