ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਬੁੱਢੇ ਨਾਲੇ ਉੱਤੇ ਬੰਨ੍ਹ ਲਾਉਣ ਦਾ ਐਲਾਨ ਸਮਾਜ ਸੇਵੀ ਸੰਸਥਾਵਾਂ, ਪਬਲਿਕ ਐਕਸ਼ਨ ਕਮੇਟੀ ਅਤੇ ਲੱਖਾ ਸਿਧਾਣਾ ਵੱਲੋਂ ਕੀਤਾ ਗਿਆ ਹੈ। 15 ਸਤੰਬਰ ਦਾ ਦਿਨ ਇਸ ਕੰਮ ਲਈ ਤੈਅ ਕੀਤਾ ਗਿਆ ਹੈ ਅਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਲੁਧਿਆਣਾ ਪਹੁੰਚੇ ਵਾਤਾਵਰਣ ਪ੍ਰੇਮੀ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡੀਸੀ ਨਾਲ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਾਡੀ ਵਿਧਾਨ ਸਭਾ ਕਮੇਟੀ ਦੇ ਨਾਲ ਬੈਠਕ ਹੋਈ ਹੈ ਅਤੇ ਇਸ ਦਾ ਹੱਲ ਬੰਨ੍ਹ ਲਾਉਣ ਤੋਂ ਪਹਿਲਾਂ ਹੀ ਕਰ ਲਿਆ ਜਾਵੇਗਾ।
ਕੈਮੀਕਲ ਮਿਲਾਉਣ ਵਾਲਿਆਂ ਉੱਤੇ ਕਾਰਵਾਈ: ਸੰਤ ਸੀਚੇਵਾਲ ਨੇ ਕਿਹਾ ਕਿ ਬੰਨ੍ਹ ਲਾਉਣ ਦੀ ਗੱਲ ਕਰਨ ਵਾਲੇ ਵੀ ਆਪਣੀ ਜਗ੍ਹਾ ਸਹੀ ਹਨ ਕਿਉਂਕਿ ਜਦੋਂ ਪਹਿਲਾਂ 2009 ਅਤੇ 2012 ਦੇ ਵਿੱਚ ਬੰਨ੍ਹ ਲਗਾਇਆ ਗਿਆ ਸੀ ਉਦੋਂ ਹੀ ਐਸਟੀਪੀ ਪਲਾਂਟ ਲਗਾਏ ਗਏ ਸਨ। ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਿਹੜੇ ਵੀ ਬੁੱਢੇ ਨਾਲੇ ਦੇ ਵਿੱਚ ਗੰਦਾ ਕੈਮੀਕਲ ਮਿਲਾ ਰਹੇ ਹਨ। ਉਹਨਾਂ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ । ਕਿਸੇ ਵੀ ਹਾਲਤ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਪੰਜਾਬ ਸਰਕਾਰ ਇਸ ਉੱਤੇ ਕੰਮ ਕਰ ਰਹੀ ਹੈ ।ਸੀਚੇਵਾਲ ਨੂੰ ਪੁੱਛਿਆ ਗਿਆ ਕਿ 650 ਕਰੋੜ ਲਾਉਣ ਦੇ ਬਾਵਜੂਦ ਵੀ ਬੁੱਢਾ ਨਾਲਾ ਸਾਫ ਨਹੀਂ ਹੋਇਆ ਤਾਂ ਉਹਾਂ ਕਿਹਾ ਕਿ ਉਸ ਦੇ ਵਿੱਚ ਸੁਧਾਰ ਵਿਖਾਈ ਦੇ ਰਿਹਾ ਹੈ ਅਤੇ ਇਸ ਦਾ ਹੱਲ ਜਲਦ ਹੀ ਕੀਤਾ ਜਾ ਰਿਹਾ ਹੈ।
- ਸਾਂਸਦ ਹਰਸਿਮਰਤ ਕੌਰ ਬਾਦਲ ਨੇ ਰਾਮ ਰਹੀਮ ਅਤੇ ਕੰਗਨਾ ਰਨੌਤ ਉੱਤੇ ਕੱਸੇ ਤਿੱਖੇ ਤੰਜ - MP Harsimrat Kaur Badal
- ਲਾਈਵ ਅੱਜ ਭਾਰਤ ਬੰਦ: ਕਿਨ੍ਹਾ ਵਲੋਂ ਹੈ ਭਾਰਤ ਬੰਦ ਦਾ ਸੱਦਾ ਤੇ ਕਿਉਂ ? ਬੰਦ ਦਾ ਕਿੱਥੇ-ਕਿੰਨਾ ਅਸਰ, ਜਾਣੋ ਹਰ ਅੱਪਡੇਟ - Bharat Bandh Live Updates
- ਲੁਧਿਆਣਾ ਵਿੱਚ ਨਹੀਂ ਦਿਖਿਆ ਬੰਦ ਦਾ ਅਸਰ, ਪੁਲਿਸ ਨੇ ਪਬਲਿਕ ਨੂੰ ਕੀਤੀ ਇਹ ਅਪੀਲ - Against SC St Act Bharat Bandh
ਲੋਕਾਂ ਦੇ ਨਾਲ ਸਰਕਾਰ: ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਕਿਸ ਪਾਸੇ ਹਨ ਤਾਂ ਉਹਨਾਂ ਕਿਹਾ ਕਿ ਅਸੀਂ ਲੋਕਾਂ ਦੇ ਨਾਲ ਹਾਂ, ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਹਾਲਾਂਕਿ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਵਿਧਾਇਕ ਖੁਦ ਕਹਿ ਰਹੇ ਨੇ ਕਿ 650 ਕਰੋੜ ਲਾਉਣ ਦੇ ਬਾਵਜੂਦ ਬੁੱਢਾ ਨਾਲ ਸਹੀ ਨਹੀਂ ਹੋਇਆ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਕੋਈ ਨਾ ਕੋਈ ਹੱਲ ਕਰ ਲਿਆ ਜਾਵੇਗਾ। ਅਸੀਂ ਲਗਾਤਾਰ ਮੀਟਿੰਗ ਕਰ ਰਹੇ ਹਾਂ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਸੀਂ ਤਾਂ ਅੰਦਰ ਮੁੱਦਾ ਚੁੱਕ ਸਕਦੇ ਹਾਂ ਅਤੇ ਅਸੀਂ ਰਾਜ ਸਭਾ ਦੇ ਵਿੱਚ ਵੀ ਇਹ ਮੁੱਦਾ ਚੁੱਕਿਆ ਹੈ।