ਮਾਨਸਾ: ਅਕਸਰ ਹੀ ਪ੍ਰੇਮੀ ਅਤੇ ਪ੍ਰੇਮੀਕਾ ਦੇ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਾਲਾ ਹੁਣ ਸਾਹਮਣੇ ਆਇਆ ਜਿੱਥੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਬੇਰਹਿਮੀ ਦੇ ਨਾਲ ਕਤਲ ਕਰਕੇ ਉਸ ਨੂੰ ਅੱਗ ਲਾ ਦਿੱਤੀ। ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ। ਪ੍ਰੇਮਿਕਾ ਪ੍ਰੇਮੀ ਦੇ ਗੁਆਂਢ ਦੇ ਵਿੱਚ ਵਿਆਹੀ ਹੋਈ ਸੀ। ਹਾਲਾਂਕਿ ਇਸ ਕਾਂਡ ਨੂੰ ਕਰਨ ਤੋਂ ਬਾਅਦ ਪ੍ਰੇਮੀ ਫਰਾਰ ਹੋ ਗਿਆ ਅਤੇ ਤਿੰਨ ਘੰਟੇ ਬਾਅਦ ਆਪਣੇ ਘਰ ਆ ਕੇ ਖੁਦ ਵੀ ਖੁਦਕੁਸ਼ੀ ਕਰ ਲਈ।
ਕਿਉਂ ਖ਼ਤਮ ਕੀਤੀਆਂ ਜ਼ਿੰਦਗੀਆਂ
ਦੱਸਿਆ ਜਾ ਰਿਹਾ ਹੈ ਕਿ ਪ੍ਰੇਮਿਕਾ ਦੇ ਆਪਣੇ ਗੁਆਂਡ ਦੇ ਵਿੱਚ ਰਹਿੰਦੇ ਇਸ ਸ਼ਖਸ ਦੇ ਨਾਲ ਪ੍ਰੇਮ ਸੰਬੰਧ ਬਣ ਗਏ ਸੀ। ਜਦੋਂ ਪ੍ਰੇਮਿਕਾ ਦੇ ਪਤੀ ਨੂੰ ਪਤਾ ਲੱਗਿਆ ਤਾਂ ਉਸ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਪ੍ਰੇਮੀਕਾ ਆਪਣਾ ਪਿੱਛਾ ਛੁਡਵਾਉਣਾ ਚਾਹੁੰਦੀ ਸੀ। ਜਦੋਂ ਉਸਨੇ ਪ੍ਰੇਮੀ ਦੇ ਨਾਲ ਬੋਲਣਾ ਬੰਦ ਕਰ ਦਿੱਤਾ ਤਾਂ ਇਹ ਗੱਲ ਬਰਦਾਸ਼ਤ ਨਾ ਕਰਦੇ ਹੋਏ ਆਪਣੇ ਹੀ ਹੱਥੀਂ ਆਪਣੀ ਪ੍ਰੇਮੀਕਾ ਦੀ ਜਾਨ ਲੈ ਲਈ।
ਕਦੋਂ ਵਾਰਦਾਤ ਨੂੰ ਦਿੱਤਾ ਅੰਜ਼ਾਮ
ਪ੍ਰੇਮਿਕਾ ਵੱਲੋਂ ਉਸ ਨੂੰ ਛੱਡਣਾ ਪ੍ਰੇਮੀ ਸਹਿਣ ਨਹੀਂ ਕਰ ਸਕਿਆ ਕਿ ਉਨ੍ਹਾਂ ਦੀ ਗੱਲ ਨਹੀਂ ਹੋ ਰਹੀ ਇਸ ਗੱਲ ਤੋਂ ਗੁੱਸੇ ਦੇ ਵਿੱਚ ਆਏ ਪ੍ਰੇਮੀ ਨੇ ਗਲੀ ਦੇ ਵਿੱਚ ਲੰਘ ਰਹੀ ਪ੍ਰੇਮਿਕਾ ਨੂੰ ਜ਼ਬਰਦਸਤੀ ਧੂਹ ਕੇ ਆਪਣੇ ਘਰ ਦੇ ਵਿੱਚ ਵਾੜਿਆ। ਉਸ ਦੇ ਸਿਰ ਦੇ ਉੱਤੇ ਇੱਟਾਂ ਦੇ ਨਾਲ ਕਈ ਵਾਰ ਕੀਤੇ। ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਨੂੰ ਅੱਗ ਲਾ ਕੇ ਸਾੜਨ ਦੀ ਵੀ ਕੋਸ਼ਿਸ਼ ਕੀਤੀ ਪਰ ਸਮਾਂ ਰਹਿੰਦੇ ਕੁਝ ਲੋਕ ਉੱਥੇ ਪਹੁੰਚਦੇ ਹਨ ਤੇ ਜਲੀ ਹੋਈ ਪ੍ਰੇਮਿਕਾ ਨੂੰ ਜਦੋਂ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਜਾਂਦਾ ਹੈ। ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਪ੍ਰੇਮੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਤਿੰਨ ਘੰਟੇ ਬਾਅਦ ਆਪਣੇ ਘਰ ਦੇ ਵਿੱਚ ਆ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਵੱਲੋਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਗਿਆ।