ETV Bharat / state

ਪੰਚਾਇਤ ਨੇ ਮਿਲ ਕੇ ਬਦਲੀ ਪਿੰਡ ਦੀ ਨੁਹਾਰ, ਦੇਖਦੇ ਹੀ ਰਹਿ ਜਾਓਗੇ ਗੁਰੂ ਨਗਰੀ ਦੇ ਇਸ ਪਿੰਡ ਦੀਆਂ ਤਸਵੀਰਾਂ - Mallu Nangal Village

author img

By ETV Bharat Punjabi Team

Published : Jul 5, 2024, 9:52 AM IST

Updated : Jul 5, 2024, 10:06 AM IST

Mallu Nangal Village In Amritsar: ਕਈ ਵਾਰ ਜੋ ਕੰਮ ਸਰਕਾਰਾਂ ਨਹੀਂ ਕਰ ਪਾਉਂਦੀਆਂ, ਖਾਸ ਕਰ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤਾਂ ਕਰ ਦਿਖਾਉਂਦੀਆਂ ਹਨ । ਫਿਰ ਜਦੋਂ ਪਿੰਡ ਦੇ ਲੋਕਾਂ ਦਾ ਵੀ ਸਾਥ ਹੋਵੇ ਤਾਂ, ਪਿੰਡ ਵੇਖਣਯੋਗ ਬਣਾ ਦਿੱਤਾ ਜਾਂਦਾ ਹੈ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਤੁਸੀ ਵੀ ਦੇਖੋ ਅੰਮ੍ਰਿਤਸਰ ਦੇ ਇਸ ਸੋਹਣੇ ਪਿੰਡ ਦੀਆਂ ਤਸਵੀਰਾਂ, ਪੜ੍ਹੋ ਪੂਰੀ ਖ਼ਬਰ।

Mallu Nangal Village In Amritsar
ਦੇਖਦੇ ਹੀ ਰਹਿ ਜਾਓਗੇ ਇਸ ਪਿੰਡ ਦੀਆਂ ਤਸਵੀਰਾਂ (Etv Bharat (ਰਿਪੋਰਟ- ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ: ਪਿੰਡ ਮੱਲੂਨੰਗਲ ਦੀ ਪੰਚਾਇਤ ਵੱਲੋਂ ਪਿੰਡ ਦੀ ਇੱਕ ਵੱਖਰੀ ਦਿੱਖ ਤਿਆਰ ਕੀਤੀ ਗਈ ਹੈ, ਜੋ ਸ਼ਹਿਰਾਂ ਨੂੰ ਮਾਤ ਦਿੰਦੀ ਹੈ। ਪਿੰਡ ਪੰਚਾਇਤ ਨੇ ਪਿੰਡ ਦੇ ਲੋਕਾਂ ਦੇ ਸਹਿਤ ਸਹੂਲਤਾਂ ਲਈ ਬੜੇ ਵਧਿਆ ਪ੍ਰਬੰਧ ਕੀਤੇ ਗਏ ਹਨ, ਜਿੱਥੇ ਇਹ ਪਿੰਡ ਸਰਕਾਰਾਂ ਨੂੰ ਆਈਨਾ ਦਿਖਾ ਰਿਹਾ ਹੈ। ਜਿਹੜਾ ਕੰਮ ਸਰਕਾਰਾਂ ਸ਼ਹਿਰਾਂ ਵਿੱਚ ਨਹੀਂ ਕਰ ਸਕੀਆਂ, ਉਹ ਪਿੰਡ ਦੀ ਪੰਚਾਇਤ ਨੇ ਪਿੰਡ ਵਿੱਚ ਕਰਕੇ ਦਿਖਾਇਆ ਹੈ। ਅਜਿਹੇ ਪ੍ਰਬੰਧ ਅਤੇ ਪਿੰਡ ਦੀ ਸੁੰਦਰਤਾ ਦੇਖ ਕੇ ਤੁਸੀ ਵੀ ਕਹਿ ਉਠੋਗੇ - 'ਵਾਹ'।

ਛੱਪੜ ਨੂੰ ਪਿੰਡ ਦੀ ਸੁਖਨਾ ਝੀਲ ਬਣਾਈ: ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੀਆਂ ਸੜਕਾਂ, ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ ਤੇ ਗਲੀਆਂ ਦੇ ਬਹੁਤ ਹੀ ਸੁਚੱਜੇ ਪ੍ਰਬੰਧ ਕੀਤੇ ਹਨ। ਉੱਥੇ ਹੀ ਅੱਜ ਤੁਹਾਨੂੰ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਰਾਹੀ ਮੁਲਾਕਾਤ ਕਰਵਾਉਂਦੇ ਹਾਂ ਪਿੰਡ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੱਲੂਨੰਗਲ ਵਿੱਚ ਗੰਦਗੀ ਭਰੇ ਛੱਪੜ ਦੀ ਥਾਂ ਉੱਤੇ ਉਨ੍ਹਾਂ ਵਲੋਂ ਝੀਲ ਬਣਾਈ ਗਈ ਹੈ, ਜੋ ਕਿ ਚੰਡੀਗੜ੍ਹ ਦੀ ਸੁਖਨਾ ਲੇਕ ਦਾ ਭੁਲੇਖਾ ਪਾਉਂਦੀ ਹੈ।

ਸੱਥ ਤੋਂ ਲੈ ਕੇ ਸਕੂਲ 'ਚ ਵੀ ਵਧੀਆਂ ਪ੍ਰਬੰਧ: ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਪਾਰਕਾਂ ਵੀ ਬਣਾਈਆਂ ਗਈਆਂ ਹਨ। ਇਸ ਝੀਲ ਵਿੱਚ ਫੁਆਰੇ ਵੀ ਚੱਲਦੇ ਹਨ। ਝੀਲ ਵਿੱਚ ਬੱਤਖਾਂ ਵੀ ਛੱਡੀਆਂ ਗਈਆਂ ਹਨ ਤੇ ਕਿਸ਼ਤੀਆਂ ਵੀ ਚੱਲਦੀਆਂ ਹਨ। ਲੋਕ ਇਸ ਦੇ ਆਲੇ ਦੁਆਲੇ ਸੈਰ ਕਰਦੇ ਹਨ। ਸਪੀਕਰ ਹਰ ਇੱਕ ਗਲੀ ਵਿੱਚ ਲਗਾਏ ਗਏ ਹਨ, ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਹੁੰਦੀ ਗੁਰਬਾਣੀ ਪਿੰਡ ਵਿੱਚ ਸੁਣੀ ਜਾ ਸਕੇ। ਸਕੂਲ ਬਹੁਤ ਹੀ ਵਧੀਆ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਦਾਖਲ ਹੁੰਦੇ ਹੀ ਵਧੀਆ ਵਿਰਾਸਤੀ ਸਲੋਗਨ ਲਗਾਏ ਗਏ ਹਨ। ਬਜ਼ੁਰਗਾਂ ਦੇ ਬੈਠਣ ਦੇ ਲਈ ਵਧੀਆ ਜਗ੍ਹਾ ਬਣਾਈ ਗਈ ਹੈ, ਜਿੱਥੇ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਮਾਰਦੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਪਹਿਲਾਂ ਲੋਕ ਪੁਰਾਣੇ ਬੋਹੜ-ਪਿੱਪਲ ਹੇਠਾਂ ਬੈਠ ਕੇ ਦਿਨ ਹੋਲਾ ਕਰਦੇ ਸੀ, ਪਰ ਸਾਡੇ ਵੱਲੋਂ ਬੜੀ ਵਧੀਆ ਸੱਥ ਬਣਾਈ ਗਈ ਹੈ, ਜਿੱਥੇ ਪੱਖੇ ਲਗਾਏ ਗਏ ਹਨ।

ਲੱਗੀਆਂ ਪਾਣੀ ਵਾਲੀਆਂ ਏਟੀਐਮ ਮਸ਼ੀਨਾਂ: ਪਿੰਡ ਵਾਸੀਆਂ ਨੇ ਕਿਹਾ ਕਿ 2019 ਵਿੱਚ ਸਾਡੀ ਪੰਚਾਇਤ ਬਣੀ ਸੀ। ਇੱਥੇ ਪੀਣ ਵਾਲੇ ਪਾਣੀ ਦਾ ਬਹੁਤ ਗੰਦਾ ਹਾਲ ਸੀ। ਫਿਰ ਪੰਚਾਇਤ ਨੇ ਉਸ ਨੂੰ ਸਾਫ ਸੁੰਦਰ ਕਰਕੇ ਉਸ ਵਿੱਚ ਪਾਰਕ ਬਣਾ ਦਿੱਤਾ ਤੇ ਘਰ-ਘਰ ਵਿਚ ਸਾਫ਼ ਪਾਣੀ ਵੀ ਜਾਣ ਲੱਗ ਪਿਆ। ਵਾਟਰ ਸਪਲਾਈ ਮਹਿਕਮੇ ਵੱਲੋਂ ਵੀ ਸਾਨੂੰ ਬਹੁਤ ਵਧੀਆ ਏਟੀਐਮ ਮਸ਼ੀਨਾਂ ਮਹੱਈਆ ਕਰਵਾਈ ਗਈਆਂ ਹਨ। ਪਿੰਡ ਦਾ ਹਰ ਘਰ ਏਟੀਐਮ ਕਾਰਡ ਦੀ ਵਰਤੋਂ ਕਰਦੇ ਹੋਏ ਪਾਣੀ ਲੈ ਜਾਂਦਾ ਹੈ।

ਭੱਵਿਖ ਦੀ ਯੋਜਨਾ ਤਿਆਰ: ਮੱਲੂਨੰਗਲ ਨੇ ਵਾਸੀਆਂ ਨੇ ਕਿਹਾ ਕਿ ਅਸੀਂ ਹੋਰ ਵੀ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਪੰਚਾਇਤ ਨਾਲ ਮਿਲ ਕੇ ਆਪਣੇ ਪਿੰਡਾਂ ਦੀ ਦਿੱਖ ਨੂੰ ਹੋਰ ਵਧੀਆਂ ਬਣਾ ਸਕਦੇ ਹਨ। ਉਨ੍ਹਾਂ ਕਿਹਾ ਆਪਣੇ ਪਿੰਡ ਵਿੱਚ ਆਮ ਲੋਕਾਂ ਦੇ ਹਰ ਮਸਲੇ ਸੁਲਝਾਉਣ ਲਈ ਵੱਖ-ਵੱਖ ਜਿੰਮਾ ਵੱਖ-ਵੱਖ ਕਮੇਟੀ ਮੈਂਬਰ ਬਣਾ ਕੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਸੰਭਾਲ ਦੇ ਮੱਦੇਨਜ਼ਰ ਪਿੰਡ ਵਿੱਚ ਬੂਟੇ ਲਗਾਏ ਗਏ ਹਨ। ਭਵਿੱਖ ਵਿੱਚ ਜਿੰਮ ਅਤੇ ਖੇਡ ਸਟੇਡੀਅਮ ਬਣਾਉਣ ਅਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਵੀ ਯੋਜਨਾ ਹੈ।

Last Updated : Jul 5, 2024, 10:06 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.