ਬਠਿੰਡਾ: ਇੱਥੋਂ ਦੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਬੀਤੀ ਰਾਤ ਪਿੰਡ ਲਹਿਰਾ ਮੁਹੱਬਤ ਵਿਖੇ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਨੇੜੇ ਵੱਡਾ ਭਿਆਨਕ ਹਾਦਸਾ ਵਾਪਰ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਲਵੇ ਦਾ ਫਾਟਕ ਲੱਗਿਆ ਹੋਇਆ ਸੀ ਤੇ ਰੇਲਵੇ ਫਾਟਕ ਦੇ ਲੱਗੇ ਹੋਣ ਕਾਰਨ ਪਿਛੋਂ ਆ ਰਹੇ ਕੈਂਟਰ ਚਾਲਕ ਵੱਲੋਂ ਕਰੀਬ ਅੱਧੀ ਦਰਜਨ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਗਈ।
ਰੇਲਵੇ ਫਾਟਕ ਬੰਦ ਹੋਣ ਕਾਰਨ ਹਾਦਸਾ: ਇਸ ਟੱਕਰ ਦੌਰਾਨ ਕਾਰਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਗੱਡੀਆਂ ਪਲਟ ਗਈਆਂ। ਇਸ ਦੌਰਾਨ ਕਈ ਲੋਕ ਜ਼ਖ਼ਮੀ ਵੀ ਹੋਏ। ਉਥੇ ਹੀ ਘਟਨਾ ਦਾ ਪਤਾ ਚੱਲਦੇ ਹੀ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮੌਕੇ ਰਾਹਗੀਰਾਂ ਦਾ ਕਹਿਣਾ ਸੀ ਕਿ ਜਦੋਂ ਇਹ ਸੜਕ 'ਤੇ ਟੋਲ ਪਲਾਜ਼ਾ ਲੱਗਿਆ ਹੈ ਤਾਂ ਇਥੇ ਫਾਟਕ ਕਿਉਂ ਲੱਗਦੇ ਹਨ। ਉੁਨ੍ਹਾਂ ਕਿਹਾ ਕਿ ਹੁਣ ਇੰਨਾਂ ਵੱਡਾ ਹਾਦਸਾ ਵਾਪਰ ਜਾਣ ਤੋਂ ਬਾਅਦ ਇਸ ਲਈ ਕੌਣ ਜਿੰਮੇਵਾਰ ਹੈ। ਜਦੋਂ ਲੋਕਾਂ ਵੱਲੋਂ ਟੋਲ ਟੈਕਸ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੂੰ ਸੜਕ ਕਲੀਅਰ ਕਿਉਂ ਨਹੀਂ ਮਿਲਦੀ।
ਹਾਦਸੇ 'ਚ ਕਈ ਵਾਹਨ ਆਪਸ 'ਚ ਟਕਰਾਏ: ਉਧਰ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਅੱਧੀ ਰਾਤ ਦੇ ਕਰੀਬ ਇਹ ਘਟਨਾ ਵਾਪਰੀ ਹੈ, ਜਿਸ ਵਿੱਚ ਅੱਧੀ ਦਰਜਨ ਦੇ ਕਰੀਬ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਇਹ ਘਟਨਾ ਫਾਟਕ ਲੱਗੇ ਹੋਣ ਕਾਰਨ ਵਾਪਰੀ ਹੈ ਅਤੇ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਕੈਂਟਰ ਚਾਲਕ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ ਹੈ।
- ਮੌਸਮ ਨੇ ਤੋੜੇ ਸਾਰੇ ਰਿਕਾਰਡ, ਬਠਿੰਡਾ 'ਚ ਪਾਰਾ ਪਹੁੰਚਿਆ 48 ਤੋਂ ਪਾਰ, ਆਉਂਦੇ ਦਿਨਾਂ ਲਈ ਰੈਡ ਅਲਰਟ ਜਾਰੀ - Red alert issued due to heat
- ਨਿਰਮਲਾ ਸੀਤਾਰਮਨ ਤੇ ਪੀਯੂਸ਼ ਗੋਇਲ ਦਾ ਪੰਜਾਬ ਦੌਰਾ, ਲੁਧਿਆਣਾ ਤੋਂ ਭਾਜਪਾ ਉਮੀਦਵਾਰ ਲਈ ਕਰਨਗੇ ਰੋਡ ਸ਼ੋਅ - Lok Sabha Election Campaign
- ਹਾਈਕੋਰਟ ਤੋਂ ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ, ਰਣਜੀਤ ਕਤਲ ਕੇਸ 'ਚ ਕੋਰਟ ਨੇ ਕੀਤਾ ਬਰੀ - Ram Rahim acquitted in murder case