ਲੁਧਿਆਣਾ: ਜ਼ਿਲ੍ਹਾ ਲੁਧਿਆਣ ਦੇ ਰੇਲਵੇ ਸਟੇਸ਼ਨ ਉੱਤੇ ਜੀਆਰਪੀ ਪੁਲਿਸ ਵੱਲੋਂ ਆਰਪੀਐਫ ਦੇ ਨਾਲ ਮਿਲ ਕੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਕੋਲੋਂ 15 ਕਿੱਲੋ ਦੇ ਕਰੀਬ ਅਫੀਮ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਪਟਿਆਲਾ ਰੇਂਜ ਜੀਆਰਪੀ ਦੇ ਏਆਈਜੀ ਅਮਰਪ੍ਰੀਤ ਸਿੰਘ ਘੁੰਮਣ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਏਆਈਜੀ ਮੁਤਾਬਿਕ ਮੁਲਜ਼ਮ ਨੇ ਇਹ ਅਫੀਮ ਝਾਰਖੰਡ ਤੋਂ ਖਰੀਦੀ ਸੀ ਅਤੇ ਅੱਗੇ ਉਹ ਫਗਵਾੜਾ ਜਾ ਰਿਹਾ ਸੀ, ਫਗਵਾੜਾ ਦੇ ਵਿੱਚ ਜਾ ਕੇ ਉਸ ਨੇ ਅੱਗੇ ਇਹ ਡਿਲੀਵਰੀ ਦੇਣੀ ਸੀ ਪਰ ਪੁਲਿਸ ਨੇ ਸ਼ੱਕ ਦੇ ਤਹਿਤ ਜਦੋਂ ਉਸ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ ਇਹ ਅਫੀਮ ਦੀ ਖੇਪ ਬਰਾਮਦ ਹੋਈ। ਏਆਈਜੀ ਨੇ ਦੱਸਿਆ ਕਿ ਮੁਲਜ਼ਮ ਪਹਿਲਾ ਵੀ ਇਸ ਰੂਟ ਉੱਤੇ ਹੀ ਅਫੀਮ ਲਿਆ ਕੇ ਅੱਗੇ ਸਪਲਾਈ ਕਰ ਚੁੱਕਾ ਹੈ। ਉਹਨਾਂ ਕਿਹਾ ਕਿ ਅਸੀਂ ਹੋਰ ਇਸ ਦੀ ਡਿਟੇਲ ਕੱਢ ਰਹੇ ਹਾਂ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ।
ਜੀ ਆਰ ਪੀ ਦੇ ਏਆਈਜੀ ਪਟਿਆਲਾ ਰੇਂਜ ਵੱਲੋਂ ਪ੍ਰੈਸ ਕਾਨਫਰਸ ਕਰਕੇ ਹੋਰ ਜਾਣਕਾਰੀ ਦਿੱਤੀ ਗਈ ਕਿ ਜੀਆਰਪੀ ਦੇ ਇੰਸਪੈਕਟਰ ਪਰਵਿੰਦਰ ਸਿੰਘ ਵੱਲੋਂ ਐਸਪੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਪਲੈਟਫਾਰਮ ਉੱਤੇ ਤੈਨਾਤ ਸਨ ਅਤੇ ਉਹਨਾਂ ਨੇ ਜਦੋਂ ਲਾਡੋਵਾਲ ਵੱਲ ਤੋਂ ਆ ਰਹੇ ਇੱਕ ਸ਼ਖਸ ਨੂੰ ਪਲੇਟਫਾਰਮ ਉੱਤੇ ਪੁਲਿਸ ਨੂੰ ਵੇਖਦਿਆਂ ਹੀ ਪਿੱਛੇ ਮੁੜਦੇ ਵੇਖਿਆ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ। ਜਿਸ ਤੋਂ ਬਾਅਦ ਜਦੋਂ ਉਸਦੀ ਚੈਕਿੰਗ ਕੀਤੀ ਗਈ, ਤਾਂ ਉਸ ਕੋਲੋਂ 15 ਕਿਲੋ ਅਫੀਮ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਉਹਨਾਂ ਦੱਸਿਆ ਕਿ ਇਹ ਵੱਡੀ ਕਾਮਯਾਬੀ ਹੈ ਕਿਉਂਕਿ ਮੁਲਜ਼ਮ ਪਹਿਲਾਂ ਵੀ ਇਸੇ ਰੂਟ ਉੱਤੇ ਕਈ ਵਾਰ ਅਫੀਮ ਦੀ ਇਹ ਖੇਪ ਲਿਆ ਕੇ ਅੱਗੇ ਸਪਲਾਈ ਕਰ ਰਿਹਾ ਸੀ ਮੁਲਜ਼ਮ ਇਹ ਝਾਰਖੰਡ ਤੋਂ ਅਫੀਮ ਲੈ ਕੇ ਆਇਆ ਸੀ ਅਤੇ ਉਸ ਨੇ ਫਗਵਾੜਾ ਜਾਣਾ ਸੀ। ਫਗਵਾੜਾ ਜਾ ਕੇ ਉਸ ਨੇ ਇਹ ਅੱਗੇ ਸਪਲਾਈ ਕਰਨੀ ਸੀ। ਉਹਨਾਂ ਦੱਸਿਆ ਕਿ ਮੁਲਜ਼ਮ ਝਾਰਖੰਡ ਤੋਂ ਸਸਤੀ ਅਫੀਮ ਲਿਆ ਕੇ ਅੱਗੇ ਪੰਜਾਬ ਦੇ ਵਿੱਚ ਮਹਿੰਗੀਆਂ ਕੀਮਤਾਂ ਉੱਤੇ ਵੇਚਦਾ ਸੀ ਅਤੇ ਇੰਟਰਸਟੇਟ ਡਰੱਗ ਦਾ ਉਹ ਰੈਕਟ ਚਲਾ ਰਿਹਾ ਸੀ, ਜਿਸ ਦਾ ਜੀਆਰਪੀ ਨੇ ਨੈਟਵਰਕ ਤੋੜਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।