ਲੁਧਿਆਣਾ: ਪੁਲਿਸ ਨੇ ਲੁਧਿਆਣਾ ਵਿੱਚ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ ਹੈ ਅਤੇ ਇਹ ਹਥਿਆਰ ਦੋ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਹਨ। ਇਹਨਾਂ ਮੁਲਜ਼ਮਾਂ ਦੇ ਕੋਲੋਂ ਅੱਠ ਪਿਸਤੌਲ, 8 ਮੈਗਜ਼ੀਨ, 160 ਰੋਂਦ, ਡੀਐਸਪੀ ਦੀਆਂ ਵਰਦੀ ਵਿੱਚ ਤਸਵੀਰਾਂ, ਦੋ ਹੱਥ ਕੜੀਆਂ, ਸੀਨੀਅਰ ਸੁਪਰੀਟੈਂਟ ਪੁਲਿਸ ਜਗਰਾਓ ਦਿਹਾਤੀ ਦੀ ਮੋਹਰ, ਵੱਖ-ਵੱਖ ਤਿੰਨ ਨੰਬਰ ਪਲੇਟਾਂ, ਪੰਜ ਮੋਬਾਇਲ ਫੋਨ ਅਤੇ ਇੱਕ ਫੋਰਚੂਨਰ ਗੱਡੀ ਵੀ ਬਰਾਮਦ ਕੀਤੀ ਗਈ ਹੈ ਜੋ ਕਿ ਮੋਹਾਲੀ ਨੰਬਰ ਹੈ। ਇਹਨਾਂ ਮੁਲਜ਼ਮਾਂ ਉੱਤੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੇ ਵਿੱਚ ਛੇ ਦੇ ਕਰੀਬ ਮਾਮਲੇ ਦਰਜ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਵਾਰਦਾਤਾਂ ਨੂੰ ਅੰਜਾਮ: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਿਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੀ ਸ਼ਨਾਖਤ ਤਜਿੰਦਰ ਪਾਲ ਸਿੰਘ ਵਾਸੀ ਲੁਧਿਆਣਾ ਅਤੇ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਵਾਸੀ ਲੁਧਿਆਣਾ ਵਜੋਂ ਹੋਈ ਹੈ, ਦੋਵੇਂ ਹੀ ਲੁਧਿਆਣਾ ਦੇ ਰਹਿਣ ਵਾਲੇ ਹਨ। ਇਹਨਾਂ ਮੁਲਜ਼ਮਾਂ ਵੱਲੋਂ ਜ਼ਿਆਦਾਤਰ ਫਿਰੋਤੀ ਲਈ ਕਾਲਾਂ ਵੀ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਹੀ ਕੀਤੀਆਂ ਜਾਂਦੀਆਂ ਸਨ। ਇਹਨਾਂ ਵੱਲੋਂ ਦੋ ਕਾਰੋਬਾਰੀਆਂ ਤੋਂ ਫਿਲਹਾਲ ਫਿਰੌਤੀ ਦੇ ਪੈਸੇ ਲਏ ਗਏ ਸਨ। ਪੁਲਿਸ ਨੇ ਕਿਹਾ ਕਿ ਉਹਨਾਂ ਦਾ ਨਾਂ ਨਹੀਂ ਲਿਆ ਜਾ ਸਕਦਾ ਪਰ ਅਸੀਂ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕਰਾਂਗੇ। ਇਹਨਾਂ ਦੇ ਕੋਲ ਪੁਲਿਸ ਦੀ ਵਰਦੀ ਕਿਵੇਂ ਆਈ। ਇਸ ਬਾਰੇ ਵੀ ਪੁਲਿਸ ਪੁੱਛਗਿੱਛ ਕਰੇਗੀ। ਉਹਨਾਂ ਕਿਹਾ ਕਿ ਇਹ ਜਿਆਦਾਤਰ ਪੰਜਾਬ ਦੇ ਵਿੱਚ ਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
- ਨਸ਼ੇ ਨੂੰ ਲੈ ਕੇ ਆਪ ਐਮਐਲਏ ਨੇ ਮੁੜ ਘੇਰੀ ਆਪਣੀ ਸਰਕਾਰ; ਰਾਘਵ ਚੱਢਾ ਦਾ ਨਾਮ ਲੈ ਕੇ ਲਾਏ ਇਲਜ਼ਾਮ, ਵਿਰੋਧੀਆਂ ਨੇ ਵੀ ਲਿਆ ਲਾਹਾ - ਵਿਸ਼ੇਸ਼ ਰਿਪੋਰਟ - Lok Sabha Election 2024
- ਪੰਜਾਬ ਮੌਸਮ ਅਪਡੇਟ; ਪੰਜਾਬ ਦੇ ਕਈ ਹਿੱਸਿਆ 'ਚ ਮੀਂਹ, ਜੇਕਰ ਹਿਮਾਚਲ ਜਾਣ ਦਾ ਕਰ ਰਹੇ ਪਲਾਨ, ਤਾਂ ਪਹਿਲਾਂ ਜਾਣੋ ਉੱਥੋ ਦੇ ਮੌਸਮ ਦਾ ਹਾਲ - Weather Update
- ਪਟਿਆਲਾ 'ਚ ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ, ਕਈ ਸਵਾਰੀਆਂ ਜਖ਼ਮੀ - collision bus and tipper in Patiala
ਹਥਿਆਰ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ: ਇਹਨਾਂ ਮੁਲਜ਼ਮਾਂ ਵੱਲੋਂ ਲੁਧਿਆਣਾ ਦੇ ਹੀ ਗੌਰਵ ਮਿੱਤਲ ਨੂੰ ਵਟਸਐਪ ਉੱਤੇ ਕਾਲ ਕਰਕੇ ਤਿੰਨ ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਹਨਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਅਤੇ ਇਸ ਸਬੰਧੀ ਥਾਣਾ ਸਰਾਭਾ ਨਗਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤ ਦੀ ਪਤਨੀ ਨੇ ਦੱਸਿਆ ਸੀ ਕਿ ਜਦੋਂ ਉਹ ਕਿਸੇ ਕੰਮ ਲਈ ਸਾਊਥ ਸਿਟੀ ਗਈ ਸੀ ਤਾਂ ਉਸ ਦਾ ਪਿੱਛਾ ਇੱਕ ਫਾਰਚੂਨਰ ਗੱਡੀ ਨੇ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਬਿਆਨਾਂ ਦੇ ਅਧਾਰ ਉੱਤੇ ਇਹਨਾਂ ਦੋਵਾਂ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਮੁਲਜ਼ਮਾਂ ਨੂੰ 18 ਅਪ੍ਰੈਲ ਨੂੰ ਕਾਬੂ ਕੀਤਾ ਸੀ। ਜਿਸ ਤੋਂ ਬਾਅਦ ਪੁੱਛਗਿੱਛ ਮਗਰੋਂ ਇਹਨਾਂ ਨੇ ਹਥਿਆਰਾਂ ਬਾਰੇ ਖੁਲਾਸੇ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਇਹ ਸਾਰੇ ਹੀ ਹਥਿਆਰ ਕਾਫੀ ਮਹਿੰਗੇ ਹਨ ਅਤੇ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ।