ETV Bharat / state

ਪਹਿਲਾਂ ਨਸ਼ੇ ਨੇ ਮੁੰਡੇ ਨੂੰ ਬਰਬਾਦ ਕੀਤਾ, ਫਿਰ ਨੌਜਵਾਨ ਨੇ ਨਸ਼ਿਆਂ ਖਿਲਾਫ਼ ਹੀ ਖੋਲ੍ਹਤਾ ਮੋਰਚਾ, ਅੱਜ ਵਿਦੇਸ਼ਾਂ ਤੱਕ ਹੋਏ ਚਰਚੇ - DRUGS AWARENESS

ਅਜਿਹੇ ਵੀ ਕੁੱਝ ਨੌਜਵਾਨ ਨੇ ਜੋ ਨਸ਼ਿਆਂ ਦੀ ਦਲਦਲ ਚੋਂ ਬਾਹਰ ਆ ਕੇ ਸਮਾਜ ਲਈ ਵੀ ਪ੍ਰੇਰਨਾ ਸਰੋਤ ਬਣ ਰਹੇ ਹਨ।

Drugs Awareness
ਨੌਜਵਾਨ ਨੇ ਨਸ਼ਿਆਂ ਖਿਲਾਫ਼ ਹੀ ਖੋਲ੍ਹਤਾ ਮੋਰਚਾ (ETV Bharat)
author img

By ETV Bharat Punjabi Team

Published : Jan 29, 2025, 5:38 PM IST

Updated : Jan 29, 2025, 9:55 PM IST

ਲੁਧਿਆਣਾ: ਨਸ਼ੇ ਨੇ ਪੰਜਾਬ ਅਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਜਿਹੜਾ ਵੀ ਨੌਜਵਾਨ ਨਸ਼ਿਆਂ 'ਚ ਪੈ ਜਾਂਦਾ ਉਹ ਜ਼ਿੰਦਗੀ ਅਤੇ ਘਰ-ਬਾਰ ਸਭ ਬਰਬਾਦ ਕਰ ਲੈਂਦਾ ਅਤੇ ਆਖਰ 'ਚ ਨੌਜਵਾਨਾਂ ਦੀ ਜ਼ਿੰਦਗੀ ਨਸ਼ੇ ਦੇ ਨਾਮ ਹੋ ਜਾਂਦੀ ਹੈ ਪਰ ਅਜਿਹੇ ਵੀ ਕੁੱਝ ਨੌਜਵਾਨ ਨੇ ਜੋ ਨਸ਼ਿਆਂ ਦੀ ਦਲਦਲ ਚੋਂ ਬਾਹਰ ਆ ਕੇ ਸਿਰਫ਼ ਆਪਣੇ ਲਈ ਹੀ ਨਹੀਂ ਬਲਕਿ ਸਮਾਜ ਲਈ ਵੀ ਪ੍ਰੇਰਨਾ ਸਰੋਤ ਬਣ ਰਹੇ ਹਨ। ਅਜਿਹਾ ਹੀ ਇੱਕ ਨੌਜਵਾਨ ਰਾਜਦੀਪ ਸਿੰਘ ਹੈ।

ਨੌਜਵਾਨ ਨੇ ਨਸ਼ਿਆਂ ਖਿਲਾਫ਼ ਹੀ ਖੋਲ੍ਹਤਾ ਮੋਰਚਾ (ETV Bharat)

ਰਾਜਦੀਪ ਦਾ ਬੁਲੰਦ ਹੌਂਸਲਾ

ਤੁਹਾਨੂੰ ਦੱਸ ਦਈਏ ਕਿ ਰਾਜਦੀਪ ਸਿੰਘ ਨੇ ਦਸੰਬਰ ਮਹੀਨੇ ਵਿੱਚ ਏਸ਼ੀਆ ਬੁੱਕ ਆਫ ਇੰਟਰਨੈਸ਼ਨਲ ਰਿਕਾਰਡ ਦਾ ਖਿਤਾਬ ਹਾਸਿਲ ਕੀਤਾ ਹੈ। ਇਸ ਤੋਂ ਪਹਿਲਾਂ ਉਹ ਤਿੰਨ ਵਾਰ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾ ਦਰਜ ਕਰਾ ਚੁੱਕੇ ਹਨ। ਲਿਮਕਾ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਾ ਚੁੱਕੇ ਹਨ। ਇਸ ਤੋਂ ਇਲਾਵਾ ਵੀ ਉਹ ਹੋਰ ਕਈ ਖਿਤਾਬ ਆਪਣੇ ਨਾਂ ਕਰ ਚੁੱਕੇ ਹਨ।

Drugs Awareness
ਨੌਜਵਾਨ ਨੇ ਨਸ਼ਿਆਂ ਖਿਲਾਫ਼ ਹੀ ਖੋਲ੍ਹਤਾ ਮੋਰਚਾ (ETV Bharat)

ਨਸ਼ਿਆਂ ਬਾਰੇ ਜਾਗਰੂਕ ਰੈਲੀਆਂ

ਜ਼ਿਕਰਯੋਗ ਹੈ ਕਿ ਹੁਣ ਤੱਕ ਨਸ਼ੇ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਰਾਜਦੀਪ 150 ਤੋਂ ਵੱਧ ਰੈਲੀਆਂ ਕੱਢ ਚੁੱਕੇ ਹਨ। ਸਭ ਤੋਂ ਲੰਬੀ ਰੈਲੀ ਉਹਨਾਂ ਨੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੱਢੀ ਸੀ, ਜਿਸ ਕਰਕੇ ਉਹਨਾਂ ਦਾ ਨਾਂ ਏਸ਼ੀਆ ਇੰਟਰਨੈਸ਼ਨਲ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਰਾਜਦੀਪ ਨੇ ਦੱਸਿਆ ਕਿ ਉਹ ਖੁਦ ਕਿਸੇ ਵੇਲੇ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਕੈਦ ਵਿੱਚ ਆਉਣ ਕਰਕੇ ਉਹ ਆਪਣੀ ਜ਼ਿੰਦਗੀ ਖਰਾਬ ਕਰ ਰਿਹਾ ਸੀ ਪਰ ਉਸ ਨੂੰ ਬਾਈਕ ਦਾ ਕਾਫੀ ਸ਼ੌਂਕ ਸੀ ਫਿਰ ਉਸ ਨੇ ਮੋਟਰਸਾਈਕਲ ਰਾਈਡ ਕਲੱਬ ਜੁਆਇਨ ਕੀਤਾ। ਜਿਸ ਤੋਂ ਬਾਅਦ ਉਸ ਨੇ ਨਸ਼ੇ ਛੱਡੇ ਅਤੇ ਹੁਣ ਉਹ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰ ਰਿਹਾ ਹੈ। ਉਸ ਨੂੰ ਭਾਰਤੀ ਫੌਜ ਵੱਲੋਂ ਵੀ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਰਾਜਦੀਪ ਦੀ ਹੁਣ ਇੱਛਾ ਹੈ ਕਿ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਏ।

ਨਸ਼ਿਆਂ ਨੂੰ ਛੱਡਣਾ ਔਖਾ ਨਹੀਂ

ਰਾਜਦੀਪ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਜਾਂ ਲੜਕੀਆਂ ਨਸ਼ਾ ਛੱਡਣਾ ਚਾਹੁੰਦੀਆਂ ਨੇ ਤਾਂ ਉਸ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਕਿ ਉਹ ਕਈਆਂ ਨੂੰ ਨਸ਼ੇ ਦੇ ਚੰਗੁਲ ਤੋਂ ਕੱਢ ਚੁੱਕਾ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਲਗਾਤਾਰ ਯਤਨ ਕਰ ਰਿਹਾ ਹੈ। ਰਾਜਦੀਪ ਨੂੰ ਸ਼ਹੀਦ ਭਗਤ ਸਿੰਘ ਐਵਾਰਡ ਦੇ ਲਈ ਵੀ ਸਿਫਾਰਿਸ਼ ਕੀਤਾ ਗਿਆ ਹੈ। ਨੌਜਵਾਨਾਂ ਦੇ ਲਈ ਨਸ਼ੇ ਵਿਰੁੱਧ ਨਫ਼ਰਤ ਪੈਦਾ ਕਰਨ ਲਈ ਉਸ ਨੇ ਬੇਮਿਸਾਲ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਜਿਸ ਵੇਲੇ ਉਹ ਨਸ਼ੇ ਕਰਦੇ ਸਨ ਅਤੇ ਉਹਨਾਂ ਨੂੰ ਵੀ ਕਿਹਾ ਜਾਂਦਾ ਸੀ ਕਿ ਨਸ਼ੇ ਨੂੰ ਛੱਡਣਾ ਬੜਾ ਔਖਾ ਪਰ ਅਜਿਹਾ ਕੁੱਝ ਨਹੀ ਹੈ। ਜੇਕਰ ਤੁਹਾਡਾ ਇਰਾਦਾ ਪੱਕਾ ਹੋਵੇ ਤਾਂ ਤੁਸੀਂ ਨਸ਼ੇ ਛੱਡ ਸਕਦੇ ਹੋ। ਉਹਨਾਂ ਕਿਹਾ ਕਿ 26 ਤੋਂ ਵੱਧ ਪੰਜਾਬ ਵਿੱਚ ਨਸ਼ਾ ਛੁਡਾਊ ਕੇਂਦਰ ਹਨ। ਰਾਜਦੀਪ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ੇ ਦੇ ਹਾਲਾਤ ਅੱਜ ਵੀ ਬਹੁਤ ਮਾੜੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੀ ਕੈਦ ਵਿੱਚੋਂ ਅਜ਼ਾਦ ਕਰਵਾਉਣ ਲਈ ਨੌਜਵਾਨਾਂ ਅਤੇ ਬੱਚਿਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਸਭ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ।

Last Updated : Jan 29, 2025, 9:55 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.