ਲੁਧਿਆਣਾ: ਗਿਆਰਵੇਂ ਕਾਮਨ ਵੈਲਥ ਚੈਂਪੀਅਨਸ਼ਿਪ ਦੇ ਵਿੱਚ ਲੁਧਿਆਣਾ ਦੇ ਕਰਾਟੇ ਖਿਡਾਰੀਆਂ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਹੈ। 8 ਖਿਡਾਰੀਆਂ ਵੱਲੋਂ ਇਸ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲਿਆ ਗਿਆ ਸੀ ਅਤੇ ਇਹਨਾਂ ਵਿੱਚੋਂ ਇੱਕ ਖਿਡਾਰੀ ਲਕਸ਼ਯ ਬਾਂਸਲ ਨੇ ਗੋਲਡ ਮੈਡਲ ਹਾਸਿਲ ਕੀਤਾ ਹੈ, ਜੋ ਕਿ ਪੈਰਾ ਕੈਟਾਗਰੀ ਦੇ ਵਿੱਚ ਖੇਡਣ ਗਿਆ ਸੀ। ਇਸ ਤੋਂ ਇਲਾਵਾ 8 ਸਿਲਵਰ ਮੈਡਲ ਅਤੇ 1 ਕਾਂਸੀ ਦਾ ਤਗਮਾ ਖਿਡਾਰੀ ਜਿੱਤ ਕੇ ਆਏ ਹਨ। ਇਹਨਾਂ ਖਿਡਾਰੀਆਂ ਦੇ ਲੁਧਿਆਣਾ ਪਹੁੰਚਣ 'ਤੇ ਪਰਿਵਾਰ ਅਤੇ ਸਕੂਲ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਜੇਤੂ ਖਿਡਾਰੀਆਂ ਨੇ ਦੱਸਿਆ ਸਾਊਥ ਅਫਰੀਕਾ ਡਰਬਨ ਦੇ ਵਿੱਚ ਇਹ ਚੈਂਪੀਅਨਸ਼ਿਪ ਹੋਈ ਸੀ। ਜਿੱਥੇ ਇਹਨਾਂ ਪੰਜਾਬ ਦੇ ਖਿਡਾਰੀਆਂ ਨੇ ਬਿਹਿਤਰੀਨ ਪ੍ਰਦਰਸ਼ਨ ਕੀਤਾ, ਜਿਨਾਂ ਵਿੱਚੋਂ ਅੱਠ ਖਿਡਾਰੀ ਲੁਧਿਆਣਾ ਤੋਂ ਸੰਬੰਧਿਤ ਹਨ ਜੋ ਕਿ ਜਗਰਾਉਂ ਲੁਧਿਆਣਾ ਸ਼ਹਿਰ ਅਤੇ ਮੁੱਲਾਪੁਰ ਦਾਖਾ ਆਦਿ ਇਲਾਕੇ ਨਾਲ ਸੰਬੰਧਿਤ ਸਨ।
ਜੇਤੂ ਰੈਲੀ ਕੱਡ ਕੇ ਵਧਾਇਆ ਹੌਂਸਲਾ
ਇਹਨਾਂ ਖਿਡਾਰੀਆਂ ਵੱਲੋਂ ਅੱਜ ਇੱਕ ਮਾਰਚ ਵੇਲੇ ਲੁਧਿਆਣਾ ਦੇ ਵਿੱਚ ਕੱਢਿਆ ਗਿਆ। ਫਿਰੋਜ਼ਪੁਰ ਰੋਡ ਤੇ ਇਹਨਾਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਹਨਾਂ ਦੇ ਕੋਚ ਨੇ ਗੱਲਬਾਤ ਦੌਰਾਨ ਦੱਸਿਆ ਕਿ 8 ਖਿਡਾਰੀ ਕੋਮਨ ਵੈਲਥ ਦੇ ਵਿੱਚ ਹਿੱਸਾ ਲੈਣ ਗਏ ਸਨ ਅਤੇ ਇੱਕ ਸੋਨੀ ਦਾ ਤਗਮਾ ਅੱਠ ਚਾਂਦੀ ਦੇ ਤਗਮੇ ਅਤੇ ਇੱਕ ਕਾਂਸੀ ਦਾ ਤਗਮਾ ਇਨਾਂ ਨੇ ਜਿੱਤਿਆ ਹੈ ਜੋ ਕਿ ਇੱਕ ਬੜੀ ਹੀ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਕਰਾਟੇ ਦੀਆਂ ਦੋ ਕੈਟਾਗਰੀਆਂ ਦੇ ਵਿੱਚ ਇਹ ਮੁਕਾਬਲੇ ਹੋਏ ਸਨ।
ਸਾਡੇ ਖਿਡਾਰੀਆਂ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ ਇਸੇ ਕਰਕੇ ਅਸੀਂ ਇਹਨਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਦੱਸਣ ਲਈ ਇਹਨਾਂ ਜੇਤੂ ਖਿਡਾਰੀਆਂ ਨੂੰ ਨਾਲ ਲੈ ਕੇ ਇੱਕ ਮਾਰਚ ਵੀ ਕੱਢਿਆ ਹੈ ਤਾਂ ਜੋ ਲੁਧਿਆਣਾ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਖਿਡਾਰੀਆਂ ਵੱਲੋਂ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਤੇ ਮੈਡਲ ਲਿਆਂਦਾ ਹੈ। ਇਸ ਦੌਰਾਨ ਅੱਜ ਲਕਸ਼ਯ ਬਾਂਸਲ ਵੱਲੋਂ ਮੈਡਲ ਜਿੱਤਣ ਦੀ ਸੂਚਨਾ ਮਿਲਦੇ ਸਾਰ ਮੁੱਲਾਂਪੁਰ ਦਾਖਾ ਦੇ ਲੋਕਾਂ ਨੇ ਬਾਂਸਲ ਪਰਿਵਾਰ ਨੂੰ ਵਧਾਈ ਦਿੱਤੀ ਹੈ ਤੇ ਉਸਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।