ETV Bharat / state

ਲੁਧਿਆਣਾ ਦੇ ਉਦਯੋਗਪਤੀ ਨਾਲ 1 ਕਰੋੜ ਰੁਪਏ ਦੀ ਸਾਈਬਰ ਠੱਗੀ, ਦਿੱਲੀ ਪੁਲਿਸ ਮੁਲਾਜ਼ਮ ਬਣ ਕੇ ਠੱਗਾਂ ਨੇ ਬਣਾਇਆ ਨਿਸ਼ਾਨਾ - Ludhiana industrialist cyber fraud - LUDHIANA INDUSTRIALIST CYBER FRAUD

Ludhiana Scam News: ਲੁਧਿਆਣਾ ਦੇ ਇੱਕ ਵੱਡੇ ਉਦਯੋਪਤੀ ਨਾਲ ਠੱਗਾਂ ਨੇ 1 ਕਰੋੜ 1 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸੰਬੰਧੀ ਉਦਯੋਪਤੀ ਦੀ ਸਿਕਾਇਤ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੜ੍ਹੋ ਪੂਰੀ ਖਬਰ...

Ludhiana industrialist cyber fraud of Rs 1 crore, the thugs made a target by pretending to be Delhi policemen
ਲੁਧਿਆਣਾ ਦੇ ਉਦਯੋਗਪਤੀ ਨਾਲ 1 ਕਰੋੜ ਰੁਪਏ ਦੀ ਸਾਈਬਰ ਠੱਗੀ (ETV Bharat (ਪੱਤਰਕਾਰ, ਲੁਧਿਆਣਾ))
author img

By ETV Bharat Punjabi Team

Published : Sep 21, 2024, 5:04 PM IST

ਲੁਧਿਆਣਾ: ਪੰਜਾਬ ਵਿੱਚ ਲਗਾਤਾਰ ਸਾਈਬਰ ਕ੍ਰਾਈਮ ਦੇ ਮਾਮਲੇ ਵੱਧਦੇ ਜਾ ਰਹੇ ਹਨ, ਠੱਗਾ ਵੱਲੋਂ ਆਏ ਦਿਨ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਦੇ ਲਈ ਨਵੇਂ-ਨਵੇਂ ਢੰਗ ਅਪਣਾਏ ਜਾ ਰਹੇ ਨੇ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇਕ ਵੱਡੇ ਉਦਯੋਪਤੀਆਂ ਰਜਨੀਸ਼ ਆਹੂਜਾ ਦੇ ਨਾਲ ਇੱਕ ਕਰੋੜ, ਇੱਕ ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ।

ਦਿੱਲੀ ਪੁਲਿਸ ਦਾ ਮੁਲਾਜ਼ਮ ਬਣ ਕੇ ਮਾਰੀ ਠੱਗੀ

ਉਦਯੋਪਤੀਆਂ ਦੀ ਸ਼ਿਕਾਇਤ ਤੋਂ ਬਾਅਦ ਸਾਈਬਰ ਕ੍ਰਾਈਮ ਥਾਣੇ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਹੈ। ਜਿਸ ਸਬੰਧੀ ਐਸ. ਐਚ. ਓ ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰੋਬਾਰੀ ਰਜਨੀਸ਼ ਅਹੂਜਾ ਨੂੰ ਇੱਕ ਫੋਨ ਕਾਲ ਆਈ ਸੀ ਅਤੇ ਫੋਨ ਕਾਲ ਕਰਨ ਵਾਲਾ ਆਪਣੇ ਆਪ ਨੂੰ ਦਿੱਲੀ ਪੁਲਿਸ ਦਾ ਮੁਲਾਜਮ ਦੱਸਿਆ ਅਤੇ ਕਿਹਾ ਕਿ ਗਲੋਬਲ ਕੋਰੀਆਰ ਕੰਪਨੀ ਦਾ ਇੱਕ ਪਾਰਸਲ ਮਿਲਿਆ ਹੈ। ਜਿਸ ਵਿੱਚ 16 ਪਾਸਪੋਰਟ ਅਤੇ ਕੁਝ ਸਿਮ ਮਿਲੇ ਹਨ। ਜਿਸ ਵਿੱਚ ਸੰਜੇ ਸਿੰਘ ਨਾਮ ਦੇ ਵਿਅਕਤੀ ਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਵਿੱਚ ਉਹਨਾਂ ਵੱਲੋਂ 38 ਕਰੋੜ ਦੇ ਲਗਭਗ ਲੈ ਗਏ ਸੀ। ਜਿਸ ਦਾ ਕਮਿਸ਼ਨ 10% ਲੁਧਿਆਣਾ ਦੇ ਉਦਯੋਪਤੀ ਨੂੰ ਦਿੱਤਾ ਗਿਆ, ਜਿਸ ਦੇ ਬਿਆਨਾਂ ਤੋਂ ਬਾਅਦ ਹੁਣ ਤੁਹਾਡੇ ਉਪਰ ਕਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ
ਐਸ. ਐਚ. ਓ ਜਤਿੰਦਰ ਸਿੰਘ ਨੇ ਦੱਸਿਆ ਕਿ ਨਕਲੀ ਪੁਲਿਸ ਮੁਲਾਜ਼ਮ ਨੇ ਜਿਆਲੀ ਗ੍ਰਿਫਤਾਰੀ ਦਾ ਵਰੰਟ ਵੀ ਭੇਜ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਡਰਾਇਆ ਧਮਕਾਇਆ ਗਿਆ ਹੈ, ਉਸ ਤੋਂ ਪਹਿਲਾਂ 86 ਲੱਖ ਰੁਪਏ ਅਤੇ ਫਿਰ 15 ਲੱਖ ਰੁਪਏ ਦੀ ਟਰਾਂਜੇਕਸ਼ਨ ਕੀਤੀ। ਮਾਮਲੇ ਤੋਂ ਬਾਅਦ ਪੀੜਿਤ ਕਾਰੋਬਾਰੀ ਨੇ ਇਸ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਤੇ ਜਲਦੀ ਇਸ ਮਾਮਲੇ ਦੇ ਵਿੱਚ ਮੁਲਜ਼ਮਾਂ ਦਾ ਲਿੰਕ ਲੱਭ ਕੇ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਰੇ ਅਕਾਊਂਟ ਫਰੀਜ ਕਰਾ ਦਿੱਤੇ ਗਏ ਹਨ ਅਤੇ ਜਲਦੀ ਮੁਲਜ਼ਮਾਂ ਦੀ ਗਿਰਫਤਾਰੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਲੋਕ ਸੁਚੇਤ ਰਹਿਣ ਜੇਕਰ ਇਸ ਤਰ੍ਹਾਂ ਦੀ ਕਦੇ ਕਾਲ ਆਉਂਦੀ ਹੈ ਤੁਰੰਤ ਪੁਲਿਸ ਨੂੰ ਸੂਚਿਤ ਕਰਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.