ਲੁਧਿਆਣਾ: ਔਰਤਾਂ 'ਤੇ ਅੱਤਿਆਚਾਰ ਦੀਆਂ ਖਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਥਾਣਾ ਡਾਬਾ ਅਧੀਨ ਪੈਂਦੇ ਇਲਾਕੇ ਤੋਂ ਸਾਹਮਣੇ ਆਈ ਹੈ। ਇਲਾਕੇ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪੇਕੇ ਆਈ ਪਤਨੀ ਨੂੰ ਪਤੀ ਵੱਲੋਂ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪਤਨੀ ਨੇ ਭੱਜ ਕੇ ਜਾਨ ਬਚਾਈ। ਪਤੀ ਨੇ ਗੁੱਸੇ ਵਿੱਚ ਘਰ ਨੂੰ ਅੱਗ ਲਗਾ ਦਿੱਤੀ ਅਤੇ ਮੌਕੇ 'ਤੇ ਲੋਕਾਂ ਵੱਲੋਂ ਅੱਗ ਬੁਝਾਈ ਗਈ।
ਪਤੀ ਵੱਲੋਂ ਰਿਸ਼ਤੇਦਾਰਾਂ 'ਤੇ ਹਮਲਾ: ਜੋਤੀ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਦੀ ਮਾਸੀ 'ਤੇ ਵੀ ਹਮਲਾ ਕੀਤੀ।ਉਨ੍ਹਾਂ ਦੱਸਿਆ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਹੈ ਅਤੇ ਅਕਸਰ ਹੀ ਉਸ ਦੀ ਕੁੱਟਮਾਰ ਕਰਦਾ ਹੈ।ਜਿਸ ਕਾਰਨ ਜੋਤੀ ਆਪਣੇ ਚਾਚਾ-ਚਾਚੀ ਦੇ ਘਰ ਆ ਗਈ ਸੀ। ਅਗਲੇ ਹੀ ਦਿਨ ਉਸ ਦੀ ਸੱਸ ਅਤੇ ਪਤੀ ਉਸ ਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਹਨ।
- ਸੇਵਾ ਕੇਂਦਰ ਆਈ ਔਰਤ ਉੱਤੇ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਲਹੂ ਲੁਹਾਨ ਹੋਇਆ ਸੇਵਾ ਕੇਂਦਰ - Attack on a woman
- ਅੰਮ੍ਰਿਤਸਰ 'ਚ ਮਹਿਲਾ ਵਕੀਲ ਨੇ ਲਾਇਆ ਕਮਿਸ਼ਨਰ ਦੇ ਘਰ ਬਾਹਰ ਧਰਨਾ, ਕਿਹਾ- ਖਰਾਬ ਹੁੰਦੇ ਅਕਸ ਲਈ ਨਹੀਂ ਮਿਲ ਰਿਹਾ ਇਨਸਾਫ - Women lawyers staged dharna
- ਵਿਸ਼ਵ ਹਿੰਦੂ ਪ੍ਰੀਸ਼ਦ ਪ੍ਰਧਾਨ ਦੇ ਕਤਲ ਦਾ ਮਾਮਲਾ, ਪੁਲਿਸ ਨੇ ਕਾਬੂ ਕੀਤੇ ਦੋਵੇਂ ਸ਼ੂਟਰ, ਡੀਜੀਪੀ ਪੰਜਾਬ ਨੇ ਜਾਣਕਾਰੀ ਕੀਤੀ ਸਾਂਝੀ - Youth BJP Leader Murder UPDATE
ਪੁਲਿਸ ਨੂੰ ਕੀਤੀ ਸ਼ਿਕਾਇਤ: ਜੋਤੀ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਅਤੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਆਖਿਆ ਕਿ ਜੇਕਰ ਉਹ ਸਮੇਂ ਉੱਤੇ ਨਾ ਭੱਜਦੀ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ। ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਉਹਨਾਂ੍ਹ ਵੱਲੋਂ ਪੀੜਤ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।