ETV Bharat / state

ਕੰਬੋਡੀਆ ਪਾਰਸਲ ਰਾਹੀਂ ਸਿਮ ਭੇਜਣ ਦੇ ਮਾਮਲਾ, ਜੁਆਇੰਟ ਕਮਿਸ਼ਨਰ ਨੇ ਕਿਹਾ- ਦੁਬਈ ਸਮੇਤ ਹੋਰ ਦੇਸ਼ਾਂ ਵਿੱਚ ਜਾਣੇ ਸੀ ਸਿਮ ਕਾਰਡ - SIM card parcel in Abroad

ਪੰਜਾਬ ਤੋਂ 193 ਦੇ ਕਰੀਬ ਸਿਮ ਕਾਰਡ ਪਾਰਸਲ ਰਾਹੀ ਵੱਖ-ਵੱਖ ਦੇਸ਼ਾਂ 'ਚ ਭੇਜੇ ਜਾਣੇ ਸੀ, ਜਿਸ ਦੇ ਤਾਰ ਲੁਧਿਆਣਾ ਦੇ ਨਾਲ ਜੁੜੇ ਹਨ। ਉਥੇ ਹੀ ਹਾਈਕੋਰਟ ਵਲੋਂ ਲੁਧਿਆਣਾ ਪੁਲਿਸ ਨੂੰ ਇਸ ਮਾਮਲੇ 'ਚ ਸੁਣਵਾਈ ਦੇ ਹੁਕਮ ਦਿੱਤੇ ਹਨ।

ਕੰਬੋਡੀਆ ਪਾਰਸਲ ਰਾਹੀਂ ਸਿਮ ਭੇਜਣ ਦੇ ਮਾਮਲਾ
ਕੰਬੋਡੀਆ ਪਾਰਸਲ ਰਾਹੀਂ ਸਿਮ ਭੇਜਣ ਦੇ ਮਾਮਲਾ
author img

By ETV Bharat Punjabi Team

Published : Apr 24, 2024, 11:14 AM IST

ਕੰਬੋਡੀਆ ਪਾਰਸਲ ਰਾਹੀਂ ਸਿਮ ਭੇਜਣ ਦੇ ਮਾਮਲਾ

ਲੁਧਿਆਣਾ: ਪੰਜਾਬ ਦੇ ਵਿੱਚ ਲਗਾਤਾਰ ਵਿਦੇਸ਼ਾਂ ਤੋਂ ਫੋਨ ਕਾਲ ਦੇ ਜ਼ਰੀਏ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇਨ੍ਹਾਂ ਹੀ ਨਹੀਂ ਲੋਕਾਂ ਨੂੰ ਧਮਕੀਆਂ ਦੀ ਕਾਲ ਫਿਰੋਤੀ ਦੀ ਕਾਲ ਆਦਿ ਵੀ ਆਉਂਦੀਆਂ ਹਨ ਅਤੇ ਇਸ ਸਭ 'ਚ ਜਾਅਲੀ ਨੰਬਰ ਵਰਤੇ ਜਾਂਦੇ ਹਨ। ਜਿਨ੍ਹਾਂ ਦੇ ਪਰੂਫ ਕਿਸੇ ਹੋਰ ਦੇ ਨਾਂਅ 'ਤੇ ਹੁੰਦੇ ਹਨ। ਬੀਤੇ ਦਿਨੀਂ ਇੱਕ ਅਜਿਹਾ ਹੀ ਮਾਮਲਾ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੁੱਜਿਆ। ਇਸ ਮਾਮਲੇ ਦੀ ਜਾਂਚ ਹੁਣ ਲੁਧਿਆਣਾ ਤੱਕ ਪਹੁੰਚ ਚੁੱਕੀ ਹੈ, ਜਿਸ 'ਚ ਇਕ ਪਾਰਸਲ ਰਾਹੀਂ ਕੰਬੋਡੀਆ ਵਿਖੇ 193 ਸਿਮ ਕਾਰਡ ਭੇਜੇ ਜਾ ਰਹੇ ਸਨ ਅਤੇ ਇਸ ਦੇ ਤਾਰ ਲੁਧਿਆਣਾ ਦੇ ਨਾਲ ਜੁੜੇ ਹੋਏ ਪਾਏ ਗਏ। ਜਿਸ ਨੂੰ ਲੈਕੇ ਹਾਈਕੋਰਟ ਨੇ ਲੁਧਿਆਣਾ ਪੁਲਿਸ ਨੂੰ ਇਸ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਵੱਖ-ਵੱਖ ਦੇਸ਼ਾਂ 'ਚ ਪਾਰਸਲ ਹੋਣੇ ਸੀ ਸਿਮ ਕਾਰਡ: ਇਸ ਦੀ ਜਾਂਚ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਕਰ ਰਹੇ ਹਨ। ਜਿਨ੍ਹਾਂ ਨੇ ਦੱਸਿਆ ਕੇ ਮਾਣਯੋਗ ਹਾਈਕੋਰਟ ਦੇ ਦਿਸ਼ਾ ਨਿਰਦੇਸ਼ ਤਹਿਤ ਇਸ ਮਾਮਲੇ ਦੀ ਜਾਂਚ ਦੀ ਉਹਨਾਂ ਕੋਲ ਰਿਪੋਰਟ ਮੰਗੀ ਗਈ ਹੈ, ਜਿਸ ਵਿੱਚ ਕੰਬੋਡੀਆ 193 ਸਿਮ ਭੇਜੇ ਜਾਣੇ ਸੀ। ਜੋ ਦੁਬਈ ਸਮੇਤ ਵੱਖ-ਵੱਖ ਜਗ੍ਹਾ 'ਤੇ ਪਹੁੰਚਣੇ ਸੀ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਕੀ ਨੈਕਸਸ ਹੈ ਅਤੇ ਕਿਹੜੇ ਡਿਸਟਰੀਬਿਊਟਰ ਵੱਲੋਂ ਇਹਨਾਂ ਸਿਮ ਕਾਰਡਾਂ ਨੂੰ ਐਕਟੀਵੇਟ ਕਰਕੇ ਦਿੱਤਾ ਗਿਆ ਹੈ, ਇਸ ਬਾਰੇ ਵੀ ਹਾਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਇੱਕ ਲੋੜੀਂਦੇ ਵਿਅਕਤੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਜ਼ਿਕਰ ਕੀਤਾ ਹੈ ਕਿ ਇਹਨਾਂ ਨੰਬਰਾਂ ਤੋਂ ਹਾਲੇ ਤੱਕ ਕਿਸੇ ਨੂੰ ਵੀ ਕੋਈ ਫਿਰੋਤੀ ਜਾਂ ਅਜਿਹੀ ਕਾਲ ਨਹੀਂ ਗਈ, ਜਿਸ ਬਾਰੇ ਕੁਝ ਕਿੰਤੂ ਪ੍ਰੰਤੂ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਉਹ ਮੀਡੀਆ ਸਾਹਮਣੇ ਜ਼ਰੂਰ ਰੱਖਣਗੇ।

ਲੁਧਿਆਣਾ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ: ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਵੱਲੋਂ ਵੱਖ-ਵੱਖ ਸਿਮ ਡਿਸਟਰੀਬਿਊਟਰ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ। ਤਾਂ ਜੋ ਪਤਾ ਲੱਗ ਸਕੇ ਕਿ ਕਿੰਨੇ ਸਿਮ ਕਾਰਡ ਕਿਸ ਡਿਸਟਰੀਬਿਊਟਰ ਨੂੰ ਅਲਾਟ ਹੋਏ ਹਨ ਅਤੇ ਉਹ ਸਿਮ ਕਿੱਥੇ-ਕਿੱਥੇ ਵੇਚੇ ਗਏ। ਕਿੰਨੇ ਸਿਮ ਉਹਨਾਂ ਕੋਲ ਮੌਜੂਦ ਪਏ ਹਨ ਅਤੇ ਕਿੰਨੇ ਵੇਚੇ ਗਏ ਹਨ ਅਤੇ ਕਿੱਥੇ ਉਹ ਵਰਤੇ ਗਏ ਤੇ ਕਿੰਨਿਆਂ ਦੇ ਪਰੂਫ ਲਏ ਗਏ। ਇਸ ਸਭ ਦੀ ਲੁਧਿਆਣਾ ਪੁਲਿਸ ਵੱਲੋਂ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਸਿਮ ਦੀ ਦੁਰਵਰਤੋਂ ਨਾ ਹੋ ਸਕੇ। ਇਸ ਦੇ ਨਾਲ ਹੀ ਲਗਾਤਾਰ ਲੁਧਿਆਣਾ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਆਪਣੇ ਦਸਤਾਵੇਜ਼ ਬਿਨਾਂ ਕਿਸੇ ਗੱਲ ਤੋਂ ਕਿਸੇ ਨੂੰ ਵੀ ਨਾ ਸੌਂਪਣ। ਇਸ ਦੀ ਪੂਰੀ ਤਸਦੀਕ ਕੀਤੀ ਜਾਵੇ ਕਿ ਉਹਨਾਂ ਦੇ ਆਈਡੀ ਪਰੂਫ ਦਾ ਕਿਤੇ ਵੀ ਗਲਤ ਇਸਤੇਮਾਲ ਨਾ ਹੋ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.