ਲੁਧਿਆਣਾ: ਮੁੱਖ ਚੋਣ ਅਫਸਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਜਿੱਥੇ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਲੋਕ ਵੱਧ ਤੋਂ ਵੱਧ ਆਪਣੇ ਵੋਟ ਹੱਕ ਦੀ ਵਰਤੋਂ ਕਰਨ ਇਸ ਸਬੰਧੀ ਉਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਵਿਸ਼ਵਾਸ ਦਵਾਉਣ ਦੇ ਲਈ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ। ਅੱਜ 135 ਤੋਂ ਵੱਧ ਪੁਲਿਸ ਅਫਸਰਾਂ ਦੇ ਨਾਲ ਬੀਐਸਐਸ ਅਤੇ ਸੀਆਰਪੀਐਫ ਟੁਕੜੀਆਂ ਦੇ ਨਾਲ ਲੁਧਿਆਣਾ ਦੇ ਦਰੇਸੀ ਤੋਂ ਲੈ ਕੇ ਘੰਟਾਘਰ ਤੱਕ ਇੱਕ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਖੁਦ ਲੁਧਿਆਣਾ ਦੀ ਮੁੱਖ ਚੋਣ ਅਫਸਰ ਸਾਕਸ਼ੀ ਸਾਹਨੀ ਵੱਲੋਂ ਅਗਵਾਈ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਨਾਲ ਪੁਲਿਸ ਦੇ ਸੀਨੀਅਰ ਅਫਸਰ ਸੁਹੇਲ ਮੀਰ ਵੀ ਮੌਜੂਦ ਰਹੇ।
ਸੁਰੱਖਿਆ ਸਖ਼ਤ: ਇਸ ਦੌਰਾਨ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਕੁੱਝ ਇਲਾਕਿਆਂ ਦੇ ਵਿੱਚ ਵੋਟ ਦੀ ਫੀਸਦ ਕਾਫੀ ਘੱਟ ਰਹਿੰਦੀ ਹੈ। ਉਹਨਾਂ ਇਲਾਕਿਆਂ ਦੇ ਵਿੱਚ ਵਿਸ਼ੇਸ਼ ਤੌਰ ਉੱਤੇ ਉਹਨਾਂ ਨੂੰ ਸੁਰੱਖਿਆ ਦੇ ਪੂਰੇ ਪ੍ਰਬੰਧ ਸਖ਼ਤੀ ਨਾਲ ਕੀਤੇ ਗਏ ਹਨ। ਇੰਤਜ਼ਾਮ ਨੂੰ ਲੈ ਕੇ ਜਾਣੂ ਕਰਵਾਇਆ ਗਿਆ ਹੈ, ਉੱਥੇ ਹੀ ਨਾਲ ਦੀ ਨਾਲ ਹੀ ਜਿਨਾਂ ਲੋਕਾਂ ਨੇ ਹਾਲੇ ਤੱਕ ਵੋਟ ਨਹੀਂ ਬਣਵਾਈ ਉਹਨਾਂ ਸਬੰਧੀ ਵੀ ਸੰਬੰਧਿਤ ਵਿਭਾਗ ਦੇ ਅਫਸਰਾਂ ਨੂੰ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਸਾਡਾ ਮੰਤਵ ਇਹੀ ਹੈ ਕਿ ਵੱਧ ਤੋਂ ਵੱਧ ਲੋਕ ਵੋਟ ਪਾਉਣ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਪੁਖਤਾ ਪ੍ਰਬੰਧ ਹੋਣ।
- ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ, ਕਿਹਾ- ਗੈਂਗਸਟਰਾਂ ਨਾਲ ਮੇਰੇ ਪੁੱਤ ਦਾ ਸਬੰਧ ਕਰੋ ਸਾਬਿਤ, ਮੈਂ ਨਹੀਂ ਕਰਾਂਗਾ ਇਨਸਾਫ ਦੀ ਮੰਗ
- ਬਠਿੰਡਾ ਦੇ ਪਿੰਡ ਬੰਗੀ ਕਲਾਂ ਵਿਖੇ ਨਹਿਰੀ ਵਿਭਾਗ ਵੱਲੋਂ ਬਣਾਏ ਜਾ ਰਹੇ ਰਜਵਾਹੇ ਨੂੰ ਲੈ ਕੇ ਖੜਾ ਹੋਇਆ ਵਿਵਾਦ, ਲੋਕਾਂ ਨੇ ਕੰਮ ਕਰਵਾਇਆ ਬੰਦ
- ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਮੁਹਾਲੀ 'ਚ 'ਆਪ' ਆਗੂਆਂ ਦੀ ਪੁਲਿਸ ਨਾਲ ਝੜਪ, ਮੰਤਰੀ ਤੇ ਵਿਧਾਇਕ ਪੁਲਿਸ ਹਿਰਾਸਤ 'ਚ
ਫਲੈਗ ਮਾਰਚ ਕੱਢਿਆ ਗਿਆ: ਇਸ ਦੇ ਨਾਲ ਹੀ ਫਲੈਗ ਮਾਰਚ ਦੇ ਵਿੱਚ ਮੌਜੂਦ ਪੁਲਿਸ ਦੇ ਸੀਨੀਅਰ ਅਫਸਰ ਸੁਹੇਲ ਮੀਰ ਨੇ ਵੀ ਕਿਹਾ ਕਿ ਹਰ ਜ਼ਿਲ੍ਹੇ ਦੇ ਵਿੱਚ ਬੀਐਸਐਫ ਅਤੇ ਕਿਤੇ-ਕਿਤੇ ਸੀਆਰਪੀਐਫ ਦੀ ਟੁੱਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਉਹਨਾਂ ਦੇ ਨਾਲ ਮਿਲ ਕੇ ਅੱਜ ਇਹ ਫਲੈਗ ਮਾਰਚ ਕੱਢਿਆ ਗਿਆ ਹੈ। ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਪੈਦਾ ਵੱਧ ਤੋਂ ਵੱਧ ਕੀਤਾ ਜਾ ਸਕੇ ਅਤੇ ਵੋਟ ਪਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾ ਸਕੇ।