ETV Bharat / state

ਪ੍ਰਸਾਸ਼ਨ ਨੇ 2024 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਸਲਾ ਜਮ੍ਹਾਂ ਕਰਵਾਉਣ ਦੀ ਕੀਤੀ ਹਦਾਇਤ

author img

By ETV Bharat Punjabi Team

Published : Mar 12, 2024, 12:08 PM IST

Lok Sabha Elections 2024: ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।

Ludhiana administration instructed to deposit weapons in view of 2024 Lok Sabha elections.
ਹੁਣ ਲੋਕਾਂ ਨੂੰ ਕਰਵਾਉਣਾ ਪਵੇਗਾ ਅਸਲਾ ਜਮ੍ਹਾਂ, ਨਹੀਂ ਹੋਵੇਗਾ ਕੈਂਸਲ

ਪ੍ਰਸਾਸ਼ਨ ਨੇ 2024 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਸਲਾ ਜਮ੍ਹਾਂ ਕਰਵਾਉਣ ਦੀ ਕੀਤੀ ਹਦਾਇਤ

ਲੁਧਿਆਣਾ: 2024 ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਵਿੱਚ ਤਿਆਰੀਆਂ ਚੱਲ ਰਹੀਆਂ ਹਨ। ਉੱਥੇ ਹੀ ਲੁਧਿਆਣਾ ਪ੍ਰਸ਼ਾਸਨ ਵੱਲੋਂ ਵੀ ਚੋਣਾਂ ਦੇ ਮੱਦੇ ਨਜ਼ਰ ਅਸਲਾ ਧਾਰਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣਾ ਅਸਲਾ ਜਮ੍ਹਾਂ ਕਰਵਾਉਣ। ਕੋਡ ਆਫ ਕੰਡਕਟ ਲੱਗਣ ਨਾਲ ਅਸਲਾ ਜਮਾ ਕਰਾਉਣਾ ਜ਼ਰੂਰੀ ਹੈ। ਜੇਕਰ ਕੋਈ ਅਸਲਾ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਉਸ ਦਾ ਲਾਈਸੈਂਸ ਵੀ ਕੈਂਸਲ ਹੋ ਸਕਦਾ ਹੈ।

100 ਫੀਸਦ ਅਸਲਾ ਜਮਾ ਕਰਵਾਉਣਾ ਜ਼ਰੂਰੀ: ਇਸ ਦੇ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅਸਲਾ ਬ੍ਰਾਂਚ ਦੇ ਮੁਖੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਰੇਟ ਵਿੱਚ 16293 ਅਸਲਾ ਧਾਰਕ ਹਨ । ਜਿਨਾਂ ਕੋਲ 19447 ਅਸਲੇ ਹਨ। ਉਹਨਾਂ ਨੇ ਕਿਹਾ ਕਿ 2024 ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅਸਲਾ ਧਾਰਕਾਂ ਨੂੰ ਆਪਣੇ ਆਪਣੇ ਅਸਲੇ ਨੂੰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਲੁਧਿਆਣਾ ਅਸਲਾ ਬ੍ਰਾਂਚ ਦੇ ਮੁਖੀ ਪਰਮਜੀਤ ਕੁਮਾਰ ਨੇ ਕਿਹਾ ਕਿ 100% ਅਸਲਾ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ ।ਜੇਕਰ ਕੋਈ ਨਹੀਂ ਜਮ੍ਹਾਂ ਕਰਵਾਉਂਦਾ ਤਾਂ ਉਸ ਉੱਪਰ ਬਣਦੀ ਕਾਰਵਾਈ ਹੋਵੇਗੀ ਅਤੇ ਉਸਦਾ ਅਸਲਾ ਲਾਇਸੈਂਸ ਵੀ ਕੈਂਸਲ ਕੀਤਾ ਜਾਵੇਗਾ ।

ਅਸਲਾ ਰੱਖਣ ਲਈ ਕੀ ਕਰਨਾ ਹੋਵੇਗਾ: ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਆਪਣੇ ਕੋਲ ਅਸਲਾ ਰੱਖਣਾ ਹੈ ਤਾਂ ਉਸ ਨੂੰ ਇਸ ਦੇ ਸੰਬੰਧ ਵਿੱਚ ਦਰਖਾਸਤ ਦੇਣੀ ਹੋਵੇਗੀ। ਸਿਰਫ ਤੇ ਸਿਰਫ ਸ਼ੂਟਰ ਆਦਿ ਨੂੰ ਹੀ ਅਸਲਾ ਰੱਖਣ ਦੀ ਇਜਾਜ਼ਤ ਮਿਲਦੀ ਹੈ ।

ਕਿਸ ਕੋਲ ਕਿੰਨਾ ਅਸਲਾ: ਪਰਮਜੀਤ ਨੇ ਕਿਹਾ ਕਿ ਸਾਡੇ ਵੱਲੋਂ ਪਹਿਲਾਂ ਹੀ ਇਸ ਸਬੰਧੀ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਸਨ ਅਤੇ ਸਾਰੇ ਹੀ ਅਸਲਾ ਧਾਰਕਾਂ ਨੂੰ ਜਾਣਕਾਰੀ ਦੇ ਦਿੱਤੀ ਸੀ, ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਹ ਪ੍ਰਕਿਰਿਆ ਜ਼ਰੂਰੀ ਹੁੰਦੀ ਹੈ। ਪਰਮਜੀਤ ਨੇ ਕਿਹਾ ਕਿ ਸਾਡੇ ਰਿਕਾਰਡ ਦੇ ਮੁਤਾਬਿਕ ਸਾਨੂੰ ਪਤਾ ਹੁੰਦਾ ਕਿ ਸ਼ਹਿਰ 'ਚ ਕਿਸ ਕੋਲ ਕਿੰਨਾ ਜਾਇਜ਼ ਅਸਲਾ ਹੈ। ਇਸ ਬਾਰੇ ਇਤਲਾਹ ਹੁੰਦੀ ਹੈ ਜੇਕਰ ਕੋਈ ਜਮ੍ਹਾਂ ਨਹੀਂ ਕਰਦਾ ਤਾਂ ਉਸ ਨੂੰ ਫੋਨ ਕਰਕੇ ਜਾਣਾਕਰੀ ਦਿੱਤੀ ਜਾਂਦੀ ਹੈ। ਜੇਕਰ ਫਿਰ ਵੀ ਕੋਈ ਨਹੀਂ ਆਉਂਦਾ ਤਾਂ ਉਸ ਦਾ ਅਸਲਾ ਲਾਇਸੈਂਸ ਰੱਦ ਕਰਨ ਦੀ ਵੀ ਤਜਵੀਜ਼ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.