ਅੰਮ੍ਰਿਤਸਰ: ਥਾਣਾ ਢਿਲਵਾਂ ਦੀ ਪੁਲਿਸ ਵੱਲੋਂ ਇੱਕ ਅੰਨੇ ਕਤਲ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਿਲ ਕਰਦਿਆਂ 24 ਘੰਟੇ ਤੋਂ ਪਹਿਲਾਂ ਕਥਿਤ ਕਾਤਲ ਨੂੰ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਨਾਲ ਹੀ ਡੀਐਸਪੀ ਸੁਰਿੰਦਰਪਾਲ ਧੋਗੜੀ ਵਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਸ ਅੰਨ੍ਹੇ ਕਤਲ ਦੇ ਪਿੱਛੇ ਦੀ ਵਜਹਾ ਤੋਂ ਵੀ ਪਰਦਾ ਚੁੱਕਿਆ ਗਿਆ ਹੈ।
ਨਾਜਾਇਜ਼ ਸਬੰਧਾਂ ਦੇ ਚੱਲਦੇ ਕਤਲ: ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਡੀਐਸਪੀ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ ਇਥੋਂ ਦੇ ਨਜ਼ਦੀਕੀ ਪਿੰਡ ਦੇ ਪਸ਼ੂ ਹਸਪਤਾਲ ਦੇ ਵਿੱਚੋਂ ਇੱਕ ਵਿਅਕਤੀ ਦੀ ਭੇਦਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਸੀ। ਜਿਸ ਦੀ ਸ਼ੁਰੂਆਤੀ ਜਾਂਚ ਵਿੱਚ ਮ੍ਰਿਤਕ ਵਿਅਕਤੀ ਦੇ ਉੱਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ ਕਰਨ ਉਸਦੀ ਮੌਤ ਹੋਣ ਦਾ ਪਤਾ ਚੱਲਿਆ ਸੀ। ਉਹਨਾਂ ਦੱਸਿਆ ਕਿ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਵੱਲੋਂ ਇਸ ਮਾਮਲੇ ਦੇ ਵਿੱਚ ਬੜੀ ਬਰੀਕੀ ਦੇ ਨਾਲ ਜਾਂਚ ਕਰਦਿਆਂ ਜਦ ਕਥਿਤ ਮੁਲਜ਼ਮ ਸ਼ਰਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸ਼ੁਰੂਆਤੀ ਪੁੱਛਗਿੱਛ ਦੇ ਵਿੱਚ ਮੁਲਜ਼ਮ ਨੇ ਇਹ ਮੰਨਿਆ ਕਿ ਉਸ ਦੇ ਮ੍ਰਿਤਕ ਮਨਜੀਤ ਸਿੰਘ ਦੀ ਪਤਨੀ ਦੇ ਨਾਲ ਨਾਜਾਇਜ਼ ਸੰਬੰਧ ਸਨ ਅਤੇ ਕਰੀਬ ਪੰਜ ਸਾਲਾਂ ਤੋਂ ਉਹ ਰਿਲੇਸ਼ਨ ਵਿੱਚ ਸਨ। ਜਿਸ ਤੋਂ ਬਾਅਦ ਉਸ ਨੇ ਇਹ ਵਾਰਦਾਤ ਕੀਤੀ ਹੈ।
ਪੁਲਿਸ ਦੇ ਸ਼ੱਕ ਤੋਂ ਬਚਣ ਲਈ ਮੁਲਜ਼ਮ ਨੇ ਕੀਤਾ ਇਹ ਕੰਮ: ਡੀਐਸਪੀ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਮ੍ਰਿਤਕ ਮਨਜੀਤ ਸਿੰਘ ਨੇ ਆਪਣੀ ਪਤਨੀ ਨੂੰ ਮੁਲਜਮ ਸ਼ਰਨਜੀਤ ਸਿੰਘ ਦੇ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਦੇਖਿਆ ਸੀ, ਜਿਸ ਤੋਂ ਬਾਅਦ ਇਹਨਾਂ ਦਰਮਿਆਨ ਤਕਰਾਰ ਹੋਈ ਪਰ ਕਿਸੇ ਤਰ੍ਹਾਂ ਉਸ ਵੇਲੇ ਮਨਜੀਤ ਸਿੰਘ ਉਥੋਂ ਚਲਾ ਗਿਆ। ਇਸ ਤੋਂ ਬਾਅਦ ਵਿੱਚ ਕਥਿਤ ਮੁਲਜਮ ਸ਼ਰਨਜੀਤ ਸਿੰਘ ਜੋ ਕਿ ਸਰੀਏ ਦਾ ਕੰਮ ਕਰਦਾ ਸੀ,ਉਸ ਵੱਲੋਂ ਸਰੀਏ ਦੀ ਡਾਈ ਦੇ ਨਾਲ ਮਨਜੀਤ ਸਿੰਘ ਦੇ ਉੱਤੇ ਵਾਰ ਕਰਕੇ ਉਸ ਦੀ ਜਾਨ ਲੈ ਲਈ। ਉਨ੍ਹਾਂ ਦੱਸਿਆ ਕਿ ਪੁਲਿਸ ਤੋਂ ਬਚਣ ਦੇ ਲਈ ਮੁਲਜਮ ਸ਼ਰਨਜੀਤ ਸਿੰਘ ਨੇ ਕਤਲ ਤੋਂ ਬਾਅਦ ਆਪਣੇ ਕੱਪੜੇ ਸਾਫ ਕੀਤੇ ਅਤੇ ਅਗਲੇ ਦਿਨ ਰੋਜ ਦੀ ਤਰ੍ਹਾਂ ਆਮ ਵਾਂਗ ਕੰਮ 'ਤੇ ਚਲਾ ਗਿਆ ਤਾਂ ਜੋ ਪੁਲਿਸ ਨੂੰ ਉਸ ਦੇ ਉੱਤੇ ਜਰਾ ਜਿੰਨਾ ਵੀ ਸ਼ੱਕ ਨਾ ਹੋਵੇ। ਲੇਕਿਨ ਜਦ ਜਾਂਚ ਦੌਰਾਨ ਪੁਲਿਸ ਨੂੰ ਮੁਲਜ਼ਮ ਦੇ ਉੱਤੇ ਸ਼ੱਕ ਹੋਇਆ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਉਸ ਨੇ ਪੁਲਿਸ ਕੋਲ ਦੱਸ ਦਿੱਤਾ ਕਿ ਇਹ ਕਤਲ ਉਸ ਵੱਲੋਂ ਕੀਤਾ ਗਿਆ ਹੈ।
ਪੁਲਿਸ ਵਲੋਂ ਕੀਤੀ ਜਾ ਰਹੀ ਅਗਲੀ ਜਾਂਚ: ਡੀਐਸਪੀ ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ ਉਕਤ ਮਾਮਲੇ ਦੇ ਵਿੱਚ ਮ੍ਰਿਤਕ ਵਿਅਕਤੀ ਦੇ ਭਰਾ ਦੇ ਬਿਆਨਾਂ ਦੇ ਆਧਾਰ ਉੱਤੇ ਮੁਕਦਮਾ ਨੰਬਰ 34 ਆਈਪੀਸੀ 302 ਅਤੇ 12 ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਹੁਣ ਕਥਿਤ ਮੁਲਜ਼ਮ ਨੂੰ ਪੁਲਿਸ ਵੱਲੋਂ ਮੁਸਤੈਦੀ ਦੇ ਨਾਲ ਕੰਮ ਕਰਦਿਆਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾਵੇਗੀ ਤੇ ਜੇਕਰ ਮ੍ਰਿਤਕ ਦੀ ਪਤਨੀ ਵੀ ਇਸ ਕਤਲ 'ਚ ਸ਼ਾਮਲ ਪਾਈ ਗਈ ਤਾਂ ਉਸ ਦਾ ਨਾਮ ਵੀ ਕਤਲ ਦੇ ਪਰਚੇ 'ਚ ਸ਼ਾਮਲ ਕੀਤਾ ਜਾਵੇਗਾ।
- ਸੂਬੇ ਭਰ 'ਚ ਕਿਸਾਨਾਂ ਵਲੋਂ ਭਾਜਪਾ ਉਮੀਦਵਾਰਾਂ ਦੇ ਘਰ ਬਾਹਰ ਪ੍ਰਦਰਸ਼ਨ, ਰਵਨੀਤ ਬਿੱਟੂ ਦੀ ਕੋਠੀ ਦਾ ਵੀ ਕੀਤਾ ਘਿਰਾਓ - Lok Sabha Elections
- ਰਵਨੀਤ ਬਿੱਟੂ ਦੇ ਹੱਕ 'ਚ ਪ੍ਰਚਾਰ ਦੌਰਾਨ ਅਮਿਤ ਸ਼ਾਹ ਤੇ ਜਾਖੜ ਨੇ ਰਗੜੇ ਵਿਰੋਧੀ, ਆਖੀਆਂ ਇਹ ਗੱਲਾਂ - Lok Sabha Elections
- ਅੱਧੀ ਰਾਤ ਨੂੰ ਰੇਲਵੇ ਫਾਟਕ ਲੱਗਿਆ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ, ਕਈ ਵਾਹਨਾਂ ਦੀ ਹੋਈ ਟੱਕਰ - Road Accident in Bathinda