ETV Bharat / state

ਕੁਲਵਿੰਦਰ ਕੌਰ ਦੇ ਹੱਕ 'ਚ ਨਿੱਤਰੇ ਦਮਦਮੀ ਟਕਸਾਲ ਦੇ ਆਗੂ,-ਕਿਹਾ 'ਕੰਗਨਾ ਰਣੌਤ ਫੈਲਾ ਰਹੀ ਨਫਰਤ' - Damdami Taksal in favor of Kulwinder Kaur - DAMDAMI TAKSAL IN FAVOR OF KULWINDER KAUR

ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਸੁਰੱਖਿਆ ਗਾਰਡ ਕੁਲਵਿੰਦਰ ਕੌਰ ਦੇ ਹੱਕ 'ਚ ਪੰਜਾਬ ਭਰ ਦੇ ਲੋਕ ਹਨ। ਉਥੇ ਹੀ ਹੁਣ ਦਮਦਮੀ ਟਕਸਾਲ ਦੇ ਆਗੂ ਵੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਹਨ ਅਤੇ ਨਾਲ ਹੀ ਉਹਨਾਂ ਵੱਲੋਂ ਕੰਗਨਾ ਦੀ ਬਦਸਲੂਕੀ ਨੂੰ ਲੈ ਕੇ ਵਿਰੋਧ ਕੀਤਾ ਹੈ।

Leaders of Damdami Taksal decided in favor of Kulwinder Kaur in kangna slap case
ਕੁਲਵਿੰਦਰ ਕੌਰ ਦੇ ਹੱਕ 'ਚ ਨਿੱਤਰੇ ਦਮਦਮੀ ਟਕਸਾਲ ਦੇ ਆਗੂ (ETV BHARAT AMRITSAR)
author img

By ETV Bharat Punjabi Team

Published : Jun 8, 2024, 4:13 PM IST

ਕੁਲਵਿੰਦਰ ਕੌਰ ਦੇ ਹੱਕ 'ਚ ਨਿੱਤਰੇ ਦਮਦਮੀ ਟਕਸਾਲ ਦੇ ਆਗੂ (ETV BHARAT AMRITSAR)

ਅੰਮ੍ਰਿਤਸਰ: ਚੰਡੀਗੜ੍ਹ ਦੇ ਹਵਾਈ ਅੱਡੇ ’ਤੇ ਸੁਰੱਖਿਆ ਕਰਮੀ ਨਾਲ ਹੋਈ ਬਹਿਸਬਾਜ਼ੀ ਤੋਂ ਬਾਅਦ ਕੰਗਨਾ ਰਣੌਤ ਦੇ ਥਪੜ ਮਾਰਨ ਵਾਲੀ ਕੁੜੀ ਕਲਿਵਿੰਦਰ ਕੌਰ ਨੁੰ ਦੇਸ਼ ਵਿਦੇਸ਼ ਤੋਂ ਸਮਰਥਣ ਮਿਲ ਰਿਹਾ ਹੈ। ਇਸ ਹੀ ਤਹਿਤ ਹੁਣ ਅੰਮ੍ਰਿਤਸਰ ਤੋਂ ਦਮਦਮੀ ਟਕਸਾਲ ਦੇ ਆਗੂ ਵੀ ਅੱਗੇ ਆ ਗਏ ਹਨ। ਜਿੰਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕੰਗਨਾ ਰਣੌਤ ਵੱਲੋਂ ਪੰਜਾਬੀਆਂ ਵਿਰੁੱਧ ਨਫ਼ਰਤੀ ਟਿੱਪਣੀ ਕਰਨਾ ਉਸ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਦਾ ਇਹ ਕਹਿਣਾ ਕਿ ਪੰਜਾਬ ਵਿੱਚ ਅੱਤਵਾਦ ਵਧ ਰਿਹਾ ਹੈ, ਇਹ ਉਸਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਹੈ, ਜਦਕਿ ਸੱਚ ਇਹ ਹੈ ਕਿ ਉਸ ਦੀ ਆਪਣੀ ਜ਼ੁਬਾਨ ਰਾਹੀਂ ਫੈਲਾਇਆ ਜਾ ਰਿਹਾ ਅੱਤਵਾਦ ਦੇਸ਼ ਦੇ ਮਹੌਲ ਨੂੰ ਦੂਸ਼ਿਤ ਕਰ ਰਹੀ ਹੈ।

ਕੁਲਵਿੰਦਰ ਕੌਰ ਦਾ ਦੇਵਾਂਗੇ ਸਾਥ : ਉਹਨਾਂ ਕਿਹਾ ਕਿ ਹਮੇਸ਼ਾ ਹੀ ਹਿੰਦੁਸਤਾਨ ਦਾ ਰੂਲ ਰਿਹਾ ਕੇਂਦਰ ਦੀਆਂ ਸਰਕਾਰਾਂ ਬਹੁ ਗਿਣਤੀ ਘੱਟ ਗਿਣਤੀ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਸਿੱਖਾਂ ਦੇ ਪ੍ਰਤੀ ਕੋਈ ਵੀ ਬੰਦਾ ਜ਼ਹਿਰ ਉਗਲੀ ਜਾਵੇ। ਸੈਂਟਰ ਦੀ ਪੋਲਸੀ ਰਹੀ ਹੈ ਉਹਨੂੰ ਬੜੇ ਬੜੇ ਅਹੁਦੇ ਦੇ ਕੇ ਨਿਵਾਜਣਾ ਮਾੜੀ ਗੱਲ ਹੈ। ਉਹਨਾਂ ਕਿਹਾ ਕਿ ਕੰਗਾਨਾ ਰਨੌਤ ਪਿਛਲੇ ਦਿਨਾਂ ਤੋਂ ਜਦੋਂ ਵੀ ਕੋਈ ਸਿੱਖਾਂ ਦੀ ਗੱਲ ਹੁੰਦੀ ਆ ਤੇ ਉਹ ਸਾਨੂੰ ਬਹੁਤ ਨਿੰਦਦੀ ਹੈ। ਪੰਜਾਬ ਦੇ ਲੋਕਾਂ ਨੂੰ ਕਿਸਾਨੀ ਮੋਰਚੇ ਦੇ ਸਾਡੇ ਵੀਰ ਭੈਣਾਂ ਜਿਹੜੇ ਬੈਠੇ ਸੀ ਮੋਰਚਾ ਲਾ ਕੇ ਕੰਗਣਾ ਰਨੌਤ ਕਹਿੰਦੀ ਸੀ ਇਹ 100 ਰੁਪਏ 'ਤੇ ਵਿਕਣ ਵਾਲੀਆਂ ਜਨਾਨੀਆਂ ਆ ਜਾਂਦੀਆਂ ਨੇ ਜਿਹੜੇ ਬੰਦੇ ਬੈਠੇ ਨੇ ਉਹ ਖਾਲਿਸਤਾਨੀ ਨੇ ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ ਤਾਂ ਵੀ ਅਸੀਂ ਖਾਲਿਸਤਾਨੀਆਂ ਮਾਵਾਂ ਭੈਣਾਂ ਦੁਖੀ ਹੋ ਕੇ ਧਰਨਾ ਦੇਣ 'ਤੇ ਤਾਂ ਵੀ ਉਹ 100 ਰੂਪਏ ਤੇ ਵਿਕਣ ਵਾਲੀਆਂ ਸਿਧਾਂਤ ਬਣਾ ਲਿਆ ਹੈ।

ਸਿਖਾਂ ਨੂੰ ਬਦਨਾਮ ਕਰ ਰਹੀ ਕੰਗਨਾ : ਦਮਦਮੀ ਟਕਸਾਲ ਦੇ ਮੁੱਖੀ ਗਿਆਨੀ ਰਾਮ ਸਿੰਘ ਨੇ ਕਿਹਾ ਕਿ ਜੇਕਰ ਕੁਲਵਿੰਦਰ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਅਸੀਂ ਉਸ ਦੇ ਨਾਲ ਖੜੇ ਹੋਵਾਂਗੇ। ਉਹਨਾਂ ਕਿਹਾ ਕਿ ਜਿਨਾਂ ਪੰਜਾਬੀਆਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਇਨਾਂ ਕੁਝ ਕੀਤਾ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਸਿੱਖਾਂ ਨੂੰ ਅੱਜ ਦੀ ਉਠੀ ਕੁੜੀ ਖਾਲੀਸਤਾਨੀ ਕਹਿ ਕੇ ਬਦਨਾਮ ਕਰ ਰਹੀ ਹੈ। ਜਦੋਂ ਸਿੱਖ ਦੇਸ਼ ਲਈ ਖੜ੍ਹੇ ਹੋਣ 'ਤੇ ਹੀਰੋ ਅਖਵਾਉਂਦੇ ਹਨ ਅਤੇ ਜਦੋਂ ਹੱਕ ਮੰਗ ਲੈਣ ਤਾਂ ਉਹਨਾਂ ਨੂੰ ਖਾਲਿਸਤਾਨੀ ਕਹਿ ਕੇ ਪਰੇ ਕਰ ਦਿੱਤਾ ਜਾਂਦਾ ਹੈ ਅਸੀਂ ਜਾਈਏ ਕੀਥੇ?

ETV Bharat Logo

Copyright © 2024 Ushodaya Enterprises Pvt. Ltd., All Rights Reserved.