ਸ੍ਰੀ ਫਤਹਿਗੜ੍ਹ ਸਾਹਿਬ : ਬੀਤੇ ਦਿਨੀ ਜ਼ਿਲ੍ਹਾ ਵਿਖੇ ਦੋ ਵਕੀਲਾਂ ਉੱਤੇ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਹੋਏ ਹਮਲੇ ਦੇ ਮੁਲਜ਼ਮਾਂ ਉੱਤੇ ਪਟਿਆਲਾ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਿੱਚ ਵਕੀਲਾਂ ਨੇ ਮੋਰਚਾ ਖੋਲ ਦਿੱਤਾ ਹੈ। ਅੱਜ ਰੋਸ ਪ੍ਰਦਰਸ਼ਨ ਕਰਦੇ ਹੋਏ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਵਿੱਚ ਵਕੀਲਾਂ ਦੇ ਵੱਲੋਂ ਹੜਤਾਲ ਕੀਤੀ ਗਈ।
ਪੰਜਾਬ ਸਰਕਾਰ ਦੀ ਸ਼ਹਿ ਉੱਤੇ ਹੋ ਰਿਹਾ ਧੱਕਾ: ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਪਟਿਆਲਾ ਵਿਖੇ ਹੋਏ ਦੋ ਵਕੀਲਾਂ ਉੱਤੇ ਹਮਲੇ ਦੇ ਵਿੱਚ ਪੁਲਿਸ ਵੱਲੋਂ ਉਕਤ ਮੁਲਜ਼ਮਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇੱਥੋਂ ਤੱਕ ਕਿ ਜੋ ਧਾਰਾਵਾਂ ਉਕਤ ਮੁਲਜ਼ਮਾਂ ਉੱਤੇ ਲੱਗਣੀਆਂ ਚਾਹੀਦੀਆਂ ਸਨ। ਉਹਨਾਂ ਦੇ ਵਿੱਚ ਵੀ ਹੇਰ ਫੇਰ ਕੀਤੀ ਗਈ ਹੈ। ਜਿਸ ਦੀ ਉਹ ਨਿਖੇਧੀ ਕਰਦੇ ਹਨ। ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਪੰਜਾਬ ਸਰਕਾਰ ਦੀ ਸ਼ਹਿ ਉੱਤੇ ਹੋਰ ਰਿਹਾ ਹੈ।
- ਮਜੀਠੀਆ ਦਾ ਮੁੱਖ ਮੰਤਰੀ ਮਾਨ 'ਤੇ ਤੰਜ਼, ਕਿਹਾ- ਘਰ 'ਚ ਨਵਾਂ ਮਹਿਮਾਨ ਆ ਰਿਹਾ ਹੁਣ ਤਾਂ ਸ਼ਰਾਬ ਛੱਡ ਦਿਓ
- ਲੁਧਿਆਣਾ ਦਾ ਕਾਰਕਸ ਬਣਿਆ ਸਿਆਸਤ ਦਾ ਧੁਰਾ ! 18 ਕਰੋੜ ਦੀ ਲਾਗਤ ਵਾਲਾ ਮ੍ਰਿਤ ਜਾਨਵਰਾਂ ਦੀ ਪ੍ਰੋਸੈਸਿੰਗ ਕਰਨ ਵਾਲਾ ਹੱਡਾ ਰੋੜੀ ਪ੍ਰਾਜੈਕਟ ਬਣਿਆ ਚਿੱਟਾ ਹਾਥੀ
- ਕੀ ਇਹ ਹੈ ਸਿੱਖਿਆ ਕ੍ਰਾਂਤੀ!, ਪੰਜਾਬ ਦਾ ਅਜਿਹਾ ਪ੍ਰਾਇਮਰੀ ਸਮਾਰਟ ਸਕੂਲ, ਜਿੱਥੇ 1 ਬੱਚਾ ਤੇ ਇੱਕ ਅਧਿਆਪਕ
ਸਰਕਾਰ ਦੇ ਧੱਕੇ ਖ਼ਿਲਾਫ਼ ਅਵਾਜ਼ ਚੁੱਕ ਦੇ ਰਹਿਣਗੇ: ਅਮਰਦੀਪ ਸਿੰਘ ਧਾਰਨੀ ਨੇ ਅੱਗੇ ਕਿਹਾ ਕਿ ਪਹਿਲਾਂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਸ ਉੱਤੋਂ ਧਾਰਾਵਾਂ ਘੱਟ ਲਾ ਕੇ ਉਸ ਨੂੰ ਵੀ ਛੱਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਪੁਲਿਸ ਉੱਤੇ ਦਬਾਅ ਹੈ, ਜਿਸ ਕਰਕੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਕਹੇ ਅਨੁਸਾਰ ਚੱਲਣਾ ਪੈ ਰਿਹਾ ਹੈ, ਜੋ ਕਿ ਲੋਕਤੰਤਰ ਦਾ ਘਾਣ ਹੈ। ਉਹਨਾਂ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਧਾਰਨੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਖਿਲਾਫ ਜੋ ਵੀ ਕੋਈ ਬੋਲਦਾ ਹੈ ਉਸ ਉੱਤੇ ਬਦਲਾਖੋਰੀ ਦੀ ਨੀਤੀ ਨਾਲ ਪਰਚੇ ਦਰਜ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਉਹ ਆਉਣ ਵਾਲੇ ਸਮੇਂ ਵਿੱਚ ਬਾਰ ਐਸੋਸੀਏਸ਼ਨ ਪਟਿਆਲਾ ਦਾ ਸਾਥ ਦੇਣਗੇ। ਇਸ ਤੋਂ ਇਲਾਵਾ ਅਮਰਦੀਪ ਧਾਰਨੀ ਨੇ ਅੱਗੇ ਕਿਹਾ ਕਿ ਸਰਕਾਰ ਦੇ ਧੱਕੇ ਖ਼ਿਲਾਫ਼ ਉਹ ਇਸੇ ਤਰ੍ਹਾਂ ਅਵਾਜ਼ ਚੁੱਕ ਦੇ ਰਹਿਣਗੇ।