ਅੰਮ੍ਰਿਤਸਰ: ਲੋਕ ਸਭਾ ਚੋਣਾਂ 2024 ਦੇ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ । ਇਸ ਦੌਰਾਨ ਉਹਨਾਂ ਵੱਖ ਵੱਖ ਦੁਕਾਨਾਂ 'ਤੇ ਜਾ ਕੇ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਗੱਲਬਾਤ ਕਰਦੇ ਹੋਏ 'ਆਪ' ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਹਲਕਾ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਦਾ ਅਥਾਹ ਪਿਆਰ ਮਿਲ ਰਿਹਾ ਹੈ ਅਤੇ ਇਹ ਪਿਆਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਲੋਕ ਹਿੱਤਾਂ ਲਈ ਕੀਤੇ ਗਏ ਕੰਮਾਂ ਸਦਕਾ ਮਿਲ ਰਿਹਾ ਹੈ।
ਨਰਿੰਦਰ ਮੋਦੀ ਦੰਗਿਆਂ ਦੇ ਮਾਸਟਰ ਮਾਈਂਡ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੋਣਾਂ ਦੌਰਾਨ ਸੈਨਾ 'ਤੇ ਹੋਣ ਵਾਲੇ ਹਮਲੇ ਦੇ ਬਿਆਨ ਸਬੰਧੀ ਪੁੱਛੇ ਜਾਣ ਉੱਤੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਨਰਿੰਦਰ ਮੋਦੀ ਦੰਗਿਆਂ ਦੇ ਮਾਸਟਰ ਮਾਈਂਡ ਹਨ ਅਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਦੇਸ਼ ਵਿੱਚ ਕੀ ਹੋ ਰਿਹਾ ਹੈ । ਉਹਨਾਂ ਕਿਹਾ ਕਿ ਅੱਜ ਭਾਜਪਾ ਵੱਲੋਂ ਗਰੀਬਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਅੰਬਾਨੀਆਂ ਅਡਾਨੀਆਂ ਦੇ ਕਰਜੇ ਮਾਫ ਕੀਤੇ ਜਾ ਰਹੇ ਹਨ ਅਤੇ ਲੋਕ ਇੰਡੀਆ ਅਲਾਇੰਸ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣਗੇ ।
- ਦੂਲੋ ਦੇ ਲੈਟਰ ਬੰਬ ਨਾਲ ਪੰਜਾਬ ਕਾਂਗਰਸ 'ਚ ਘਮਸਾਨ, ਟਿਕਟਾਂ ਦੀ ਵੰਡ 'ਤੇ ਚੁੱਕੇ ਸਵਾਲ, ਟਕਸਾਲੀਆਂ ਨੂੰ ਖੂੰਜੇ ਲਾਉਣ ਦਾ ਲਾਇਆ ਇਲਜ਼ਾਮ - Lok Sabha Elections 2024
- ਅੰਮ੍ਰਿਤਪਾਲ ਦੀ ਮਾਤਾ ਦਾ ਵੱਡਾ ਬਿਆਨ-ਕਿਹਾ ਸੰਗਤ ਨਾਲ ਪਾਰਟੀਆਂ ਦਾ ਮੁਕਾਬਲਾ - Lok Sabha elections 2024
- LG ਨੇ CM ਕੇਜਰੀਵਾਲ ਖਿਲਾਫ NIA ਜਾਂਚ ਦੀ ਕੀਤੀ ਸਿਫਾਰਿਸ਼, ਅੱਤਵਾਦੀ ਸੰਗਠਨ 'ਸਿੱਖ ਫਾਰ ਜਸਟਿਸ' ਤੋਂ ਪੈਸੇ ਲੈਣ ਦੇ ਇਲਜ਼ਾਮ - NIA investigation against Kejriwal
ਇਕ ਨਿੱਜੀ ਚੈਨਲ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੀਤੀ ਗਈ ਭਵਿੱਖਬਾਣੀ ਦੇ ਸਵਾਲ ਦੇ ਉੱਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਸਿਰਫ ਬਿਆਨ ਦੇਣੇ ਆਉਂਦੇ ਹਨ ਨਾ ਕਿ ਕੰਮ ਕਰਨੇ ਉਹਨਾਂ ਕਿਹਾ ਕਿ ਲੋਕ ਸਿਆਣੇ ਹਨ ਅਤੇ ਉਹਨਾਂ ਨੇ ਇਹਨਾਂ 75 ਸਾਲਾਂ ਦੇ ਵਿੱਚ ਕਾਂਗਰਸ,ਅਕਾਲੀ ਦਲ ਅਤੇ ਭਾਜਪਾ ਦੇ ਕਾਰਜਕਾਲ ਨੂੰ ਦੇਖਿਆ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਨੂੰ ਤਰੱਕੀ 'ਤੇ ਜਾਂਦੇ ਹੋਏ ਵੀ ਦੇਖਿਆ ਹੈ, ਸੋ ਲੋਕ ਇਹਨਾਂ ਚੋਣਾਂ ਦੇ ਵਿੱਚ ਆਪਣਾ ਫੈਸਲਾ ਦੇਣਗੇ।